style="text-align: justify;"> ਲੰਡਨ (ਏਪੀ) : ਮੱਧ ਬਰਮਿੰਘਮ ਦੇ ਲਗਪਗ ਖਾਲੀ ਸਟੇਡੀਅਮ 'ਚ ਸਵੇਰ ਦੇ ਸਮੇਂ ਗ੍ਰੇਹਾਊਂਡ ਰੇਸ (ਕੁੱਤਿਆਂ ਦੀ ਦੌੜ) 'ਤੇ ਆਮ ਤੌਰ 'ਤੇ ਜ਼ਿਆਦਾ ਲੋਕਾਂ ਦਾ ਧਿਆਨ ਨਹੀਂ ਜਾਂਦਾ ਪਰ ਇੰਗਲੈਂਡ ਦੇ ਦਰਸ਼ਕਾਂ ਲਈ ਇਹ ਖਾਸ ਪਲ ਸੀ ਕਿਉਂਕਿ ਇਸ ਦੇ ਨਾਲ ਇੰਗਲੈਂਡ 'ਚ 75 ਦਿਨ ਬਾਅਦ ਖੇਡ ਮੁਕਾਬਲੇ ਸ਼ੁਰੂ ਹੋ ਗਏ।

ਸੋਮਵਾਰ ਨੂੰ ਪੈਰੀ ਬਾਰ 'ਤੇ ਜਿਵੇਂ ਹੀ ਛੇ ਕੁੱਤੇ ਰੇਸ ਲਈ ਦੌੜੇ ਤਾਂ ਇੰਗਲੈਂਡ 'ਚ ਖੇਡ ਮੁਕਾਬਲਿਆਂ ਦੀ ਵਾਪਸੀ ਹੋਈ ਜੋ ਕੋਰੋਨਾ ਵਾਇਰਸ ਕਾਰਨ 75 ਦਿਨਾਂ ਤੋਂ ਬੰਦ ਸਨ। ਇਸ ਰੇਸ 'ਚ ਆਈਐੱਮ ਸੋਫੀ ਨਾਂ ਦੇ ਕੁੱਤੇ ਨੇ ਜਿੱਤ ਦਰਜ ਕੀਤੀ। ਗ੍ਰੇਹਾਊਂਡ ਰੇਸ ਸੋਮਵਾਰ ਨੂੰ ਸ਼ੁਰੂ ਹੋਣ ਵਾਲੀਆਂ ਤਿੰਨ ਖੇਡਾਂ 'ਚੋਂ ਇਕ ਰਹੀ। ਇਸ ਤੋਂ ਇਲਾਵਾ ਘੋੜਿਆਂ ਦੀ ਦੌੜ ਤੇ ਸਨੂਕਰ ਮੁਕਾਬਲੇ ਵੀ ਦਰਸ਼ਕਾਂ ਦੀ ਗ਼ੈਰ-ਮੌਜੂਦਗੀ 'ਚ ਮੁੜ ਤੋਂ ਸ਼ੁਰੂ ਹੋ ਗਏ।