style="text-align: justify;"> ਆਬੂਧਾਬੀ (ਏਪੀ) : ਏਲੀਨਾ ਸਵਿਤੋਲੀਨਾ ਨੇ ਆਬੂਧਾਬੀ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਸ਼ਨਿਚਰਵਾਰ ਨੂੰ ਰੂਸ ਦੀ ਤਜਰਬੇਕਾਰ ਵੇਰਾ ਜਵੋਨਾਰੀਵਾ ਨੂੰ 6-4, 6-1 ਨਾਲ ਮਾਤ ਦਿੱਤੀ ਜਦਕਿ ਕੈਰੋਲੀਨਾ ਪਲਿਸਕੋਵਾ ਨੂੰ ਕੁਆਲੀਫਾਈਰ ਖਿਡਾਰੀ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

ਜਵੋਨਾਰੀਵਾ ਨੂੰ ਲਗਭਗ ਇਕ ਘੰਟੇ ਤਕ ਚੱਲੇ ਮੁਕਾਬਲੇ ਵਿਚ ਹਰਾਉਣ ਤੋਂ ਬਾਅਦ ਸਵਿਤੋਲੀਨਾ ਤੀਜੇ ਗੇੜ ਵਿਚ 17ਵਾਂ ਦਰਜਾ ਹਾਸਲ ਏਕਾਤੇਰੀਨਾ ਅਲੈਗਜੇਂਡਰੋਵਾ ਨਾਲ ਭਿੜੇਗੀ ਜਿਨ੍ਹਾਂ ਨੇ ਬਰਤਾਨੀਆ ਦੀ ਹੀਥਰ ਵਾਟਸਨ ਨੂੰ 7-5, 6-7, 6-3 ਨਾਲ ਮਾਤ ਦਿੱਤੀ।

ਤੀਜਾ ਦਰਜਾ ਹਾਸਲ ਪਲਿਸਕੋਵਾ ਨੂੰ ਰੂਸ ਦੀ ਕੁਆਲੀਫਾਇਰ ਅਨਾਸਤਾਸੀਆ ਗੈਸਾਨੋਵਾ ਨੇ 6-2, 6-4 ਨਾਲ ਹਰਾਇਆ। ਵਿਸ਼ਵ ਰੈਂਕਿੰਗ ਵਿਚ 292ਵੇਂ ਸਥਾਨ 'ਤੇ ਕਾਬਜ ਗੈਸਾਨੋਵਾ ਅਗਲੇ ਗੇੜ ਵਿਚ ਸਾਰਾ ਸੋਰੀਬਸ ਟੋਰਮੋ ਨਾਲ ਭਿੜੇਗੀ। ਹੋਰ ਮੁਕਾਬਲਿਆਂ ਵਿਚ ਛੇਵਾਂ ਦਰਜਾ ਹਾਸਲ ਏਲੇਨਾ ਰੈਬਕੀਨਾ ਨੇ ਚੀਨ ਦੀ ਵਾਂਗ ਸ਼ਿਊ 'ਤੇ 6-4, 6-4 ਨਾਲ ਜਿੱਤ ਹਾਸਲ ਕੀਤੀ।