ਏਂਟਰਵਰਪ (ਏਐੱਫਪੀ) : ਦੁਨੀਆ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ 2017 ਫਰੈਂਚ ਓਪਨ ਤੋਂ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪੁੱਜ ਗਏ ਹਨ। ਮਰੇ ਨੇ ਏਂਟਰਵਪ ਵਿਚ ਰੋਮਾਨੀਆ ਦੇ ਮਾਰੀਅਸ ਕੋਪਿਲ 'ਤੇ ਤਿੰਨ ਸੈੱਟ ਵਿਚ 6-3, 6-7, 6-4 ਨਾਲ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਦਾ ਮੁਕਾਬਲਾ ਫਰਾਂਸੀਸੀ ਖਿਡਾਰੀ ਯੁਗੋ ਹੋਂਬਰਟ ਨਾਲ ਹੋਵੇਗਾ ਜਿਨ੍ਹਾਂ ਨੇ ਅਰਜਨਟੀਨਾ ਦੇ ਗੁਇਡੋ ਪੇਲਾ ਨੂੰ 5-7, 6-4, 6-4 ਨਾਲ ਮਾਤ ਦਿੱਤੀ। ਓਧਰ ਇਟਲੀ ਦੇ 18 ਸਾਲਾ ਜਾਨਿਕ ਸਿਨਰ ਨੇ ਫਰਾਸਿੰਸ ਟਿਏਫੋਈ ਨੂੰ 6-4, 3-6, 6-3 ਨਾਲ ਹਰਾ ਕੇ ਸੈਮੀਫਾਈਨਲ 'ਚ ਥਾਂ ਬਣਾਈ। ਸਿਨਰ ਦਾ ਸਾਹਮਣਾ ਸਟਾਨ ਵਾਵਰਿੰਕਾ ਨਾਲ ਹੋਵੇਗਾ ਜਿਨ੍ਹਾਂ ਨੇ ਹਮਵਤਨ ਗਿਲਸ ਸਿਮੋਨ ਨੂੰ 6-3, 6-7, 6-2 ਨਾਲ ਹਰਾਇਆ।