ਪੈਰਿਸ (ਪੀਟੀਆਈ) : ਭਾਰਤ ਦੀ ਅੰਕਿਤਾ ਰੈਨਾ ਵੀਰਵਾਰ ਨੂੰ ਇੱਥੇ ਦੂਜੇ ਗੇੜ ਵਿਚ ਜਾਪਾਨ ਦੀ ਕੁਰੂਮੀ ਨਾਰਾ ਖ਼ਿਲਾਫ਼ ਸਿੱਧੇ ਸੈੱਟਾਂ ਵਿਚ ਹਾਰ ਦੇ ਨਾਲ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਕੁਆਲੀਫਾਇਰ 'ਚੋਂ ਬਾਹਰ ਹੋ ਗਈ। ਭਾਰਤ ਦੀ ਚੋਟੀ ਦਾ ਦਰਜਾ ਸਿੰਗਲਜ਼ ਖਿਡਾਰਨ ਅੰਕਿਤਾ ਨੂੰ ਦੂਜੇ ਗੇੜ ਦੇ ਮੁਕਾਬਲੇ ਵਿਚ ਇੰਕ ਘੰਟੇ ਤੇ 21 ਮਿੰਟ ਵਿਚ 3-6, 2-6 ਨਾਲ ਮਾਤ ਦਾ ਸਾਹਮਣਾ ਕਰਨਾ ਪਿਆ। ਅੰਕਿਤਾ ਦੀ ਹਾਰ ਦਾ ਮਤਲਬ ਹੈ ਕਿ ਕੋਈ ਵੀ ਭਾਰਤੀ ਸਿੰਗਲਜ਼ ਖਿਡਾਰੀ ਕਲੇ ਕੋਰਟ 'ਤੇ ਹੋਣ ਵਾਲੇ ਇਸ ਗਰੈਂਡ ਸਲੈਮ ਟੂਰਨਾਮੈਂਟ ਦੇ ਸਿੰਗਲਜ਼ ਮੁੱਖ ਡਰਾਅ ਵਿਚ ਹਿੱਸਾ ਨਹੀਂ ਹਵੇਗਾ। ਇਸ ਤੋਂ ਪਹਿਲਾਂ ਮਰਦ ਸਿੰਗਲਜ਼ ਕੁਆਲੀਫਾਇਰ ਵਿਚ ਸੁਮਿਤ ਨਾਗਲ, ਰਾਮਕੁਮਾਰ ਰਾਮਨਾਥਨ ਤੇ ਪ੍ਰਜਨੇਸ਼ ਗੁਣੇਸ਼ਵਰਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਆਪੋ-ਆਪਣੇ ਸਾਥੀਆਂ ਨਾਲ ਮਰਦ ਡਬਲਜ਼ ਮੁਕਾਬਲੇ ਵਿਚ ਚੁਣੌਤੀ ਪੇਸ਼ ਕਰਨਗੇ।