ਮੈਲਬੌਰਨ : ਗੋਲਫ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਕਿਹਾ ਕਿ ਆਸਟ੍ਰੇਲੀਆਈ ਓਪਨ ਟੂਰਨਾਮੈਂਟ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਜੇ ਇਹ ਟੂਰਨਾਮੈਂਟ ਹੁੰਦਾ ਵੀ ਹੈ ਤਾਂ 2021 ਦੇ ਸ਼ੁਰੂਆਤੀ ਮਹੀਨਿਆਂ ਤੋਂ ਪਹਿਲਾਂ ਨਹੀਂ ਹੋ ਸਕੇਗਾ। ਇਹ ਟੂਰਨਾਮੈਂਟ ਮੈਲਬੌਰਨ ਦੇ ਕਿੰਗਸਟਨ ਹੈਲਥ ਗੋਲਫ ਕਲੱਬ ਵਿਚ ਹੋਣਾ ਸੀ ਜੋ ਕੋਵਿਡ-19 ਮਹਾਮਾਰੀ ਕਾਰਨ ਬੰਦ ਹੈ।