ਬਰਮਿੰਘਮ (ਪੀਟੀਆਈ) : ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦੇ ਹੋਏ ਮਰਦ ਫਲਾਈਵੇਟ (51 ਕਿੱਲੋਗ੍ਰਾਮ) ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਪੰਘਾਲ ਨੇ ਵਾਨੁਆਤੁ ਦੇ ਨਾਮਰੀ ਬੇਰੀ ਨੂੰ ਸਰਬਸੰਮਤੀ ਦੇ ਫ਼ੈਸਲੇ ਨਾਲ ਹਰਾਇਆ।

ਟੋਕੀਓ ਓਲੰਪਿਕ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਪਣਾ ਪਹਿਲਾ ਵੱਡਾ ਟੂਰਨਾਮੈਂਟ ਖੇਡ ਰਹੇ ਪੰਘਾਲ ਤਿੰਨਾਂ ਗੇੜ ਵਿਚ ਪੂਰੀ ਤਰ੍ਹਾਂ ਸੰਤੁਲਿਤ ਨਜ਼ਰ ਆਏ। ਪੰਘਾਲ ਹੁਣ ਰਾਸ਼ਟਰਮੰਡਲ ਖੇਡਾਂ ਵਿਚ ਆਪਣਾ ਦੂਜਾ ਮੈਡਲ ਪੱਕਾ ਕਰਨ ਤੋਂ ਇਕ ਜਿੱਤ ਦੂਰ ਰਹਿ ਗਏ ਹਨ। ਪਿਛਲੀ ਵਾਰ ਗੋਲਡ ਕੋਸਟ ਵਿਚ ਹੋਈਆਂ ਇਨ੍ਹਾਂ ਖੇਡਾਂ ਵਿਚ ਉਨ੍ਹਾਂ ਨੇ ਸਿਲਵਰ ਮੈਡਲ ਆਪਣੇ ਨਾਂ ਕੀਤਾ ਸੀ।

Posted By: Gurinder Singh