ਜੇਐੱਨਐੱਨ, ਹਰਿਆਣਾ : ਦੰਗਲ ਗਰਲ ਦੇ ਨਾਂ ਤੋਂ ਮਸ਼ਹੂਰ ਅੰਤਰਰਾਸ਼ਟਰੀ ਪਹਿਲਵਾਨ, ਭਾਜਪਾ ਨੇਤਰੀ ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਚੇਅਰਪਰਸਨ ਬਬੀਤਾ ਫੌਗਾਟ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਬਬੀਤਾ ਫੋਗਾਟ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪਤੀ ਵਿਵੇਕ ਨਾਲ ਬੇਬੀ ਬੰਪ ਦਿਖਾਉਂਦੇ ਹੋਏ ਨਜ਼ਰ ਆ ਰਹੀ ਹੈ। ਤਸਵੀਰ ਨਾਲ ਹੀ ਬਬੀਤਾ ਨੇ ਇਹ ਵੀ ਦੱਸਿਆ ਹੈ ਕਿ ਜੀਵਨ 'ਚ ਇਸ ਨਵੇਂ ਪਾਠ ਨੂੰ ਸ਼ੁਰੂ ਕਰਨ ਲਈ ਉਹ ਕਾਫੀ ਉਤਸ਼ਾਹਿਤ ਤੇ ਇੰਤਜ਼ਾਰ ਕਰ ਰਹੀ ਹੈ। ਬਬੀਤਾ ਫੋਗਾਟ ਵੱਲ਼ੋਂ ਸੋਸ਼ਲ ਮੀਡੀਆ 'ਤੇ ਬੇਬੀ ਬੰਪ ਦਿਖਾਉਂਦਿਆਂ ਤਸਵੀਰ ਸ਼ੇਅਰ ਕਰਨ ਤੋਂ ਬਾਅਦ ਫੈਨਜ਼ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਬਾਲੀਵੁੱਡ, ਰਾਜਨੀਤੀ ਤੇ ਖੇਡ ਜਗਤ ਨਾਲ ਜੁੜੇ ਲੋਕ ਵੀ ਬਬੀਤਾ ਤੇ ਵਿਵੇਕ ਨੂੰ ਵਧਾਈਆਂ ਦੇ ਰਹੇ ਹਨ।

ਦਸੰਬਰ 2019 'ਚ ਹੋਇਆ ਸੀ ਵਿਆਹ

ਗੌਰਤਲਬ ਹੈ ਕਿ ਦੰਗਲ ਗਰਲ ਬਬੀਤਾ ਫੋਗਾਟ ਨੇ ਇਕ ਦਸੰਬਰ 2019 ਨੂੰ ਭਾਰਤ ਕੇਸਰੀ ਪਹਿਲਵਾਨ ਵਿਵੇਕ ਸੁਹਾਗ ਨਾਲ ਵਿਆਹ ਕੀਤਾ ਸੀ। ਬਬੀਤਾ ਦੇ ਜੱਦੀ ਪਿੰਡ ਬਲਾਲੀ 'ਚ ਬੇਹੱਦ ਸਾਦਗੀ ਨਾਲ ਵਿਵਾਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਸਨ। ਮਹਿਲਾ ਪਹਿਲਵਾਨ ਬਬੀਤਾ ਫੌਗਾਟ ਕਾਮਨਵੈਲਥ, ਏਸ਼ੀਅਨ ਗੇਮਜ਼ ਤੇ ਹੋਰ ਕਈ ਅੰਤਰਰਾਸ਼ਟਰੀ ਤੇ ਰਾਸ਼ਟਰੀ ਮੁਕਾਬਲੇ 'ਚ ਕੁਸ਼ਤੀ 'ਚ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰ ਚੁੱਕੀ ਹੈ। ਖੇਡ 'ਚ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਸਰਕਾਰ ਵੱਲੋਂ ਬਬੀਤਾ ਨੂੰ ਹਰਿਆਣਾ ਪੁਲਿਸ 'ਚ ਸਬ ਇੰਸਪੈਕਟਰ ਨਿਯੁਕਤ ਕੀਤਾ ਗਿਆ ਸੀ ਪਰ ਸਾਲ 2019 'ਚ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਮਹਿਲਾ ਵਿਕਾਸ ਨਿਗਮ ਦੀ ਚੇਅਰਪਰਸਰਨ ਹੈ ਬਬੀਤਾ

ਬਬੀਤਾ ਫੋਗਾਟ ਨੇ ਸਾਲ 2019 'ਚ ਭਾਜਪਾ ਦੀ ਟਿਕਟ ਤੇ ਦਾਦਰੀ ਤੋਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸਨ ਪਰ ਇਸ 'ਚ ਉਹ ਹਾਰ ਗਈ ਸੀ। ਬਾਅਦ 'ਚ ਪ੍ਰਦੇਸ਼ ਸਰਕਾਰ ਵੱਲ਼ੋਂ ਉਨ੍ਹਾਂ ਨੇ ਖੇਡ ਵਿਭਾਗ 'ਚ ਉਪਨਿਦੇਸ਼ਕ ਬਣਾਇਆ ਗਿਆ। ਇਸ ਅਹੁਦੇ ਤੋਂ ਵੀ ਬਬੀਤਾ ਨੇ ਕੁਝ ਸਮੇਂ ਬਾਅਦ ਅਸਤੀਫ਼ਾ ਦੇ ਦਿੱਤਾ। ਹਾਲ ਹੀ 'ਚ ਬਬੀਤਾ ਨੂੰ ਹਰਿਆਣਾ ਮਹਿਲਾ ਵਿਕਾਸ ਨਿਗਮ ਦਾ ਚੇਅਰਪਰਸਨ ਬਣਾਇਆ ਗਿਆ ਹੈ।

Posted By: Amita Verma