ਲੁਧਿਆਣਾ- ਪੀਏਯੂ 'ਚ ਜਾਰੀ ਅੰਤਰ ਖੇਤੀ ਯੂਨੀਵਰਸਿਟੀ ਖੇਡਾਂ ਦੇ ਤੀਸਰੇ ਦਿਨ ਐਥਲੈਟਿਕਸ ਮੁਕਾਬਲੇ ਹੋਏ ਜਿਨ੍ਹਾਂ ਵਿਚ ਪੂਰੇ ਦੇਸ਼ ਤੋਂ ਆਈਆਂ ਖੇਤੀ, ਵੈਟਨਰੀ ਅਤੇ ਬਾਗਬਾਨੀ ਨਾਲ ਸਬੰਧਿਤ ਯੂਨੀਵਰਸਿਟੀਆਂ ਦੇ ਖਿਡਾਰੀਆਂ ਨੇ ਟਰੈਕ ਅਤੇ ਫੀਲਡ ਮੁਕਾਬਲਿਆਂ ਵਿਚ ਆਪਣੀ ਖੇਡ ਕਲਾ ਦਾ ਭਰਪੂਰ ਪ੫ਦਰਸ਼ਨ ਕੀਤਾ ।

ਇਨ੍ਹਾਂ ਮੁਕਾਬਲਿਆਂ ਵਿਚ ਅੌਰਤਾਂ ਦੇ ਸ਼ਾਟਪੁਟ ਵਿਚ ਪਹਿਲਾ ਸਥਾਨ ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ ਕੋਇੰਬਟੂਰ ਦੀ ਆਰ ਸੰਗੀਤਾ ਨੇ ਹਾਸਲ ਕੀਤਾ । ਇਸੇ ਯੂਨੀਵਰਸਿਟੀ ਦੀ ਐੱਸ ਉਰਵਸ਼ੀ ਦੂਜੇ ਸਥਾਨ 'ਤੇ ਰਹੀ ਅਤੇ ਤੀਜਾ ਸਥਾਨ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਦੀ ਜੋਤੀ ਨੂੰ ਮਿਲਿਆ । ਮਰਦਾਂ ਦੇ ਜੈਵਲਿਨ ਥਰੋਅ ਮੁਕਾਬਲਿਆਂ ਵਿਚ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਦੇ ਮੁਕੁਲ ਪਹਿਲੇ ਸਥਾਨ ਤੇ ਰਹੇ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਆਲਮਜੀਤ ਸਿੰਘ ਦੂਸਰੇ ਸਥਾਨ 'ਤੇ ਅਤੇ ਇੰਦਰਾ ਗਾਂਧੀ ਕਿ੫ਸ਼ੀ ਵਿਸ਼ਵਵਿਦਿਆਲਾ ਰਾਏਪੁਰ ਦੇ ਸਮੀਰ ਕੁਮਾਰ ਨੂੰ ਤੀਸਰਾ ਸਥਾਨ ਹਾਸਲ ਹੋਇਆ। ਮਰਦਾਂ ਦੀ 100 ਮੀਟਰ ਅੜਿੱਕਾ ਦੌੜ ਵਿਚ ਆਈਏਆਰਆਈ ਦੇ ਚੇਤਨ ਕੁਮਾਰ ਜੇਤੂ ਰਹੇ। ਪੀਏਯੂ ਦੇ ਅਰਸ਼ਦੀਪ ਸਿੰਘ ਨੇ ਦੂਸਰਾ ਅਤੇ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਰਾਏਚੂਰ ਦੇ ਵਿਜੇ ਕੁਮਾਰ ਨੇ ਤੀਸਰਾ ਸਥਾਨ ਹਾਸਲ ਕੀਤਾ ।

ਮਰਦਾਂ ਦੀ 800 ਮੀਟਰ ਦੌੜ ਵਿਚ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਦੇ ਰਕੇਸ਼ ਕੁਮਾਰ ਜੇਤੂ ਬਣੇ। ਦੂਸਰੇ ਸਥਾਨ 'ਤੇ ਕਿ੫ਸ਼ੀ ਵਿਸ਼ਵਵਿਦਿਆਲਾ ਬੰਗਲੁਰੂ ਅਤੇ ਤੀਸਰੇ ਸਥਾਨ 'ਤੇ ਯੂਨੀਵਰਸਿਟੀ ਆਫ਼ ਐਗਰੀਕਲਚਰਲ ਐਂਡ ਹਾਰਟੀਕਲਚਰ ਸਾਇੰਸਜ਼ ਸ਼ਿਵਾਮੋਗਾ ਦੇ ਧਾਵਕ ਰਹੇ । 800 ਮੀਟਰ ਅੌਰਤਾਂ ਦੇ ਵਰਗ ਵਿਚ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਦੀ ਕੁਮਾਰੀ ਅਰੁਸ਼ੀ ਨੇ ਪਹਿਲਾ ਸਥਾਨ ਜਿੱਤਿਆ । ਪੀਏਯੂ ਲੁਧਿਆਣਾ ਦੀ ਮਹਿਕਪ੫ੀਤ ਕੌਰ ਰੰਧਾਵਾ ਦੂਜੇ ਸਥਾਨ 'ਤੇ ਰਹੀ ।

ਤੀਸਰਾ ਸਥਾਨ ਮਹਾਰਾਣਾ ਪ੫ਤਾਪ ਕਿ੫ਸ਼ੀ ਵਿਸ਼ਵਵਿਦਿਆਲਾ ਰਾਹੂਰੀ ਦੀ ਸੰਗਾਲੇ ਸ਼ਿਲਪਾ ਨੇ ਹਾਸਲ ਕੀਤਾ । ਅੌਰਤਾਂ ਦੇ 400 ਮੀਟਰ ਦੌੜ ਦੇ ਮੁਕਾਬਲਿਆਂ ਵਿਚ ਮਹਾਰਾਣਾ ਪ੫ਤਾਪ ਕਿ੫ਸ਼ੀ ਵਿਸ਼ਵਵਿਦਿਆਲਾ ਰਾਹੂਰੀ ਦੀ ਸੰਗਾਲੇ ਸ਼ਿਲਪਾ ਜੇਤੂ ਬਣੀ । ਦੂਸਰੇ ਸਥਾਨ 'ਤੇ ਯੂਨੀਵਰਸਿਟੀ ਆਫ ਐਗਰੀਕਲਚਰਲ ਐਂਡ ਹਾਰਟੀਕਲਚਰ ਸਾਇੰਸਜ਼ ਸ਼ਿਵਾਮੋਗਾ ਦੀ ਦਿਵਿਆ ਅਤੇ ਤੀਜੇ ਸਥਾਨ 'ਤੇ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਦੀ ਸੁਦੇਸ਼ ਰਹੀ । ਮਰਦਾਂ ਦੇ 400 ਮੀਟਰ ਮੁਕਾਬਲਿਆਂ ਵਿਚ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਦੇ ਅਨਮੋਲ ਪਹਿਲੇ, ਦੂਸਰੇ ਸਥਾਨ 'ਤੇ ਇਸੇ ਹੀ ਯੂਨੀਵਰਸਿਟੀ ਦੇ ਯੁਗਵਿੰਦਰ ਅਤੇ ਤੀਸਰੇ ਸਥਾਨ 'ਤੇ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸਜ਼ ਰਾਏਚੂਰ ਦੇ ਸੁਰੇਸ਼ ਰਹੇ । ਮਰਦਾਂ ਦੀ 1500 ਮੀਟਰ ਦੌੜ ਵਿਚ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਦੇ ਰਕੇਸ਼ ਕੁਮਾਰ ਪਹਿਲੇ, ਦੂਜੇ ਸਥਾਨ 'ਤੇ ਵੀਆਰਐਨਐਮ ਕਿ੫ਸ਼ੀ ਵਿਸ਼ਵਵਿਦਿਆਲਾ ਪ੫ਭਾਣੀ ਦੇ ਅਵਹੱਦ ਰਾਮ ਅਤੇ ਤੀਸਰੇ ਸਥਾਨ ਤੇ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਦੇ ਆਨੰਦ ਕੁਮਾਰ ਰਹੇ ।

ਮਰਦਾਂ ਦੀ 5000 ਮੀਟਰ ਪੈਦਲ ਚਾਲ ਮੁਕਾਬਲੇ ਵਿਚ ਪੀਏਯੂ ਲੁਧਿਆਣਾ ਦੇ ਸੰਨਪ੫ੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ । ਦੂਜੇ ਨੰਬਰ 'ਤੇ ਕੇ ਵੀ ਐਗਰੀਕਲਚਰਲ ਐਂਡ ਫਿਸ਼ਰੀ ਸਾਇੰਸਜ਼ ਯੂਨੀਵਰਸਿਟੀ ਬਿਦਰ ਦੇ ਵੀ ਹਰੀਸ਼ ਅਤੇ ਤੀਸਰੇ ਸਥਾਨ 'ਤੇ ਵੈਟਨਰੀ ਐਨੀਮਲ ਸਾਇੰਸਜ਼ ਯੂਨੀਵਰਸਿਟੀ ਹਿਸਾਰ ਦੇ ਅਕਾਸ਼ਦੀਪ ਰਹੇ । ਮਰਦਾਂ ਦੇ ਕਬੱਡੀ ਮੈਚਾਂ ਵਿਚ ਵੀਆਰਐੱਨਐੱਮ ਕਿ੫ਸ਼ੀ ਵਿਸ਼ਵਵਿਦਿਆਲਾ ਪ੫ਭਾਣੀ, ਐਗਰੀਕਲਚਰਲ ਐਂਡ ਫਿਸ਼ਰੀ ਸਾਇੰਸਜ਼ ਯੂਨੀਵਰਸਿਟੀ ਬਿਦਰ, ਯੂਨੀਵਰਸਿਟੀ ਆਫ਼ ਐਗਰੀਕਲਚਰਲ ਐਂਡ ਹਾਰਟੀਕਲਚਰ ਸਾਇੰਸਜ਼ ਸ਼ਿਵਾਮੋਗਾ, ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ, ਡਾ. ਬੀਐੱਸਕੇ ਕਿ੫ਸ਼ੀ ਵਿਸ਼ਵਵਿਦਿਆਲਾ ਡਪੋਲੀ, ਯੂਨੀਵਰਸਿਟੀ ਹਾਰਟੀਕਲਚਰ ਸਾਇੰਸਜ਼ ਬਗਲਕੋਟ, ਡਾ. ਪੀਡੀ ਕਿ੫ਸ਼ੀ ਵਿਸ਼ਵਵਿਦਿਆਲਾ ਅਕੋਲਾ ਅਤੇ ਮਹਾਤਮਾ ਫੂਲੇ ਕਿ੫ਸ਼ੀ ਵਿਸ਼ਵਵਿਦਿਆਲਾ ਰਹੂਰੀ ਦੀਆਂ ਟੀਮਾਂ ਨੇ ਆਪੋ-ਆਪਣੇ ਮੈਚ ਜਿੱਤ ਕੇ ਕੁਆਟਰ ਫਾਈਨਲ ਵਿਚ ਪ੫ਵੇਸ਼ ਕੀਤਾ । ਅੌਰਤਾਂ ਦੇ ਬੈਡਮਿੰਟਨ ਮੁਕਾਬਲਿਆਂ ਵਿਚ ਅੱਜ ਜੇਤੂ ਰਹੀਆਂ ਟੀਮਾਂ ਵਿਚ ਪੀਵੀ ਨਰਸਿੰਮ੍ਹਾ ਰਾਓ ਤੇਲੰਗਾਨਾ ਵੈਟਨਰੀ ਯੂਨੀਵਰਸਿਟੀ, ਤਾਮਿਲਨਾਡੂ ਵੈਟਨਰੀ ਸਾਇੰਸਜ਼ ਯੂਨੀਵਰਸਿਟੀ ਚੇਨਈ, ਡੀਯੂ ਵੈਟਨਰੀ ਐਨੀਮਲ ਸਾਇੰਸਜ਼ ਯੂਨੀਵਰਸਿਟੀ ਮਥੁਰਾ, ਪੀਏਯੂ ਲੁਧਿਆਣਾ, ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ ਕੋਇੰਬਟੂਰ, ਸੀਏਯੂ ਇੰਫਾਲ ਅਤੇ ਐੱਸਵੀ ਵੈਟਨਰੀ ਯੂਨੀਵਰਸਿਟੀ ਤਿ੫ਪਤੀ ਨੇ ਆਪਣੇ ਮੈਚ ਜਿੱਤ ਕੇ ਅਗਲੇ ਗੇੜ ਲਈ ਕੁਆਲੀਫਾਈ ਕੀਤਾ । ਮਰਦਾਂ ਦੇ ਬੈਡਮਿੰਟਨ ਮੁਕਾਬਲਿਆਂ ਵਿਚ ਅੱਜ ਯੂਨੀਵਰਸਿਟੀ ਐਗਰੀਕਲਚਰਲ ਬੰਗਲੌਰ, ਸੀਆਈਐੱਫਈ ਮੁੰਬਈ ਅਤੇ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਦੀਆਂ ਟੀਮਾਂ ਅਗਲੇ ਦੌਰ ਵਿਚ ਪ੫ਵੇਸ਼ ਕਰਨ ਵਿਚ ਕਾਮਯਾਬ ਰਹੀਆਂ। ਅੌਰਤਾਂ ਦੇ ਟੇਬਲ ਟੈਨਿਸ ਮੁਕਾਬਲਿਆਂ ਵਿਚ ਮਹਾਤਮਾ ਫੂਲੇ ਕਿ੫ਸ਼ੀ ਵਿਸ਼ਵਵਿਦਿਆਲਾ ਰਹੂਰੀ, ਐੱਸਵੀ ਵੈਟਨਰੀ ਯੂਨੀਵਰਸਿਟੀ ਤਿ੫ਪਤੀ, ਯੂਨੀਵਰਸਿਟੀ ਆਫ਼ ਐਗਰੀਕਲਚਰਲ ਐਂਡ ਹਾਰਟੀਕਲਚਰ ਸਾਇੰਸਜ਼ ਸ਼ਿਵਾਮੋਗਾ ਅਤੇ ਜੂਨਾਗੜ੍ਹ ਐਗਰੀਕਲਚਰਲ ਯੂਨੀਵਰਸਿਟੀ ਜੂਨਾਗੜ੍ਹ ਦੀਆਂ ਟੀਮਾਂ ਨੇ ਸੈਮੀਫਾਈਨਲ ਵਿਚ ਪ੫ਵੇਸ਼ ਕੀਤਾ ਜਦਕਿ ਮਰਦਾਂ ਦੇ ਟੇਬਲ ਟੈਨਿਸ ਵਿਚ ਯੂਨੀਵਰਸਿਟੀ ਐਗਰੀਕਲਚਰਲ ਸਾਇੰਸਜ਼ ਧਾਰਵਾੜ, ਸੀਏਯੂ ਇੰਫਾਲ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਅਤੇ ਐਗਰੀਕਲਚਰਲ ਯੂਨੀਵਰਸਿਟੀ ਜੂਨਾਗੜ੍ਹ ਦੀਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚਣ ਵਿਚ ਸਫ਼ਲ ਰਹੀਆਂ । ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਇਹ ਮੌਕਾ ਸੱਭਿਆਚਾਰਕ ਅਦਾਨ-ਪ੫ਦਾਨ ਦਾ ਵੀ ਬਣਿਆ ਹੋਇਆ ਹੈ । ਕੱਲ੍ਹ ਇਨ੍ਹਾਂ ਖੇਡਾਂ ਦਾ ਆਖਰੀ ਦਿਨ ਹੋਵੇਗਾ ਜਿਸ ਦੀ ਸਮਾਪਤੀ ਇਨਾਮ ਵੰਡ ਸਮਾਗਮ ਨਾਲ ਹੋਵੇਗੀ। ਇਸ ਦੀ ਪ੫ਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਿਢੱਲੋਂ ਕਰਨਗੇ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੀਆਂ ਟੀਮਾਂ ਨੂੰ ਟਰਾਫੀਆਂ ਪ੫ਦਾਨ ਕਰਨਗੇ ।