ਚੇਨਈ (ਪੀਟੀਆਈ) : ਭਾਰਤ ਸ਼ੁੱਕਰਵਾਰ ਨੂੰ ਏਸ਼ੀਆਈ ਆਨਲਾਈਨ ਨੇਸ਼ੰਜ਼ ਕੱਪ ਟੀਮ ਸ਼ਤਰੰਜ ਚੈਂਪੀਅਨਸ਼ਿਪ ਦੇ ਪੁਰਸ਼ ਵਰਗ 'ਚ ਇਕ ਜਿੱਤ ਤੇ ਦੋ ਡਰਾਅ ਨਾਲ ਚੌਥੇ ਨੰਬਰ 'ਤੇ ਪਹੁੰਚ ਗਿਆ। ਭਾਰਤ ਨੇ ਛੇਵੇਂ ਦੌਰ 'ਚ ਦੂਸਰੀ ਰੈਂਕਿੰਗ ਪ੍ਰਾਪਤ ਮਜ਼ਬੂਤ ਕਜ਼ਾਖਿਸਤਾਨ ਨਾਲ 2-2 ਨਾਲ ਡਰਾਅ ਖੇਡਿਆ ਜਦੋਂ ਕਿ ਈਰਾਨ ਨਾਲ ਚੌਥੇ ਦੌਰ 'ਚ ਅੰਕ ਵੰਡਣ ਤੋਂ ਬਾਅਦ ਉਸ ਨੇ ਜਾਰਡਨ ਨੂੰ 3.5-0.5 ਅੰਕ ਨਾਲ ਹਰਾਇਆ।

ਆਨਲਾਈਨ ਕੋਚਿੰਗ ਕੋਰਸ ਚਲਾਏਗੀ ਹਾਕੀ ਇੰਡੀਆ

ਨਵੀਂ ਦਿੱਲੀ (ਪੀਟੀਆਈ) : ਹਾਕੀ ਇੰਡੀਆ ਨੇ ਐਲਾਨ ਕੀਤਾ ਕਿ ਉਹ ਦੇਸ਼ ਭਰ ਦੇ ਟ੍ਰੇਨਰਾਂ ਲਈ ਆਨਲਾਈਨ ਬੇਸਿਕ ਕੋਚਿੰਗ ਕੋਰਸ ਸ਼ੁਰੂ ਕਰੇਗੀ। ਇਹ ਪਹਿਲਾ ਮੌਕਾ ਹੈ ਜਦੋਂ ਹਾਕੀ ਇੰਡੀਆ ਨੇ ਇਛੁੱਕ ਟ੍ਰੇਨਰਾਂ ਨੂੰ ਖੁੱਲ੍ਹੇ ਮੰਚ ਜ਼ਰੀਏ ਅਰਜ਼ੀ ਦੇਣ ਲਈ ਕਿਹਾ ਹੈ। ਇਸ ਆਨਲਾਈਨ ਕੋਰਸ ਲਈ 60 ਸੀਟਾਂ ਹਨ। ਹਾਕੀ ਇੰਡੀਆ ਮੁਤਾਬਕ ਉਮੀਦਵਾਰਾਂ ਦੀ ਚੋਣ 'ਪਹਿਲਾਂ ਆਓ, ਪਹਿਲਾਂ ਪਾਓ' ਆਧਾਰ 'ਤੇ ਕੀਤੀ ਜਾਵੇਗੀ। ਇਛੁੱਕ ਉਮੀਦਵਾਰਾਂ ਲਈ ਘੱਟ ਤੋਂ ਘੱਟ ਯੋਗਤਾ ਉਨ੍ਹਾਂ ਦਾ ਜ਼ਿਲ੍ਹਾ, ਸਕੂਲ ਜਾਂ ਯੂਨੀਵਰਸਿਟੀ ਪੱਧਰ ਦੀ ਹਾਕੀ ਟੀਮ ਨਾਲ ਕੋਚਿੰਗ ਦਾ ਘੱਟ ਤੋਂ ਘੱਟ ਤਿੰਨ ਸਾਲ ਦਾ ਤਜਰਬਾ ਜਾਂ ਫਿਰ ਕੌਮੀ ਜਾਂ ਅਖਿਲ ਭਾਰਤੀ ਯੂਨੀਵਰਸਿਟੀ ਪੱਧਰ 'ਤੇ ਖੇਡਣ ਦਗਾ ਘੱਟ ਤੋਂ ਘੱਟ ਤਿੰਨ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। ਇਸ ਕੋਰਸ ਦੀ ਕੋਈ ਫੀਸ ਨਹੀਂ ਹੋਵੇਗੀ ਪਰ ਹਾਕੀ ਇੰਡੀਆ ਲੈਵਲ ਦਾ ਕੋਚਿੰਗ ਕੋਰਸ ਵਾਲੇ ਉਮੀਦਵਾਰਾਂ ਨੂੰ ਹੀ ਜ਼ਰੂਰੀ ਸਰਟੀਫਿਕੇਟ ਦਿੱਤਾ ਜਾਵੇਗਾ।