ਨਵੀਂ ਦਿੱਲੀ, ਨਈ ਦੁਨੀਆਂ : Ayodhya ਵਿੱਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਭੂਮੀ ਪੂਜਨ ਕੀਤਾ। ਰਾਮ ਮੰਦਰ ਭੂਮੀ ਪੂਜਨ ਤੋਂ ਬਾਅਦ, ਨਿਊਯਾਰਕ ਟਾਈਮਜ਼ ਸਕੁਏਰ ਵਿਚ ਇਕ ਵਿਸ਼ਾਲ ਸਕਰੀਨ 'ਤੇ ਭਗਵਾਨ ਰਾਮ ਦੀ ਤਸਵੀਰ ਅਤੇ ਰਾਮ ਮੰਦਰ ਦਾ ਇਕ ਮਾਡਲ ਦਿਖਾਇਆ ਗਿਆ। ਸਾਬਕਾ ਪਾਕਿਸਤਾਨੀ ਕ੍ਰਿਕਟਰ ਦਾਨਿਸ਼ ਕਨੇਰੀਆ (Danish Kaneria) ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਹ ਫੋਟੋ ਸ਼ੇਅਰ ਕੀਤੀ ਸੀ, ਪਰ ਥੋੜ੍ਹੀ ਦੇਰ ਬਾਅਦ ਹੀ ਇਸਲਾਮਿਕ ਸੰਗਠਨਾਂ ਨਾਲ ਜੁੜੇ ਲੋਕਾਂ ਦੀਆਂ ਧਮਕੀਆਂ ਦੇ ਕਾਰਨ ਉਸਨੇ ਟਵੀਟ ਡਿਲੀਟ ਕਰ ਦਿੱਤਾ।

ਦਾਨਿਸ਼ ਕਨੇਰੀਆ ਨੇ ਟਾਈਮਜ਼ ਸਕੁਏਰ ਦੀ ਰਾਮ ਮੰਦਰ ਦੇ ਮਾਡਲ ਵਾਲੀ ਫੋਟੋ ਸਾਂਝੀ ਕਰਦੇ ਹੋਏ ਲਿਖਿਆ- ਜੈ ਸ਼੍ਰੀ ਰਾਮ। ਉਨ੍ਹਾਂ ਇਸ ਤੋਂ ਇਲਾਵਾ ਲਿਖਿਆ ਕਿ- ‘ਅੱਜ ਦਾ ਦਿਨ ਪੂਰੀ ਦੁਨੀਆ ਦੇ ਹਿੰਦੂਆਂ ਲਈ ਇਤਿਹਾਸਕ ਦਿਨ ਹੈ। ਭਗਵਾਨ ਰਾਮ ਸਾਡਾ ਆਦਰਸ਼ ਹਨ।' ਦਾਨਿਸ਼ ਕਨੇਰੀਆ ਨੂੰ ਇਸ ਤੋਂ ਬਾਅਦ ਇਸਲਾਮੀਕ ਸੰਗਠਨਾਂ ਨਾਲ ਜੁੜੇ ਲੋਕਾਂ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਅਤੇ ਉਨ੍ਹਾਂ ਨੇ ਟਵੀਟ ਨੂੰ ਡਿਲੀਟ ਕਰ ਦਿੱਤਾ।

ਉਂਝ ਦਾਨਿਸ਼ ਨੇ ਭਗਵਾਨ ਰਾਮ ਦੀ ਇਕ ਫੋਟੋ ਸਾਂਝੀ ਕਰਦੇ ਹੋਏ ਇਕ ਹੋਰ ਟਵੀਟ ਕੀਤਾ। ਉਨ੍ਹਾਂ ਨੇ ਇਸਦਾ ਸਿਰਲੇਖ ਦਿੱਤਾ, 'ਭਗਵਾਨ ਰਾਮ ਦੀ ਖੂਬਸੂਰਤੀ ਉਸਦੇ ਨਾਮ ਵਿੱਚ ਨਹੀਂ, ਉਸਦੇ ਕਿਰਦਾਰ ਵਿੱਚ ਹੈ। ਉਹ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹਨ। ਅੱਜ ਦੁਨੀਆ ਭਰ ਵਿੱਚ ਖੁਸ਼ੀ ਦੀ ਲਹਿਰ ਹੈ, ਇਹ ਬਹੁਤ ਸੰਤੁਸ਼ਟੀ ਦਾ ਪਲ ਹੈ।'

ਕਈ ਮੁਸਲਮਾਨ ਸੰਗਠਨਾਂ ਦੇ ਵਿਰੋਧ ਦੀ ਵਜ੍ਹਾਂ ਨਾਲ ਨਿਊਯਾਰਕ ਦੇ ਟਾਈਮਜ਼ ਸਕੁਏਰ ਦੇ ਸਕ੍ਰੀਨ ਨੂੰ ਮੈਨੇਜ ਕਰਨ ਵਾਲੀ ਐੱਡ ਕੰਪਨੀ ਨੇ ਪਹਿਲਾਂ ਤਾਂ ਰਾਮ ਮੰਦਰ ਭੂਮੀ ਪੂਜਨ ਦੇ ਪ੍ਰੋਗਰਾਮ ਨੂੰ ਥਾਂ ਦੇਣ ਤੋਂ ਨਾਂਹ ਕਰ ਦਿੱਤੀ ਸੀ ਪਰ ਬਾਅਦ ਵਿੱਚ ਪਰ ਬਾਅਦ ਵਿੱਚ ਉਕਤ ਕੰਪਨੀ ਸਹਿਮਤ ਹੋ ਗਈ।

ਜਦੋਂ ਦਾਨਿਸ਼ ਕਨੇਰੀਆ ਨੇ ਰਾਮ ਮੰਦਰ ਅਤੇ ਭਗਵਾਨ ਰਾਮ ਬਾਰੇ ਟਵੀਟ ਕੀਤਾ ਤਾਂ ਬਹੁਤ ਸਾਰੇ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਚਿੰਤਾ ਹੋਈ ਅਤੇ ਅਤੇ ਉਨ੍ਹਾਂ ਨੂੰ ਉਸਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ। ਇਕ ਉਪਭੋਗਤਾ ਨੇ ਲਿਖਿਆ, "ਭਰਾ, ਤਹਾਨੂੰ ਉਹ ਲੋਕ ਉੱਥੇ ਰਹਿਣ ਨਹੀਂ ਦੇਣਗੇ, ਇਥੇ ਆ ਜਾਓ।" ਇਕ ਉਪਭੋਗਤਾ ਨੇ ਲਿਖਿਆ, 'ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ।'

Posted By: Tejinder Thind