- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਸਟ੍ਰੇਲੀਆ ਦੀ ਲਾਨੀ ਪੈਲਿਸਟਰ ਨੇ ਸ਼ਨਿਚਰਵਾਰ ਦੀ ਰਾਤ ਪੈਨ ਪੈਸੀਫਿਕ ਚੈਂਪੀਅਨਸ਼ਿਪ ’ਚ 800 ਮੀਟਰ ਫ੍ਰੀਸਟਾਈਲ ’ਚ ਕੇਟੀ ਲੇਡੇਕੀ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਹ ਲੇਡੇਕੀ ਦੀ ਇਸ ਇਵੈਂਟ ’ਚ ਪਹਿਲੀ ਅੰਤਰਰਾਸ਼ਟਰੀ ਹਾਰ ਰਹੀ

ਇਰਵਿਨ (ਏਪੀ) : ਆਸਟ੍ਰੇਲੀਆ ਦੀ ਲਾਨੀ ਪੈਲਿਸਟਰ ਨੇ ਸ਼ਨਿਚਰਵਾਰ ਦੀ ਰਾਤ ਪੈਨ ਪੈਸੀਫਿਕ ਚੈਂਪੀਅਨਸ਼ਿਪ ’ਚ 800 ਮੀਟਰ ਫ੍ਰੀਸਟਾਈਲ ’ਚ ਕੇਟੀ ਲੇਡੇਕੀ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਹ ਲੇਡੇਕੀ ਦੀ ਇਸ ਇਵੈਂਟ ’ਚ ਪਹਿਲੀ ਅੰਤਰਰਾਸ਼ਟਰੀ ਹਾਰ ਰਹੀ। ਪੈਲਿਸਟਰ ਮੁਕਾਬਲੇ ’ਚ ਜ਼ਿਆਦਾਤਰ ਸਮਾਂ ਵਿਸ਼ਵ ਰਿਕਾਰਡ ਦੀ ਰਫ਼ਤਾਰ ਨਾਲ ਅੱਗੇ ਚੱਲ ਰਹੀ ਸੀ ਤੇ ਉਸਨੇ ਅੱਠ ਮਿੰਟ 6.10 ਸਕਿੰਟਾਂ ’ਚ ਰੇਸ ਪੂਰੀ ਕਰ ਕੇ ਲੇਡੇਕੀ ਦਾ 2018 ਦਾ ਚੈਂਪੀਅਨਸ਼ਿਪ ਰਿਕਾਰਡ ਤੋੜ ਦਿੱਤਾ। ਪੈਲਿਸਟਰ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਨਾਲ ਫੋਕਸ ਸੀ ਤੇ ਮੈਨੂੰ ਪਤਾ ਸੀ ਕਿ ਮੈਨੂੰ ਕੀ ਚਾਹੀਦਾ ਹੈ। 800 ਮੀਟਰ ਮੇਰਾ ਪਸੰਦੀਦਾ ਇਵੈਂਟ ਹੈ। ਲੇਡੇਕੀ ਨੇ ਸੈਸ਼ਨ ਦੇ ਆਪਣੇ ਸਭ ਤੋਂ ਚੰਗੇ ਸਮੇਂ 8:07.26 ਨਾਲ ਸਿਲਵਰ ਮੈਡਲ ਜਿੱਤਿਆ। ਉਸਨੇ ਕਿਹਾ ਕਿ ਇਹ ਯਕੀਨੀ ਤੌਰ ’ਤੇ ਇਸ ਹਫਤੇ ਦੀ ਮੇਰੀ ਸਭ ਤੋਂ ਚੰਗੀ ਸਵਿਮ ਸੀ, ਇਸ ਲਈ ਮੈਂ ਇਸ ਤੋਂ ਕਾਫੀ ਖ਼ੁਸ਼ ਹਾਂ।