ਰੋਟਰਡਮ (ਪੀਟੀਆਈ) : ਭਾਰਤੀ ਮਹਿਲਾ ਹਾਕੀ ਟੀਮ ਐੱਫਆਈਐੱਚ ਪ੍ਰਰੋ ਲੀਗ ਦੇ 'ਡਬਲ ਲੈੱਗ' ਮੁਕਾਬਲੇ ਦੇ ਦੂਜੇ ਮੈਚ ਵਿਚ ਇਕ ਗੋਲ ਦੀ ਬੜ੍ਹਤ ਗੁਆ ਕੇ ਓਲੰਪਿਕ ਸਿਲਵਰ ਮੈਡਲ ਜੇਤੂ ਅਰਜਨਟੀਨਾ ਹੱਥੋਂ 2-3 ਨਾਲ ਹਾਰ ਗਈ। ਅਰਜਨਟੀਨਾ ਨੇ 16 ਮੈਚਾਂ ਵਿਚ 42 ਅੰਕਾਂ ਦੀ ਬਦੌਲਤ ਐੱਫਆਈਐੱਚ ਪ੍ਰੋ ਲੀਗ ਖ਼ਿਤਾਬ ਜਿੱਤ ਲਿਆ। ਉਹ ਦੂਜੇ ਸਥਾਨ 'ਤੇ ਰਹੀ ਨੀਦਰਲੈਂਡ ਤੋਂ 10 ਅੰਕਾਂ ਨਾਲ ਅੱਗੇ ਰਹੀ ਜਿਸ ਦੇ ਅਜੇ ਦੋ ਮੈਚ ਬਚੇ ਹਨ। ਭਾਰਤੀ ਟੀਮ 12 ਮੈਚਾਂ ਵਿਚ 24 ਅੰਕ ਲੈ ਕੇ ਆਪਣੇ ਸ਼ੁਰੂਆਤੀ ਸੈਸ਼ਨ ਵਿਚ ਤੀਜੇ ਸਥਾਨ 'ਤੇ ਰਹੀ।

Posted By: Gurinder Singh