style="text-align: justify;"> ਪੱਤਰ ਪ੍ਰਰੇਰਕ, ਪਟਿਆਲਾ : ਅੰਤਰਰਾਸ਼ਟਰੀ ਟੈਨਿਸ ਖਿਡਾਰੀ ਗੁਰਸੇਵਕ ਅੰਮਿ੍ਤਰਾਜ ਨੇ ਆਪਣੇ ਜੋੜੀਦਾਰ ਯੋਗੇਸ਼ ਬਾਂਸਲ ਨਾਲ ਮਿਲ ਕੇ ਸੋਨੀਪਤ ਵਿਖੇ ਚੱਲ ਰਹੇ ਏਆਈਟੀਏ ਮਰਦ ਡਬਲਜ਼ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ।

ਗੁਰਸੇਵਕ ਤੇ ਉਸ ਦੇ ਜੋੜੀਦਾਰ ਯੋਗੇਸ਼ ਬਾਂਸਲ ਨੇ ਵਿਰੋਧੀ ਜੋੜੀ ਰਿਤਿਕ ਰਾਣਾ ਤੇ ਜੋਗੀ ਪਵਾਰ ਨੂੰ ਸਿੱਧੇ ਸੈਂਟਾਂ 'ਚ 6-2, 6-3 ਨਾਲ ਹਰਾ ਕੇ ਇਸ ਖ਼ਿਤਾਬ 'ਤੇ ਕਬਜ਼ਾ ਕੀਤਾ ਹੈ।

ਆਲ ਇਡੀਆ ਟੈਨਿਸ ਫੈਡਰੇਸ਼ਨ ਵੱਲੋਂ ਕਰਵਾਏ ਸਾਲ ਦੇ ਪਹਿਲੇ ਇਸ ਟੂਰਨਾਮੈਂਟ 'ਚ ਪੂਰੇ ਭਾਰਤ 'ਚੋਂ ਚੋਟੀ ਦੇ ਖਿਡਾਰੀਆਂ ਨੇ ਹਿੱਸਾ ਲਿਆ। ਜ਼ਿਲ੍ਹਾ ਸੰਗਰੂਰ ਦੇ ਪਿੰਡ ਢੰਡਿਆਲ ਦੇ ਜੰਮਪਲ ਗੁਰਸੇਵਕ ਤੋਂ ਉਮੀਦ ਹੈ ਕਿ ਉਹ ਵੱਡੇ ਟੂਰਨਾਮੈਂਟ ਜਿੱਤ ਕੇ ਦੇਸ਼ ਦਾ ਨਾਂ ਜਰੂਰ ਰੋਸ਼ਨ ਕਰਨਗੇ।