ਲੰਡਨ (ਏਪੀ) : ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਕਾਰਲੋਸ ਅਲਕਾਰਜ ਤੇ ਦੂਜੇ ਨੰਬਰ ਦੇ ਖਿਡਾਰੀ ਨੋਵਾਕ ਜੋਕੋਵਿਕ ਦਾ ਡੇਵਿਸ ਕੱਪ ਵਿਚ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਸਪੇਨ ਤੇ ਸਰਬੀਆ ਨੂੰ ਇਸ ਟੀਮ ਟੈਨਿਸ ਟੂਰਨਾਮੈਂਟ ਦੇ ਗਰੁੱਪ-ਸੀ ਵਿਚ ਰੱਖਿਆ ਗਿਆ ਹੈ।

ਸਪੇਨ ਸਤੰਬਰ ਵਿਚ ਵੇਲੇਂਸੀਆ ਵਿਚ ਗਰੁੱਪ-ਸੀ ਦੀ ਮੇਜ਼ਬਾਨੀ ਕਰੇਗਾ ਜਿਸ ਵਿਚ ਉਸ ਦੇ ਤੇ ਸਰਬੀਆ ਤੋਂ ਇਲਾਵਾ ਚੈੱਕ ਗਣਰਾਜ ਤੇ ਦੱਖਣੀ ਕੋਰੀਆ ਨੂੰ ਵੀ ਰੱਖਿਆ ਗਿਆ ਹੈ। ਗਰੁੱਪ-ਡੀ ਵਿਚ ਅਮਰੀਕਾ ਦਾ ਸਾਹਮਣਾ ਦੋ ਵਾਰ ਦੇ ਚੈਂਪੀਅਨ ਕ੍ਰੋਏਸ਼ੀਆ ਨਾਲ ਹੋਵੇਗਾ ਜਦਕਿ ਗਰੁੱਪ ਦੀਆਂ ਦੋ ਹੋਰ ਟੀਮਾਂ ਫਿਨਲੈਂਡ ਤੇ ਨੀਦਰਲੈਂਡ ਹਨ। ਇਸ ਗਰੁੱਪ ਦੀ ਮੇਜ਼ਬਾਨੀ ਕ੍ਰੋਏਸ਼ੀਆ ਕਰੇਗਾ ਤੇ ਸ਼ਹਿਰ ਤੇ ਥਾਂ ਦਾ ਐਲਾਨ ਅਜੇ ਨਹੀਂ ਹੋਇਆ ਹੈ। ਪਿਛਲੇ ਸਾਲ ਪਹਿਲੀ ਵਾਰ ਖ਼ਿਤਾਬ ਜਿੱਤਣ ਵਾਲੇ ਕੈਨੇਡਾ ਨੂੰ ਮੇਜ਼ਬਾਨ ਇਟਲੀ, ਸਵੀਡਨ ਤੇ ਚਿਲੀ ਦੇ ਨਾਲ ਗਰੁੱਪ-ਏ ਵਿਚ ਰੱਖਿਆ ਗਿਆ ਹੈ। ਗਰੁੱਪ-ਬੀ ਵਿਚ ਮੇਜ਼ਬਾਨ ਬਿ੍ਰਟੇਨ, ਪਿਛਲੇ ਸਾਲ ਦੇ ਉੱਪ ਜੇਤੂ ਆਸਟ੍ਰੇਲੀਆ, ਫਰਾਂਸ ਤੇ ਸਵਿਟਜ਼ਰਲੈਂਡ ਨੂੰ ਥਾਂ ਮਿਲੀ ਹੈ। ਹਰੇਕ ਗਰੁੱਪ ’ਚੋਂ ਸਿਖਰਲੀਆਂ ਦੋ ਟੀਮਾਂ ਆਖ਼ਰੀ ਅੱਠ ਟੂਰਨਾਮੈਂਟ ਵਿਚ ਥਾਂ ਬਣਾਉਣਗੀਆਂ ਜੋ ਸਪੇਨ ਦੇ ਮਲਾਗਾ ਵਿਚ ਨਵੰਬਰ ਵਿਚ ਖੇਡਿਆ ਜਾਵੇਗਾ।

Posted By: Jaswinder Duhra