style="text-align: justify;"> ਕੋਲੋਨ (ਏਪੀ) : ਜਰਮਨੀ ਨੇ ਦੋ ਗੋਲ ਨਾਲ ਪੱਛੜਨ ਤੋਂ ਬਾਅਦ ਵਾਪਸੀ ਕਰ ਕੇ ਸਵਿਟਜ਼ਰੈਂਲਡ ਨੂੰ ਨੇਸ਼ਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਮੈਚ ਵਿਚ 3-3 ਨਾਲ ਬਰਾਬਰੀ 'ਤੇ ਰੋਕਿਆ ਜਦਕਿ ਯੂਕਰੇਨ ਪਹਿਲੀ ਵਾਰ ਸਪੇਨ ਨੂੰ ਹਰਾਉਣ ਵਿਚ ਕਾਮਯਾਬ ਰਿਹਾ।

ਸਵਿਸ ਟੀਮ ਨੇ ਮਾਰੀਓ ਗਾਵਰਾਨੋਵਿਕ (ਪੰਜਵੇਂ) ਤੇ ਰੇਮੋ ਫਰੁਲਰ (26ਵੇਂ ਮਿੰਟ) ਦੇ ਗੋਲ ਨਾਲ ਇਕ ਸਮੇਂ 2-0 ਨਾਲ ਬੜ੍ਹਤ ਹਾਸਲ ਕਰ ਲਈ ਸੀ। ਟਿਮੋ ਵਰਨਰ ਨੇ 28ਵੇਂ ਮਿੰਟ ਵਿਚ ਜਰਮਨੀ ਵੱਲੋਂ ਪਹਿਲਾ ਗੋਲ ਕੀਤਾ। ਸਵਿਟਜ਼ਰਲੈਂਡ ਅੱਧੇ ਸਮੇਂ ਤਕ 2-1 ਨਾਲ ਅੱਗੇ ਸੀ।

ਕਾਈ ਹਾਵਰਟਜ ਨੇ 55ਵੇਂ ਮਿੰਟ ਵਿਚ ਜਰਮਨੀ ਨੂੰ ਬਰਾਬਰੀ ਦਿਵਾ ਦਿੱਤੀ ਪਰ ਗਾਵਰਾਨੋਵਿਕ ਨੇ ਅਗਲੇ ਮਿੰਟ ਵਿਚ ਆਪਣਾ ਦੂਜਾ ਗੋਲ ਕਰ ਕੇ ਸਵਿਸ ਟੀਮ ਨੂੰ ਮੁੜ ਅੱਗੇ ਕਰ ਦਿੱਤਾ। ਸਰਜੇਈ ਗਨਾਬਰੀ ਨੇ 60ਵੇਂ ਮਿੰਟ ਵਿਚ ਜਰਮਨੀ ਵੱਲੋਂ ਬਰਾਬਰੀ ਦਾ ਗੋਲ ਕੀਤਾ। ਗਰੁੱਪ ਚਾਰ ਵਿਚ ਯੂਕਰੇਨ ਨੇ ਕੀਵ ਵਿਚ ਖੇਡੇ ਗਏ ਮੈਚ ਵਿਚ ਸਪੇਨ ਨੂੰ 1-0 ਨਾਲ ਹਰਾਇਆ।