style="text-align: justify;"> ਓਸਟ੍ਰਾਵਾ (ਏਪੀ) : ਕੁਆਲੀਫਾਇਰ ਵੇਰੋਨੀਕਾ ਕੁਦੇਰਮੇਤੋਵਾ ਨੇ ਦੂਜਾ ਦਰਜਾ ਹਾਸਲ ਕੈਰੋਲੀਨਾ ਪਲਿਸਕੋਵਾ ਨੂੰ 4-6, 6-4, 6-3 ਨਾਲ ਹਰਾ ਕੇ ਓਸਟ੍ਰਾਵਾ ਓਪਨ ਟੈਨਿਸ ਟੂਰਨਾਮੈਂਟ 'ਚੋਂ ਬਾਹਰ ਕਰ ਦਿੱਤਾ। ਇਸ ਤੋਂ ਇਲਾਵਾ ਜੇਨੀਫਰ ਬ੍ਰਾਡੀ ਨੇ ਡਾਰੀਆ ਕਾਸਤਕੀਨਾ ਨੂੰ 7-5, 6-2 ਨਾਲ ਹਰਾਇਆ।

ਤੀਜਾ ਦਰਜਾ ਹਾਸਲ ਆਰਿਆਨਾ ਸਬਾਲੇਂਕਾ ਨੇ ਫ਼ੈਸਲਾਕੁਨ ਸੈੱਟ ਵਿਚ ਪੱਛੜਨ ਤੋਂ ਬਾਅਦ ਵਾਪਸੀ ਕਰ ਕੇ ਅਮਰੀਕੀ ਨੌਜਵਾਨ ਖਿਡਾਰਨ ਕੋਕੋ ਗਾਫ ਨੂੰ 1-6, 7-5, 7-6 ਨਾਲ ਹਰਾਇਆ। ਓਂਸ ਜਾਬੇਰ ਨੇ ਸਾਬਕਾ ਫਰੈਂਚ ਓਪਨ ਚੈਂਪੀਅਨ ਜੇਲੇਨਾ ਓਸਤਾਪੇਂਕੋ ਨੂੰ 6-4, 6-4 ਨਾਲ ਜਦਕਿ ਸੱਤਵਾਂ ਦਰਜਾ ਹਾਸਲ ਏਲਿਸ ਮਰਟੇਂਸ ਨੇ ਕੈਰੋਲੀਨਾ ਮੁਚੋਵਾ ਨੂੰ 6-4, 6-2 ਨਾਲ ਮਾਤ ਦਿੱਤੀ।