style="text-align: justify;"> ਸਟੇਟਲਾਈਨ (ਏਪੀ) : ਸਾਬਕਾ ਟੈਨਿਸ ਖਿਡਾਰੀ ਤੇ ਅਮਰੀਕੀ ਡੇਵਿਸ ਕੱਪ ਟੀਮ ਦੇ ਕਪਤਾਨ ਮਾਰਡੀ ਫਿਸ਼ ਨੇ ਸਾਬਕਾ ਫੁੱਟਬਾਲਰ ਕਾਇਲ ਵਿਲੀਅਮਸ ਨੂੰ ਹਰਾ ਕੇ ਅਮਰੀਕੀ ਸੈਂਚੁਰੀ ਗੋਲਫ਼ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ। ਏਟੀਪੀ ਟੂਰ 'ਚ ਛੇ ਵਾਰ ਦੇ ਜੇਤੂ 38 ਸਾਲਾ ਫਿਸ਼ ਨੇ ਕਿਹਾ, 'ਮੈਂ ਲੰਬੇ ਸਮੇਂ ਤੋਂ ਇੱਥੇ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ।' ਕੋਰੋਨਾ ਮਹਾਮਾਰੀ ਕਾਰਨ ਇਹ ਸੈਲੇਬ੍ਰਿਟੀ ਟੂਰਨਾਮੈਂਟ ਏਜਵੁੱਡ ਤਾਹੋ ਗੋਲਫ ਕੋਰਸ 'ਤੇ ਦਰਸ਼ਕਾਂ ਦੇ ਬਿਨਾਂ ਖੇਡਿਆ ਗਿਆ।