ਮਾਨਚੈਸਟਰ : ਮਾਨਚੈਸਟਰ ਯੂਨਾਈਟਿਡ ਦੇ ਸਾਬਕਾ ਫਾਰਵਰਡ ਐਲਬਰਟ ਕਵੀਸਾਲ ਦਾ 87 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਕਲੱਬ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਕਵੀਸਾਲ ਨੇ ਕਲੱਬ ਨਾਲ ਛੇ ਸੈਸ਼ਨ ਬਿਤਾਏ ਸਨ ਤੇ 1960 ਵਿਚ ਉਸ ਨੂੰ ਪਹਿਲੀ ਟਰਾਫੀ ਜਿਤਵਾਉਣ ਵਿਚ ਮਦਦ ਕੀਤੀ ਸੀ। ਨਾਲ ਹੀ ਉਨ੍ਹਾਂ ਨੇ 1963 ਵਿਚ ਐੱਫਏ ਕੱਪ ਦੀ ਟਰਾਫੀ ਜਿਤਾਉਣ ਵਿਚ ਮਦਦ ਕੀਤੀ ਸੀ। ਕਵੀਸਾਲ ਨੇ ਕਲੱਬ ਲਈ 184 ਮੈਚ ਖੇਡੇ ਸਨ ਤੇ 56 ਗੋਲ ਕੀਤੇ ਸਨ।