ਪੈਂਪੋਲਾ (ਏਪੀ) : ਓਸਾਸੁਨਾ ਨੇ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਸਪੈਨਿਸ਼ ਫੁੱਟਬਾਲ ਲੀਗ ਦੇ ਮੁਕਾਬਲੇ ਵਿਚ ਹੁਏਸਕਾ ਨਾਲ 1-1 ਨਾਲ ਡਰਾਅ ਖੇਡਿਆ। ਹੁਏਸਕਾ ਲਈ ਸੈਂਡਰੋ ਰਮੀਰੇਜ ਨੇ ਪੰਜਵੇਂ ਹੀ ਮਿੰਟ ਵਿਚ ਗੋਲ ਕਰ ਕੇ 1-0 ਨਾਲ ਬੜ੍ਹਤ ਬਣਾ ਲਈ ਸੀ ਪਰ ਓਸਾਸੁਨਾ ਨੇ ਡਿਫੈਂਡਰ ਡੇਵਿਡ ਗਾਰਸੀਆ ਦੇ 68ਵੇਂ ਮਿੰਟ ਵਿਚ ਕੀਤੇ ਗਏ ਗੋਲ ਨਾਲ ਸਕੋਰ 1-1 ਕਰ ਦਿੱਤਾ ਜੋ ਅੰਤ ਤਕ ਕਾਇਮ ਰਿਹਾ। ਹੁਏਸਕਾ ਕਲੱਬ ਅਜੇ ਤਕ ਇਕ ਵੀ ਮੈਚ ਵਿਚ ਜਿੱਤ ਹਾਸਲ ਨਹੀਂ ਕਰ ਸਕਿਆ ਹੈ ਜਿਸ ਨੇ ਸਪੈਨਿਸ਼ ਲੀਗ ਵਿਚ ਵਾਪਸੀ ਤੋਂ ਬਾਅਦ ਸੱਤ ਮੈਚ ਡਰਾਅ ਖੇਡੇ ਤੇ ਤਿੰਨ ਮੈਚ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।