ਸਿਡਨੀ : ਆਸਟ੍ਰੇਲੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਪੀਵੀ ਸਿੰਧੂ ਨੇ ਇੰਡੋਨੇਸ਼ੀਆ ਦੀ ਚੋਈਰੂਨਿੱਸਾ ਨੂੰ 21-14, 21-9 ਨਾਲ, ਸਮੀਰ ਨੇ ਮਲੇਸ਼ੀਆ ਦੇ ਲੀ ਜੀ ਜੀਆ ਨੂੰ 21-15, 16-21, 21-12 ਨਾਲ, ਬੀ ਸਾਈ ਪ੍ਰਣੀਤ ਨੇ ਕੋਰੀਆ ਦੇ ਲੀ ਡੋਂਗ ਕਿਊਨ ਨੂੰ 21-16, 21-14 ਨਾਲ, ਪਾਰੂਪੱਲੀ ਕਸ਼ਯਪ ਨੇ ਥਾਈਲੈਂਡ ਦੇ ਸੁਪਾਨਿਊ ਨੂੰ 21-16, 21-15 ਨਾਲ ਹਰਾਇਆ। ਪ੍ਰਣਯ ਪਹਿਲੇ ਗੇੜ ਵਿਚ ਲਿਨ ਡੈਨ ਹੱਥੋਂ 18-21, 19-21 ਨਾਲ ਹਾਰ ਗਏ। ਮਰਦ ਡਬਲਜ਼ ਵਿਚ ਸਾਤਿਵਕ ਤੇ ਚਿਰਾਗ ਨੇ ਹਮਵਤਨ ਮਨੂ ਤੇ ਸੁਮਿਤ ਦੀ ਜੋੜੀ ਨੂੰ 21-12, 21-16 ਨਾਲ ਹਰਾਇਆ ਜਦਕਿ ਅਸ਼ਵਿਨੀ ਤੇ ਸਿੱਕੀ ਰੈੱਡੀ ਨੂੰ ਕੋਰੀਆ ਦੀ ਬਾਏਕ ਤੇ ਕਿਮ ਹਾਏ ਰਿਨ ਨੇ 21-14, 21-13 ਨਾਲ ਮਾਤ ਦਿੱਤੀ।