ਮਿਲਾਨ (ਏਐੱਫਪੀ) : ਇਟਾਲੀਅਨ ਕਲੱਬ ਏਸੀ ਮਿਲਾਨ ਨੇ ਸਟੇਫਾਨੋ ਪਿਓਲੀ ਨੂੰ ਆਪਣਾ ਨਵਾਂ ਮੈਨੇਜਰ ਨਿਯੁਕਤ ਕੀਤਾ ਹੈ। ਸੀਰੀ-ਏ ਕਲੱਬ ਏਸੀ ਮਿਲਾਨ ਨੇ ਇਸ ਦੀ ਜਾਣਕਾਰੀ ਬੁੱਧਵਾਰ ਨੂੰ ਦਿੱਤੀ ਕਿ ਪਿਓਲੀ ਦੇ ਨਾਲ ਉਸ ਨੇ ਦੋ ਸਾਲ ਦਾ ਕਰਾਰ ਕੀਤਾ ਹੈ। ਇਸ ਤੋਂ ਪਹਿਲਾਂ ਸੱਤ ਵਾਰ ਦੇ ਯੂਰਪੀ ਚੈਂਪੀਅਨ ਮਿਲਾਨ ਨੇ ਸੀਰੀ-ਏ ਦੇ ਮੌਜੂਦਾ ਸੈਸ਼ਨ ਦੇ ਸ਼ੁਰੂਆਤੀ ਸੱਤ ਮੁਕਾਬਲਿਆਂ ਵਿਚੋਂ ਚਾਰ ਵਿਚ ਹਾਰ ਮਿਲਣ ਕਾਰਨ ਆਪਣੇ ਮੈਨੇਜਰ ਮਾਰਕੋ ਗਿਅਮਪਾਓਲੋ ਨੂੰ ਹਟਾ ਦਿੱਤਾ ਸੀ।