ਨਵੀਂ ਦਿੱਲੀ, ਸਪੋਰਟਸ ਡੈਸਕ : ਫੀਫਾ ਨੇ ਐਲਾਨ ਕੀਤਾ ਹੈ ਕਿ 2026 ਵਿਸ਼ਵ ਕੱਪ ਵਿਚ ਕੁੱਲ 104 ਮੈਚ ਖੇਡੇ ਜਾਣਗੇ ਅਤੇ ਟੂਰਨਾਮੈਂਟ ਵਿਚ 48 ਟੀਮਾਂ ਹਿੱਸਾ ਲੈਣਗੀਆਂ। ਫੀਫਾ ਵਿਸ਼ਵ ਕੱਪ ’ਚ ਰਵਾਇਤੀ ਤੌਰ ’ਤੇ 64 ਮੈਚ ਖੇਡੇ ਜਾਂਦੇ ਸਨ ਪਰ ਇਸ ਵਾਰ ਫਾਰਮੈਟ ਦਾ ਵਿਸਥਾਰ ਕੀਤਾ ਗਿਆ ਹੈ। ਸੰਯੁਕਤ ਰਾਜ, ਕੈਨੇਡਾ ਅਤੇ ਮੈਕਸੀਕੋ ਸਾਂਝੇ ਤੌਰ ’ਤੇ ਫੀਫਾ 2026 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਟੂਰਨਾਮੈਂਟ ਵਿਚ 48 ਟੀਮਾਂ ਹਿੱਸਾ ਲੈਣਗੀਆਂ। ਮੰਗਲਵਾਰ ਨੂੰ ਫੈਸਲੇ ਦਾ ਐਲਾਨ ਕਰਦਿਆਂ ਫੀਫਾ ਨੇ ਇਕ ਬਿਆਨ ’ਚ ਕਿਹਾ ਕਿ ਕਈ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਫੀਫਾ ਕੌਂਸਲ ਨੇ 2026 ਐਡੀਸ਼ਨ ਲਈ ਚਾਰ ਟੀਮਾਂ ਦੇ 12 ਸਮੂਹ ਬਣਾਉਣ ਲਈ ਇਕ ਸੋਧਿਆ ਪ੍ਰਸਤਾਵ ਰੱਖਿਆ ਹੈ। ਇਸ ਤੋਂ ਪਹਿਲਾਂ ਤਿੰਨ ਟੀਮਾਂ ਦੇ 16 ਗਰੁੱਪ ਬਣਾਏ ਗਏ ਸਨ। ਚੋਟੀ ਦੀਆਂ ਦੋ ਟੀਮਾਂ ਅਤੇ ਅੱਠ ਸਰਬੋਤਮ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਰਾਊਂਡ ਆਫ 32 ਵਿਚ ਪਹੁੰਚਣਗੀਆਂ।
ਫੀਫਾ ਵਿਸ਼ਵ ਕੱਪ ਦਾ ਬਦਲਿਆ ਫਾਰਮੈਟ
ਫੀਫਾ ਨੇ ਆਪਣੇ ਬਿਆਨ ’ਚ ਕਿਹਾ ਕਿ ਖੇਡ ਦੀ ਅਸਧਾਰਨਤਾ, ਖਿਡਾਰੀਆਂ ਦੀ ਭਲਾਈ, ਟੀਮ ਯਾਤਰਾ, ਵਪਾਰਕ ਅਤੇ ਖੇਡ ਆਕਰਸ਼ਕਤਾ ਅਤੇ ਟੀਮ ਅਤੇ ਪ੍ਰਸ਼ੰਸਕਾਂ ਦੇ ਅਨੁਭਵ ਦੀ ਸਮੀਖਿਆ ਦੇ ਆਧਾਰ ’ਤੇ ਫੀਫਾ ਕੌਂਸਲ ਨੇ ਸਰਬ-ਸੰਮਤੀ ਨਾਲ ਇਕ ਸੋਧੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਕਿ ਫੀਫਾ ਵਿਸ਼ਵ ਕੱਪ 2026 ਦੇ ਮੁਕਾਬਲੇ ਦਾ ਫਾਰਮੈਟ ’ਚ ਤਿੰਨ ਟੀਮਾਂ ਦੇ 16 ਗਰੁੱਪਾਂ ਦੀ ਬਜਾਏ ਚਾਰ ਟੀਮਾਂ ਦੇ 12 ਗਰੁੱਪ ਹੋਣਗੇ। ਚੋਟੀ ਦੀਆਂ ਦੋ ਟੀਮਾਂ ਅਤੇ ਅੱਠ ਸਰਬੋਤਮ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਰਾਊਂਡ ਆਫ 32 ’ਚ ਦਾਖ਼ਲ ਹੋਣਗੀਆਂ।
ਵਿਸ਼ਵ ਕੱਪ ’ਚ ਹੁਣ ਤਕ ਕੀ ਹੋਇਆ
ਯਾਦ ਰਹੇ ਕਿ ਪਿਛਲੇ ਸਾਲ ਫੀਫਾ ਵਿਸ਼ਵ ਕੱਪ ਕਤਰ ਵਿੱਚ ਹੋਇਆ ਸੀ, ਜਿਸ ਵਿਚ 32 ਟੀਮਾਂ ਨੇ ਭਾਗ ਲਿਆ ਸੀ ਅਤੇ 29 ਦਿਨਾਂ ’ਚ ਕੁੱਲ 64 ਮੈਚ ਖੇਡੇ ਗਏ ਸਨ। ਧਿਆਨ ਰਹੇ ਕਿ ਜਦੋਂ ਆਖ਼ਰੀ ਵਾਰ ਅਮਰੀਕਾ ਅਤੇ ਮੈਕਸੀਕੋ ਨੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ, ਉਦੋਂ ਸਿਰਫ 24 ਟੀਮਾਂ ਨੇ ਹਿੱਸਾ ਲਿਆ ਸੀ। 1998 ਦੇ ਵਿ।ਵ ਕੱਪ ਤੋਂ ਬਾਅਦ ਵਿਸ਼ਵ ਕੱਪ ’ਚ 32 ਟੀਮਾਂ ਹਿੱਸਾ ਲੈ ਰਹੀਆਂ ਹਨ। ਚਾਰ ਟੀਮਾਂ ਦੇ ਅੱਠ ਗਰੁੱਪ ਹਨ ਅਤੇ ਫਾਈਨਲਿਸਟ ਕੁੱਲ ਸੱਤ ਮੈਚ ਖੇਡਦੇ ਹਨ। ਫਾਈਨਲਿਸਟ ਟੀਮਾਂ ਨੂੰ 2026 ਵਿਸ਼ਵ ਕੱਪ ਵਿੱਚ ਕੁੱਲ ਅੱਠ ਮੈਚ ਖੇਡਣ ਦਾ ਮੌਕਾ ਮਿਲੇਗਾ।
Posted By: Harjinder Sodhi