ਲੰਡਨ : ਬਰਤਾਨੀਆ ਦੇ ਐਂਡੀ ਮਰੇ ਨੇ ਹਿਪ ਦੀ ਸਰਜਰੀ ਤੋਂ ਬਾਅਦ ਕਵੀਨਜ਼ ਕਲੱਬ ਚੈਂਪੀਅਨਸ਼ਿਪ ਵਿਚ ਸਪੇਨ ਦੇ ਫੇਲੀਸੀਏਨੋ ਲੋਪੇਜ ਨਾਲ ਮਰਦ ਡਬਲਜ਼ ਵਿਚ ਕੋਲੰਬੀਆ ਦੇ ਜੁਆਨ ਸਬੇਸਟੀਅਨ ਕੈਬਾਲ ਤੇ ਰਾਬਰਟ ਫਰਾਹ ਦੀ ਜੋੜੀ ਨੂੰ 7-6, 6-3 ਨਾਲ ਹਰਾ ਕੇ ਕੋਰਟ 'ਤੇ ਵਾਪਸੀ ਕੀਤੀ।

ਸੋਂਗਾ ਨੂੰ ਹਰਾ ਕੇ ਫੈਡਰਰ ਕੁਆਰਟਰ ਫਾਈਨਲ 'ਚ

ਹਾਲੇ ਵੇਸਟਫਾਲੇਨ : ਸਵਿਟਜ਼ਰਲੈਂਡ ਦੇ ਦਿੱਗਜ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਏਟੀਪੀ ਹਾਲੇ ਟੈਨਿਸ ਟੂਰਨਾਮੈਂਟ ਵਿਚ ਫਰਾਂਸ ਦੇ ਜੋ ਵਿਲਫਰੇਡ ਸੋਂਗਾ ਨੂੰ 7-6, 4-6, 7-5 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਥਾਂ ਬਣਾਈ