ਨਵੀਂ ਦਿੱਲੀ (ਜੇਐੱਨਐੱਨ) : ਓਲੰਪਿਕ ਉਮੀਦ ਮੰਨੇ ਜਾ ਰਹੇ ਤੀਰਅੰਦਾਜ਼ਾਂ ਲਈ ਰਾਸ਼ਟਰੀ ਕੈਂਪ 25 ਅਗਸਤ ਤੋਂ ਪੁਣੇ ਮੌਜੂਦ ਆਰਮੀ ਸਪੋਰਟਸ ਇੰਸਟੀਟਿਊਟ 'ਚ ਸ਼ੁਰੂ ਹੋਵੇਗਾ। ਭਾਰਤੀ ਖੇਡ ਅਥਾਰਟੀ (ਸਾਈ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਕੈਂਪ ਮਾਰਚ 'ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵਿਚਾਲੇ ਰੋਕ ਦਿੱਤਾ ਗਿਆ ਸੀ। 16 ਰਿਕਰਵ ਤੀਰਅੰਦਾਜ਼ (ਅੱਠ ਮਰਦ ਤੇ ਅੱਠ ਮਹਿਲਾ), ਚਾਰ ਕੋਚ ਤੇ ਦੋ ਸਹਿਯੋਗੀ ਸਟਾਫ 25 ਅਗਸਤ ਨੂੰ ਕੈਂਪ ਵਿਚ ਰਿਪੋਰਟ ਕਰਨਗੇ। ਉਨ੍ਹਾਂ ਨੂੰ ਏਐੱਸਆਈ ਕੰਪਲੈਕਸ ਵਿਚ 14 ਦਿਨ ਤਕ ਕੁਆਰੰਟਾਈਨ ਵਿਚ ਰਹਿਣਾ ਪਵੇਗਾ ਜਿਸ ਤੋਂ ਬਾਅਦ ਟ੍ਰੇਨਿੰਗ ਸ਼ੁਰੂ ਹੋਵੇਗੀ। ਮਰਦ ਟੀਮ ਟੋਕੀਓ ਓਲੰਪਿਕ ਕੋਟਾ ਹਾਸਲ ਕਰ ਚੁੱਕੀ ਹੈ ਪਰ ਮਹਿਲਾ ਟੀਮ ਨੇ ਅਜੇ ਹਾਸਲ ਨਹੀਂ ਕੀਤਾ ਹੈ। ਪੈਰਿਸ ਵਿਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਰਾਹੀਂ ਉਨ੍ਹਾਂ ਦੀਆਂ ਨਜ਼ਰਾਂ ਟੋਕੀਆ ਦਾ ਟਿਕਟ ਕਟਾਉਣ 'ਤੇ ਲੱਗੀਆਂ ਹੋਣਗੀਆਂ।

Posted By: Rajnish Kaur