style="text-align: justify;"> ਲੰਡਨ : ਏਮਿਲੀ ਸਮਿਥ ਰੋਵ ਦੇ ਲਾਲ ਕਾਰਡ ਨੂੰ ਬਦਲਿਆ ਗਿਆ ਤੇ ਫਿਰ ਉਨ੍ਹਾਂ ਨੇ ਵਾਧੂ ਸਮੇਂ 'ਚ ਗੋਲ ਕੀਤਾ, ਜਿਸ ਨਾਲ ਪਿਛਲੇ ਚੈਂਪੀਅਨ ਆਰਸੇਨਲ ਨੇ ਨਿਊਕੈਸਲ ਨੂੰ 2-0 ਨਾਲ ਹਰਾ ਕੇ ਐੱਫਏ ਕੱਪ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦੌਰ 'ਚ ਜਗ੍ਹਾ ਬਣਾਈ।

ਏਸੀ ਮਿਲਾਨ ਨੇ ਟੋਰਿਨੋ ਨੂੰ ਹਰਾਇਆ

ਮਿਲਾਨ : ਏਸੀ ਮਿਲਾਨ ਨੇ ਸੀਰੀ-ਏ ਫੁੱਟਬਾਲ ਲੀਗ 'ਚ ਪਹਿਲੀ ਹਾਰ ਤੋਂ ਬਾਅਦ ਵਾਪਸੀ ਕਰਦੇ ਹੋਏ ਰੇਲੀਗੇਸ਼ਨ ਦਾ ਖ਼ਤਰਾ ਝੱਲ ਰਹੇ ਟੋਰਿਨੋ ਨੂੰ 2-0 ਨੂੰ ਹਰਾ ਕੇ ਅੰਕ ਸੂਚੀ 'ਚ ਚੋਟੀ 'ਤੇ ਆਪਣੀ ਲੀਡ 'ਚ ਵਾਧਾ ਕੀਤਾ।

ਪੋਸ਼ੇਟਿਨੋ ਦੀ ਪੀਐੱਸਜੀ 'ਚ ਪਹਿਲੀ ਜਿੱਤ

ਪੈਰਿਸ : ਫਰਾਂਸ ਦੇ ਫੁੱਟਬਾਲ ਕਲੱਬ ਪੈਰਿਸ ਸੇਂਟ ਜਰਮੇਨ ਨੇ ਬ੍ਰੇਸਟ ਨੂੰ 3-0 ਨਾਲ ਹਰਾ ਕੇ ਫ੍ਰੈਂਚ ਲੀਗ-1 'ਚ ਸ਼ਾਨਦਾਰ ਜਿੱਤ ਦਰਜ ਕੀਤੀ। ਇਹ ਕਲੱਬ ਦੀ ਨਵੇਂ ਮੈਨੇਜਰ ਮੌਰੀਸੀਓ ਪੋਸ਼ੇਟਿਨੋ ਦੇ ਮਰਾਗਦਰਸ਼ਨ 'ਚ ਪਹਿਲੀ ਜਿੱਤ ਹੈ।