style="text-align: justify;"> ਮੈਲਬੌਰਨ : ਫਿਲਿਪ ਪੋਲਾਸੇਕ ਤੇ ਇਵਾਨ ਡੋਡਿਗ ਦੀ ਨੌਵਾਂ ਦਰਜਾ ਹਾਸਲ ਜੋੜੀ ਨੇ ਐਤਵਾਰ ਨੂੰ ਇੱਥੇ ਪਿਛਲੇ ਸਾਲ ਦੇ ਚੈਂਪੀਅਨ ਰਾਜੀਵ ਰਾਮ ਤੇ ਜੋ ਸੇਲਿਸਬਰੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਆਸਟ੍ਰੇਲੀਅਨ ਓਪਨ ਦੇ ਮਰਦ ਡਬਲਜ਼ ਦਾ ਖ਼ਿਤਾਬ ਜਿੱਤਿਆ। ਸਲੋਵਾਕੀਆ ਦੇ ਪੋਲਾਸੇਕ ਤੇ ਕ੍ਰੋਏਸ਼ੀਆ ਦੇ ਡੋਡਿਗ ਨੇ ਅਮਰੀਕਾ ਦੇ ਰਾਜੀਵ ਰਾਮ ਤੇ ਬਰਤਾਨੀਆ ਦੇ ਸੇਲਿਸਬਰੀ ਦੀ ਪੰਜਵਾਂ ਦਰਜਾ ਹਾਸਲ ਜੋੜੀ ਨੂੰ ਇਕ ਘੰਟੇ ਤੇ 28 ਮਿੰਟ ਤਕ ਚੱਲੇ ਮੈਚ ਵਿਚ 6-3, 6-4 ਨਾਲ ਹਰਾਇਆ।

ਅਮਰੀਕਾ ਦੇ 36 ਸਾਲਾ ਰਾਜੀਵ ਰਾਮ ਦਾ ਇਸ ਹਾਰ ਨਾਲ ਦੋਹਰਾ ਖ਼ਿਤਾਬ ਜਿੱਤਣ ਦਾ ਸੁਪਨਾ ਵੀ ਟੁੱਟ ਗਿਆ। ਉਨ੍ਹਾਂ ਨੇ ਸ਼ਨਿਚਰਵਾਰ ਦੀ ਰਾਤ ਨੂੰ ਬਾਰਬੋਰਾ ਕ੍ਰੇਜਸਿਕੋਵਾ ਨਾਲ ਮਿਲ ਕੇ ਮਿਕਸਡ ਡਬਲਜ਼ ਦਾ ਖ਼ਿਤਾਬ ਜਿੱਤਿਆ ਸੀ। ਇਸ ਛੇਵਾਂ ਦਰਜਾ ਹਾਸਲ ਜੋੜੀ ਨੇ ਫਾਈਨਲ ਵਿਚ ਮੈਥਿਊ ਇਬਡੇਨ ਤੇ ਸਾਮੰਤਾ ਸਟੋਸੁਰ ਦੀ ਆਸਟ੍ਰੇਲਿਆਈ ਜੋੜੀ ਨੂੰ 6-1, 6-4 ਨਾਲ ਹਰਾਇਆ ਸੀ। 35 ਸਾਲਾ ਪੋਲਾਸੇਕ ਨੇ ਇਸ ਜਿੱਤ ਨੂੰ ਆਪਣੀ ਧੀ ਨੂੰ ਸਮਰਪਤ ਕੀਤਾ।