ਹਾਲ ਹੀ ਵਿਚ ਖ਼ਤਮ ਹੋਇਆ ਮਹਿਲਾ ਪ੍ਰੀਮੀਅਰ ਲੀਗ ‘ਬੋਰਡ ਆਫ਼ ਕੰਟ੍ਰੋਲ ਫ਼ਾਰ ਿਕਟ ਇਨ ਇੰਡੀਆ’ ਵੱਲੋਂ ਕਰਵਾਇਆ ਮਹਿਲਾ ਪ੍ਰੀਮੀਅਰ ਲੀਗ ਟੀ-20 ਦਾ ਪਲੇਠਾ ਸੀਜ਼ਨ ਸੀ ਜਿਸਦੇ ਫ਼ਾਈਨਲ ਵਿਚ ‘ਮੰੁਬਈ ਇੰਡੀਅਨਜ਼’ ਦੀ ਟੀਮ ਨੇ ‘ਦਿੱਲੀ ਕੈਪੀਟਲ’ ਦੀ ਟੀਮ ਨੂੰ ਹਰਾ ਕੇ ਪਹਿਲਾ ਟਾਈਟਲ ਆਪਣੇ ਨਾਂ ਕੀਤਾ ਸੀ। ਮੋਗਾ ਵਿਖੇ ਜਨਮੀ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਜੋ ਭਾਰਤੀ ਮਹਿਲਾ ਿਕਟ ਟੀਮ ਦੀ ਕਪਤਾਨ ਵੀ ਹੈ, ਦੀ ਸ਼ਾਨਦਾਰ ਕਪਤਾਨੀ ਹੇਠ ਮੁੰਬਈ ਇੰਡੀਅਨਜ਼ ਦੀ ਮਾਣਮੱਤੀ ਟੀਮ ਨੇ ਦਿੱਲੀ ਕੈਪੀਟਲ ਦੀ ਟੀਮ ਨੂੰ ਸੱਤ ਵਿਕਟਾਂ ਨਾਲ ਮਾਤ ਦੇ ਕੇ ‘ਟਾਟਾ ਮਹਿਲਾ ਪ੍ਰੀਮੀਅਰ ਲੀਗ-2023 ’ ਉਤੇ ਕਬਜ਼ਾ ਕਰ ਲਿਆ ਸੀ। ਟੂਰਨਾਮੈਂਟ ਵਿਚ ਕੱੁਲ ਪੰਜ ਟੀਮਾਂ ਨੇ ਭਾਗ ਲਿਆ ਸੀ। ਟੂਰਨਾਮੈਂਟ ਦੇ ਸ਼ੁਰੂਆਤੀ ਭਾਵ ਡਬਲ ਰਾਊਂਡ ਰਾਬਿਨ ਮੁਕਾਬਲਿਆਂ ਵਿਚ ਹਰੇਕ ਟੀਮ ਨੇ ਚਾਰ ਵਿਰੋਧੀ ਟੀਮਾਂ ਖ਼ਿਲਾਫ਼ ਦੋ-ਦੋ ਮੈਚ ਖੇਡੇ ਸਨ ਜਿਨ੍ਹਾਂ ਵਿਚ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਜ਼ ਦੀਆਂ ਟੀਮਾਂ ਨੇ ਆਪਣੇ ਹਿੱਸੇ ਆਏ 8-8 ਮੈਚਾਂ ਵਿਚੋਂ ਛੇ-ਛੇ ਮੈਚ ਜਿੱਤੇ ਸਨ।ਆਪਣੇ ਵੱਧ ਅੰਕਾਂ ਦੇ ਆਧਾਰ ’ਤੇ ਦਿੱਲੀ ਕੈਪੀਟਲ ਦੀ ਟੀਮ ਸਿੱਧਾ ਹੀ ਫ਼ਾਈਨਲ ਵਿਚ ਪੁੱਜ ਗਈ ਸੀ ਜਦੋਂ ਕਿ ਮੁੰਬਈ ਇਡੀਅਨਜ਼ ਦੀ ਟੀਮ ਨੂੰ ਫ਼ਾਈਨਲ ਵਿਚ ਜਗ੍ਹਾ ਬਣਾਉਣ ਲਈ ਯੂ.ਪੀ.ਵਾਰੀਅਰਜ਼ ਨਾਲ ‘ਪਲੇਅ ਆਫ਼’ ਮੁਕਾਬਲਾ ਖੇਡਣਾ ਪਿਆ ਸੀ ਜਿਸ ਵਿਚ ਉਸਨੇ ਯੂ.ਪੀ.ਵਾਰੀਅਰਜ਼ ਨੂੰ 72 ਦੌੜਾਂ ਨਾਲ ਹਰਾ ਦਿੱਤਾ ਸੀ। ਗੁਜਰਾਤ ਜਾਇੰਟਸ ਦੀ ਮੈਰੀਜਾਨੋ ਕਾਪ ਨੇ ਵੀ ਦਿੱਲੀ ਕੈਪੀਟਲ ਵਿਰੁੱਧ ਗੇਂਦਬਾਜ਼ੀ ਕਰਦਿਆਂ ਪੰਜ ਵਿਕਟਾਂ ਹਾਸਿਲ ਕੀਤੀਆਂ। ਹਰਮਨਪ੍ਰੀਤ ਨੇ ਗੁਜਰਾਤ ਟੀਮ ਖ਼ਿਲਾਫ਼ 30 ਗੇਂਦਾਂ ਵਿੱਚ 65 ਦੌੜਾਂ, ਸ਼ੈਫ਼ਾਲੀ ਵਰਮਾ ਨੇ ਰਾਇਲ ਚੈਲੈਂਜਰਜ਼ ਵਿਰੁੱਧ 45 ਗੇਂਦਾਂ ਵਿਚ 84 ਦੌੜਾਂ, ਮੁੰਬਈ ਇੰਡੀਅਨਜ਼ ਦੀ ਹਾਰਲੇ ਮੈਥਿਊ ਨੇ ਰਾਇਲ ਚੈਲੈਂਜਰਜ਼ ਖ਼ਿਲਾਫ਼ 38 ਗੇਂਦਾ ਵਿੱਚ 77 ਦੌੜਾਂ ਬਣਾਈਆਂ। ਮੈਗ ਲਰਨਿੰਗ ਨੇ ਕੁੱਲ 345 ਦੌੜਾਂ,ਨੈਂੱਟ ਸੀਵਰਬਰੰਟ ਨੇ 332 ਦੌੜਾਂ, ਤਾਹਿਲਾ ਮੈਗਰਾ ਨੇ 302 ਦੌੜਾਂ ਅਤੇ ਹਰਮਨਪ੍ਰੀਤ ਕੌਰ ਨੇ ਕੁੱਲ 281 ਦੌੜਾਂ ਬਣਾਈਆਂ ਸਨ। ਮੁੰਬਈ ਵਿਖੇ ਕਰਵਾਏ ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ 10 ਕਰੋੜ ਰੁਪਏ ਰੱਖੀ ਗਈ। ਹਰਮਨਪ੍ਰੀਤ ਕੌਰ ਨੂੰ ਤਿੰਨ ਵਾਰ ਤੇ ਗਰੇਸ ਹੈਰਿਸ , ਜੇਸ ਜੋਨਾਸ ਤੇ ਨੈੱਟ ਬਰੰਟ ਨੂੰ ਦੋ-ਦੋ ਵਾਰ ‘ਪਲੇਅਰ ਆਫ਼ ਦਿ ਮੈਚ’ ਵਜੋਂ ਸਨਮਾਨਿਆ ਗਿਆ।

- ਅਸ਼ਵਨੀ ਚਤਰਥ

Posted By: Harjinder Sodhi