ਪਜਾਰਜਿਕ : ਭਾਰਤ ਦੇ ਜੂਨੀਅਰ ਬੈਡਮਿੰਟਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੁਲਗਾਰੀਆ ਜੂਨੀਅਰ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਤਿੰਨ ਗੋਲਡ, ਇਕ ਸਿਲਵਰ ਤੇ ਦੋ ਕਾਂਸੇ ਦੇ ਮੈਡਲ ਸਮੇਤ ਕੁੱਲ ਛੇ ਮੈਡਲ ਜਿੱਤੇ। ਸਾਮੀਆ ਇਮਾਦ ਫਾਰੂਕੀ ਨੇ ਮਹਿਲਾ ਸਿੰਗਲਜ਼, ਏਡਵਿਨ ਰਾਏ ਤੇ ਸ਼ਰੁਤੀ ਮਿਸ਼ਰਾ ਨੇ ਮਿਕਸਡ ਡਬਲਜ਼ ਅਤੇ ਤਨੀਸ਼ਾ ਕ੍ਰਾਸਤੋ ਤੇ ਅਦਿਤੀ ਭੱਟ ਨੇ ਮਹਿਲਾ ਡਬਲਜ਼ 'ਚ ਸੋਨੇ ਦੇ ਤਮਗੇ ਜਿੱਤੇ।

ਇਸ਼ਾਨ ਭਟਨਾਗਰ ਤੇ ਵਿਸ਼ਣੁ ਵਰਧਨ ਦੀ ਮਰਦ ਡਬਲਜ਼ ਜੋੜੀ ਨੂੰ ਸਿਲਵਰ, ਮਾਲਵਿਕਾ ਨੂੰ ਮਹਿਲਾ ਸਿੰਗਲਜ਼ ਵਿਚ ਕਾਂਸੇ ਦਾ ਮੈਡਲ ਤੇ ਮੇਈਰਾਬਾ ਲੁਵਾਂਗ ਨੂੰ ਮਰਦ ਸਿੰਗਲਜ਼ ਵਿਚ ਕਾਂਸੇ ਦਾ ਮੈਡਲ ਹਾਸਿਲ ਹੋਇਆ।