ਬੁਡਾਪੇਸਟ (ਆਈਏਐੱਨਐੱਸ) : ਹੰਗਰੀ ਦੀ ਕੌਮੀ ਟੀਮ ਦੇ 9 ਮਹਿਲਾ ਤੈਰਾਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ, ਜਿਨ੍ਹਾਂ 'ਚ ਓਲੰਪਿਕ ਕਾਂਸੇ ਮੈਡਲ ਜੇਤੂ ਬੋਗਲਾਰਕਾ ਕਾਪਸ ਵੀ ਸ਼ਾਮਲ ਹੈ। ਹੰਗਰੀ ਦੇ ਤੈਰਾਕੀ ਸੰਘ ਨੇ ਇਸ ਦੀ ਜਾਣਕਾਰੀ ਦਿੱਤੀ। ਕਪਸ ਤੋਂ ਇਲਾਵਾ 2017 ਵਿਸ਼ਵ ਚੈਂਪੀਅਨਸ਼ਿਪ 'ਚ ਚਾਰ ਗੁਣਾ 100 ਮੀਟਰ ਫ੍ਰੀਸਟਾਈਲ ਰਿਲੇ 'ਚ ਕਾਂਸੇ ਮੈਡਲ ਜਿੱਤਣ ਵਾਲੀ ਡੋਮਿਨਿਕ ਕੋਜਮਾ ਦਾ ਟੈਸਟ ਵੀ ਪੌਜ਼ਿਟਿਵ ਆਇਆ ਹੈ।

ਬੇਲਾਰੂਸ ਦੇ ਸਟੇਡੀਅਮ 'ਚ ਨਹੀਂ ਜਾਣਗੇ ਪ੍ਰਸ਼ੰਸਕ

ਮਿੰਸਕ (ਏਪੀ) : ਕੋਵਿਡ-19 ਮਹਾਮਾਰੀ ਦੇ ਦੁਨੀਆ ਭਰ 'ਚ ਫੈਲਣ ਤੋਂ ਬਾਅਦ ਵੀ ਸੇਟਡੀਅਮ 'ਚ ਪ੍ਰਸ਼ੰਸਕਾਂ ਨਾਲ ਪੇਸ਼ੇਵਰ ਫੁੱਟਬਾਲ ਮੁਕਾਬਲੇ ਨੂੰ ਜਾਰੀ ਰੱਖਣ ਵਾਲੇ ਇਕਲੌਤੇ ਯੂਰਪੀ ਦੇਸ਼ ਬੇਲਾਰੂਸ ਦੇ ਦੋ ਕਲੱਬਾਂ ਦੇ ਪ੍ਰਸ਼ੰਸਕਾਂ ਨੇ ਇਸ ਮਹਾਮਾਰੀ ਕਾਰਨ ਸਟੇਡੀਅਮ ਨਾ ਜਾਣ ਦਾ ਫ਼ੈਸਲਾ ਕੀਤਾ ਹੈ। ਬੇਲਾਰੂਸ ਦੀ ਪ੍ਰੀਮੀਅਰ ਲੀਗ ਦੀ ਟੀਮ ਨੇਮਨ ਗਰੋਡਨੋ ਦੇ ਪ੍ਰਸ਼ੰਸਕ ਸਮੂਹ ਨੇ ਕਿਹਾ ਕਿ ਉਸ ਦੇ ਮੈਂਬਰ ਸਟੇਡੀਅਮ 'ਚ ਮੈਚ ਦੇਖਣਾ ਬੰਦ ਕਰ ਰਹੇ ਹਨ ਤੇ ਉਹ ਦੂਜੇ ਕਲੱਬਾਂ ਦੇ ਪ੍ਰਸ਼ੰਸਕਾਂ ਨੂੰ ਵੀ ਇਹੀ ਅਪੀਲ ਕਰਨਾ ਚਾਹੁੰਦੇ ਹਨ।