ਹਨੋਈ : ਵੀਅਤਨਾਮ 'ਚ ਹੋਣ ਵਾਲੀਆਂ ਦੱਖਣੀ-ਪੂਰਬੀ ਏਸ਼ਿਆਈ ਖੇਡਾਂ 2021 ਨੂੰ ਖੇਤਰ ਵਿਚ ਕੋਵਿਡ-19 ਦੇ ਮਾਮਲਿਆਂ ਕਾਰਨ ਅਗਲੇ ਸਾਲ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਦੱਖਣੀ-ਪੂਰਬੀ ਏਸ਼ਿਆਈ ਖੇਡ ਮਹਾਸੰਘ (ਐੱਸਜੀਐੱਫ) ਨੇ ਵੀਰਵਾਰ ਨੂੰ ਇਹ ਐਲਾਨ ਕੀਤਾ।

ਭਾਰਤ ਦੇ ਨਿਸ਼ਾਨੇਬਾਜ਼ 16 ਜੁਲਾਈ ਨੂੰ ਹੋਣਗੇ ਰਵਾਨਾ

ਨਵੀਂ ਦਿੱਲੀ : ਕ੍ਰੋਏਸ਼ੀਆ ਵਿਚ ਮੁਕਾਬਲਿਆਂ ਤੇ ਅਭਿਆਸ ਦੌਰੇ ਦੇ ਆਖ਼ਰੀ ਗੇੜ ਵਿਚ ਪੁੱਜੀ ਭਾਰਤੀ ਨਿਸ਼ਾਨੇਬਾਜ਼ੀ ਟੀਮ 16 ਜੁਲਾਈ ਨੂੰ ਜਗਰੇਬ ਤੋਂ ਟੋਕੀਓ ਲਈ ਰਵਾਨਾ ਹੋਵੇਗੀ ਤੇ ਅਗਲੇ ਦਿਨ ਓਲੰਪਿਕ ਦੇ ਮੇਜ਼ਬਾਨ ਸ਼ਹਿਰ ਵਿਚ ਪੁੱਜੇਗੀ।

ਮੇਰਾ ਟੀਚਾ ਸੈਮੀਫਾਈਨਲ ਤਕ ਪੁੱਜਣਾ : ਦੁਤੀ ਚੰਦ

ਨਵੀਂ ਦਿੱਲੀ : ਵਿਸ਼ਵ ਰੈਂਕਿੰਗ ਕੋਟੇ ਰਾਹੀਂ ਟੋਕੀਓ ਓਲੰਪਿਕ ਵਿਚ ਥਾਂ ਬਣਾਉਣ ਵਾਲੀ ਫਰਾਟਾ ਦੌੜਾਕ ਦੁਤੀ ਚੰਦ ਨੇ ਕਿਹਾ ਹੈ ਕਿ ਉਨ੍ਹਾਂ ਦਾ ਟੀਚਾ 100 ਮੀਟਰ ਦੀ ਦੌੜ ਨੂੰ 11.10 ਸਕਿੰਟ ਦੇ ਅੰਦਰ ਪੂਰਾ ਕਰਨਾ ਹੈ ਜੋ ਉਨ੍ਹਾਂ ਮੁਤਾਬਕ ਸੈਮੀਫਾਈਨਲ ਤਕ ਪੁੱਜਣ ਲਈ ਜ਼ਰੂਰੀ ਹੋਵੇਗਾ।

ਬਿਨਾਂ ਦਰਸ਼ਕਾਂ ਦੇ ਹੋਣਗੇ ਓਲੰਪਿਕ ਖੇਡਾਂ ਦੇ ਮੁਕਾਬਲੇ

ਟੋਕੀਓ : ਜਾਪਾਨ ਵਿਚ ਕੋਰੋਨਾ ਵਾਇਰਸ ਦੇ ਵਧਦੇ ਹੋਏ ਕਹਿਰ ਨੂੰ ਦੇਖਦੇ ਹੋਏ ਇੱਥੇ ਦੇ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਨੇ ਟੋਕੀਓ ਵਿਚ ਐਮਰਜੈਂਸੀ ਲਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਜ਼ਾਹਿਰ ਹੈ ਕਿ ਹੁਣ ਓਲੰਪਿਕ ਖੇਡਾਂ ਐਮਰਜੈਂਸੀ ਵਿਚਾਲੇ ਹੋਣਗੀਆਂ ਤੇ ਉਸ ਵਿਚ ਦਰਸ਼ਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਮਿਲੇਗੀ।