ਲੰਡਨ (ਏਪੀ) : ਕ੍ਰਿਸਟੀਅਨ ਏਰਿਕਸਨ ਨੇ ਡੈਨਮਾਰਕ ਵੱਲੋਂ ਆਪਣਾ 100ਵਾਂ ਮੈਚ ਖੇਡਦੇ ਹੋਏ ਗੋਲ ਕੀਤਾ ਜਿਸ ਨਾਲ ਉਨ੍ਹਾਂ ਦੀ ਟੀਮ ਯੂਏਫਾ ਨੇਸ਼ਨਜ਼ ਫੁੱਟਬਾਲ ਲੀਗ ਵਿਚ ਇੰਗਲੈਂਡ 'ਤੇ 1-0 ਨਾਲ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੀ। ਇੰਗਲੈਂਡ ਨੂੰ ਇਸ ਮੁਕਾਬਲੇ ਵਿਚ ਪਹਿਲੇ ਅੱਧ ਤੋਂ ਹੀ 10 ਖਿਡਾਰੀਆਂ ਨਾਲ ਖੇਡਣਾ ਪਿਆ। ਰੈਫਰੀ ਨੇ ਫ਼ੈਸਲਾ ਸਮੀਖਿਆ ਪ੍ਰਣਾਲੀ (ਵਾਰ) ਰਾਹੀਂ ਡੈਨਮਾਰਕ ਨੂੰ ਪੈਨਲਟੀ ਦਿੱਤੀ ਤੇ ਇੰਗਲੈਂਡ ਦੇ ਹੈਰੀ ਮੈਗੁਆਇਰ ਨੂੰ ਬਾਹਰ ਭੇਜ ਦਿੱਤਾ। ਏਰਿਕਸਨ ਨੇ 35ਵੇਂ ਮਿੰਟ ਵਿਚ ਮਿਲੀ ਇਸ ਪੈਨਲਟੀ ਨੂੰ ਗੋਲ ਵਿਚ ਬਦਿਲਆ।