ਨਵੀਂ ਦਿੱਲੀ (ਪੀਟੀਆਈ) : ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਡਬਲਯੂਬੀਐੱਫ) ਕੋਰੋਨਾ ਵਾਇਰਸ ਤੋਂ ਬਚਾਅ ਲਈ ਅਗਲੇ ਸਾਲ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਸਿੰਥੈਟਿਕ ਦੀ ਸ਼ਟਲ ਕਾਕ ਦਾ ਇਸਤੇਮਾਲ ਕਰ ਸਕਦਾ ਹੈ। ਇਸ ਸਾਲ ਜਨਵਰੀ ਵਿਚ ਡਬਲਯੂਬੀਐੱਫ ਨੇ ਸਿੰਥੈਟਿਕ ਦੇ ਫਰ ਵਾਲੀ ਸ਼ਟਲ ਕਾਕ ਦੇ 2021 ਤੋਂ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਸੀ। ਫਿਲਹਾਲ ਸ਼ਟਲ ਕਾਕ ਬੱਤਖ ਦੇ ਫਰ ਨਾਲ ਬਣਾਈ ਜਾਂਦੀ ਹੈ। ਹਾਲਾਂਕਿ ਯੋਨੇਕਸ ਸਨਰਾਈਜ਼ ਇੰਡੀਆ ਦੇ ਮੁਖੀ ਵਿਕਰਮ ਧਰ ਨੂੰ ਲਗਦਾ ਹੈ ਕਿ ਕੋਰੋਨਾ ਕਾਰਨ ਟੂਰਨਾਮੈਂਟ ਰੁਕਣ ਕਾਰਨ ਇਹ 2021 ਦੀ ਥਾਂ 2022 ਵਿਚ ਮੁਮਕਿਨ ਹੋ ਸਕੇਗਾ।