ਨਵੀਂ ਦਿੱਲੀ (ਪੀਟੀਆਈ) : ਕਾਮਨਵੈਲਥ ਗੇਮਜ਼ ਫੈਡਰੇਸ਼ਨ (ਸੀਜੀਐੱਫ) ਨੂੰ ਯਕੀਨ ਹੈ ਕਿ ਮੇਜ਼ਬਾਨ ਸ਼ਹਿਰ ਦੇ ਕੌਂਸਲ ਆਗੂ ਦੇ ਬਿ੍ਟੇਨ ਵਿਚ ਕੋਵਿਡ-19 ਮਾਮਲਿਆਂ ਦੇ ਵਧਣ ਦਾ ਸ਼ੱਕ ਜ਼ਾਹਿਰ ਕਰਨ ਦੇ ਬਾਵਜੂਦ 2022 ਬਰਮਿੰਘਨ ਰਾਸ਼ਟਰਮੰਡਲ ਖੇਡਾਂ ਅਗਲੇ ਸਾਲ ਤੈਅ ਮੁਤਾਬਕ ਹੀ ਕਰਵਾਈਆਂ ਜਾਣਗੀਆਂ। ਰਾਸ਼ਟਰਮੰਡਲ ਖੇਡਾਂ ਵਿਚ ਅਜੇ 18 ਮਹੀਨੇ ਦਾ ਸਮਾਂ ਬਚਿਆ ਹੈ ਤੇ ਬਰਮਿੰਘਮ ਸ਼ਹਿਰ ਕੌਂਸਲ ਦੇ ਨੇਤਾ ਇਆਨ ਵਾਰਡ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਆਉਣ ਨਾਲ ਹੋਈਆਂ ਚਿੰਤਾਵਾਂ ਵਿਚਾਲੇ ਅਸੀਂ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਇਹ ਖੇਡਾਂ ਹੋ ਸਕਣਗੀਆਂ। ਨੇੜਲੇ ਸ਼ਹਿਰ ਵਾਲਸਾਲ ਦੇ ਕੌਂਸਲ ਨੇਤਾ ਮਾਇਕ ਬਰਡ ਨੇ ਵੀ ਖੇਡਾਂ ਨੂੰ ਲੈ ਕੇ ਸ਼ੱਕ ਜ਼ਾਹਿਰ ਕੀਤਾ ਸੀ ਪਰ ਸੀਜੀਐੱਫ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਗ੍ਰੇਵਮਬਰਗ ਨੇ ਕਿਹਾ ਕਿ 28 ਜੁਲਾਈ ਤੋਂ ਅੱਠ ਅਗਸਤ 2022 ਵਿਚ ਹੋਣ ਵਾਲੀਆਂ ਖੇਡਾਂ ਨੂੰ ਕੋਈ ਖ਼ਤਰਾ ਨਹੀਂ ਹੈ। ਗ੍ਰੇਵਮਬਰਗ ਨੇ ਕਿਹਾ ਕਿ ਸੀਜੀਐੱਫ ਨੂੰ ਯਕੀਨ ਹੈ ਕਿ 2022 ਰਾਸ਼ਟਰਮੰਡਲ ਖੇਡਾਂ ਕਰਵਾਈਆਂ ਜਾਣਗੀਆਂ।
ਰਾਸ਼ਟਰਮੰਡਲ ਖੇਡਾਂ ਸਮੇਂ 'ਤੇ ਹੀ ਹੋਣਗੀਆਂ : ਸੀਜੀਐੱਫ
Publish Date:Thu, 21 Jan 2021 09:05 PM (IST)
- # Commonwealth Games
- # held
- # on time
- # CGF
- # News
- # Sports
- # PunjabiJagran
