ਕੈਲੀਫੋਰਨੀਆ (ਰਾਇਟਰ) : ਅਮਰੀਕਾ ਨੇ ਕੋਨਕੇਕੇਫ ਮਹਿਲਾ ਓਲੰਪਿਕ ਫੁੱਟਬਾਲ ਕੁਆਲੀਫਾਇੰਗ ਟੂਰਨਾਮੈਂਟ ਦੇ ਫਾਈਨਲ ਵਿਚ ਕੈਨੇਡਾ ਨੂੰ 3-0 ਨਾਲ ਹਰਾ ਦਿੱਤਾ। ਅਮਰੀਕੀ ਟੀਮ ਲਈ ਤਿੰਨੇ ਗੋਲ ਲਿਨ ਵਿਲੀਅਮਜ਼, ਲਿੰਡਨ ਹੋਰਨ ਤੇ ਮੇਗਨ ਰੇਪੀਨੋ ਨੇ ਦੂਜੇ ਅੱਧ ਵਿਚ ਕੀਤੇ।

ਹਾਲਾਂਕਿ ਦੋਵੇਂ ਟੀਮਾਂ ਪਹਿਲਾਂ ਹੀ ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕਰ ਚੁੱਕੀਆਂ ਹਨ। ਅਮਰੀਕਾ ਨੇ ਸੈਮੀਫਾਈਨਲ ਵਿਚ ਮੈਕਸੀਕੋ ਨੂੰ 4-0 ਨਾਲ ਜਦਕਿ ਕੈਨੇਡਾ ਦੀ ਟੀਮ ਨੇ ਕੋਸਟਾ ਰਿਕਾ ਨੂੰ 1-0 ਨਾਲ ਮਾਤ ਦੇ ਕੇ ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕੀਤੀ ਸੀ।