ਲੰਡਨ : ਬਰਤਾਨਵੀ ਟੈਨਿਸ ਖਿਡਾਰੀ ਐਂਡੀ ਮਰੇ ਨੇ ਕਿਹਾ ਹੈ ਕਿ ਸਪੇਨ ਦੇ ਰਾਫੇਲ ਨਡਾਲ ਦਾ ਫਰੈਂਚ ਓਪਨ ਵਿਚ ਖ਼ਿਤਾਬੀ ਜਿੱਤ ਦਾ ਰਿਕਾਰਡ ਇਸ ਖੇਡ ਵਿਚ ਸਰਬੋਤਮ ਹੈ ਤੇ ਉਨ੍ਹਾਂ ਦੇ ਇਸ ਰਿਕਾਰਡ ਨੂੰ ਤੋੜਨਾ ਮੁਸ਼ਕਲ ਹੈ। ਨਡਾਲ ਨੇ ਐਤਵਾਰ ਨੂੰ ਵਿਸ਼ਵ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਨੂੰ ਸਿੱਧੇ ਸੈੱਟਾਂ ਵਿਚ 6-0, 6-2, 7-5 ਨਾਲ ਹਰਾ ਕੇ 13ਵਾਂ ਫਰੈਂਚ ਓਪਨ ਸਿੰਗਲਜ਼ ਖ਼ਿਤਾਬ ਆਪਣੇ ਨਾਂ ਕੀਤਾ ਸੀ।