ਨਵੀਂ ਦਿੱਲੀ, ਜੇਐੱਨਐੱਨ। ਦੇਸ਼ ਲਈ ਵਿਦੇਸ਼ਾਂ 'ਚ ਖੇਡਣਾ ਇਕ ਗੱਲ ਹੈ ਪਰ ਦੇਸ਼ ਦਾ ਤਿਰੰਗਾ ਵਿਦੇਸ਼ੀ ਧਰਤੀ 'ਤੇ ਬੁਲੰਦ ਕਰਨਾ ਵੱਡੀ ਗੱਲ ਹੈ। ਅਜਿਹੇ ਹੀ ਕੁਝ ਭਾਰਤੀ ਖਿਡਾਰੀ ਹਨ ਜਿਨ੍ਹਾਂ ਭਾਰਤ ਦਾ ਨਾਂ ਦੇਸ਼ਾਂ-ਵਿਦੇਸ਼ਾਂ 'ਚ ਉੱਚਾ ਕੀਤਾ ਹੈ ਪਰ ਆਪਣੀ ਧਰਤੀ 'ਤੇ ਉਹ ਢੇਰ ਹੋ ਗਏ।

ਜੀ ਹਾਂ, ਅਸੀ ਗੱਲ ਕਰ ਰਹੇ ਹਾਂ ਉਨ੍ਹਾਂ ਖਿਡਾਰੀਆਂ ਦੀ ਜੋ ਖੇਡਾਂ ਦੇ ਨਾਲ-ਨਾਲ ਨੇਤਾਗਿਰੀ 'ਚ ਵੀ ਹੱਥ ਅਜ਼ਮਾ ਰਹੇ ਹਨ। ਕੁਝ ਖਿਡਾਰੀਆਂ ਨੂੰ ਸਫ਼ਲਤਾ ਮਿਲਦੀ ਹੈ ਤੇ ਕੁਝ ਨਾਕਾਮਯਾਬ ਵੀ ਹੁੰਦੇ ਹਨ। ਅਜਿਹਾ ਹੀ ਕੁਝ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਵੀ ਦੇਖਣ ਨੂੰ ਮਿਲਿਆ।

ਸਰਕਾਰੀ ਨੌਕਰੀ ਵੀ ਗਈ

24 ਸਾਲ ਦੀ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਤੇ ਪੁਰਸ਼ ਪਹਿਲਵਾਨ ਯੋਗੇਸ਼ਵਰ ਦੱਤ ਨੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਟਿਕਟ 'ਤੇ ਵੱਖ-ਵੱਖ ਹਲਕਿਆਂ 'ਚ ਚੋਣਾਂ ਲੜੀਆਂ, ਪਰ ਇਨ੍ਹਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੇ ਤਕ ਕਿ ਦੋਵਾਂ ਖਿਡਾਰੀਆਂ ਦੀ ਸਰਕਾਰੀ ਨੌਕਰੀ ਵੀ ਚਲੀ ਗਈ, ਕਿਉਂਕਿ ਚੋਣ ਲੜਨ ਲਈ ਉਮੀਦਵਾਰ ਪ੍ਰਸ਼ਾਸਨ ਵਿਭਾਗ ਨਾਲ ਜੁੜੇ ਨਹੀਂ ਰਹਿ ਸਕਦੇ। ਦੱਸ ਦੇਈਏ ਕਿ ਯੋਗੇਸ਼ਵਰ ਦੱਤ ਪੁਲਿਸ 'ਚ ਡੀਐੱਸਪੀ ਜਦਕਿ ਬਬੀਤਾ ਇੰਸਪੈਕਟਰ ਦਾ ਅਹੁਦਾ ਛੱਡਿਆ।

ਇਨ੍ਹਾਂ ਖਿਡਾਰੀਆਂ ਨੇ ਵੀ ਰੱਖਿਆ ਸਿਆਸਤ 'ਚ ਕਦਮ

ਯੋਗੇਸ਼ਵਰ ਦੱਤ, ਸੰਦੀਪ ਸਿੰਘ ਤੇ ਬਬੀਤਾ ਤੋਂ ਪਹਿਲਾਂ ਕ੍ਰਿਕਟਰ ਗੌਤਮ ਗੰਭੀਰ, ਕੀਰਤੀ ਆਜ਼ਾਦ, ਨਵਜੋਤ ਸਿੰਘ ਸਿੱਧੂ, ਮੁਹੰਮਦ ਅਜ਼ਹਰਉਦੀਨ, ਮੁਹੰਮਦ ਕੈਫ਼, ਪਰਗਟ ਸਿੰਘ ਤੇ ਚੇਤਨ ਚੌਹਾਨ ਜਿਹੇ ਖਿਡਾਰੀ ਵੀ ਸਿਆਸਤ 'ਚ ਖ਼ੁਦ ਨੂੰ ਅਜ਼ਮਾ ਚੁੱਕੇ ਹਨ।

Posted By: Akash Deep