ਜਮਸ਼ੇਦਪੁਰ (ਪੀਟੀਆਈ) : ਭਾਰਤੀ ਮਹਿਲਾ ਫੁੱਟਬਾਲ ਟੀਮ ਦੇ ਮੁੱਖ ਕੋਚ ਥਾਮਸ ਡੇਨੇਰਬੀ ਨੇ ਭਾਰਤ ਵਿਚ ਇਸ ਸਾਲ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਦੇਖਦੇ ਹੋਏ ਮੰਗਲਵਾਰ ਨੂੰ ਰਾਸ਼ਟਰੀ ਕੋਚਿੰਗ ਕੈਂਪ ਲਈ 33 ਮਹਿਲਾ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਇੱਥੇ ਇਕੱਠੇ ਹੋਣ ਵਾਲੀ ਟੀਮ ਵਿਚ 12 ਅਜਿਹੀਆਂ ਮਹਿਲਾਂ ਖਿਡਾਰਨਾਂ ਸ਼ਾਮਲ ਹਨ ਜੋ ਇਸ ਸਾਲ ਸੈਫ ਅੰਡਰ-18 ਮਹਿਲਾ ਚੈਂਪੀਅਨਸ਼ਿਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਭੁਵਨੇਸ਼ਵਰ ਦਾ ਕਲਿੰਗਾ ਸਟੇਡੀਅਮ, ਮਡਗਾਓਂ ਦਾ ਜਵਾਹਰ ਲਾਲ ਨਹਿਰੂ ਸਟੇਡੀਅਮ ਤੇ ਨਵੀ ਮੁੰਬਈ ਦਾ ਡੀਵਾਈ ਪਾਟਿਲ ਸਟੇਡੀਅਮ ਅਕਤੂਬਰ ਵਿਚ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਇਸ ਟੂਰਨਾਮੈਂਟ ਦਾ ਡਰਾਅ 24 ਜੂਨ ਨੂੰ ਜਿਊਰਿਖ ਵਿਚ ਹੋਵੇਗਾ। ਕੈਂਪ ਲਈ ਟੀਮ ਵਿਚ ਸ਼ਾਮਲ ਖਿਡਾਰਨਾਂ ਵਿਚ ਗੋਲਕੀਪਰ : ਮੋਨਾਲਿਸਾ ਦੇਵੀ, ਅੰਜਲੀ ਮੁੰਡਾ, ਹੇਮਪ੍ਰਰੀਆ ਸੇਰਾਮ, ਕੇਸ਼ਾਮ ਮੇਲੋਡੀ ਚਾਨੂ, ਡਿਫੈਂਡਰ : ਸਲੀਮਾ ਕੁਮਾਰੀ, ਸੁਧਾ ਅੰਕਿਤਾ ਟਿਰਕੀ, ਅਸਤਮ ਓਰਾਓਨ, ਪੂਰਣੀਮਾ ਕੁਮਾਰੀ, ਜੂਲੀਆ ਦੇਵੀ ਯਾਂਗਲੇਮ, ਭੂਮਿਕਾ ਭਾਰਤ ਮਾਨੇ, ਕਾਜਲ, ਵਰਸ਼ਿਕਾ, ਕਾਜੋਲ ਡਿਸੂਜਾ, ਨਗਾਸ਼ੇਪਮ ਪਿੰਕੂ ਦੇਵੀ, ਹੇਮਾਮ ਸਿੱਕੀ ਦੇਵੀ, ਮਿਡਫੀਲਡਰ : ਪਾਇਲ, ਕਲਪਨਾ, ਸ਼ੈਲਜਾ, ਮੋਇਰੰਗਥੇਮ ਅੰਬਿਕਾ ਦੇਵੀ, ਆਰ ਮਧੂਮਤੀ, ਲੋਕਤੋਂਗਬਾਮ ਸ਼ੇਲੀਆ ਦੇਵੀ, ਬਬੀਨਾ ਦੇਵੀ, ਗਲੇਡਿਸ ਜੋਨੁਨਸੰਗੀ, ਸ਼ੁਭਾਂਗੀ ਸਿੰਘ, ਨੀਤੂ, ਫਾਰਵਰਡ : ਨੇਹਾ, ਲਾਵਣਿਆ, ਅਨੀਤਾ ਕੁਮਾਰੀ, ਰੇਸ਼ਮਾ ਵਿਨੋਥਿਨੀ, ਦਰਸ਼ਿਨੀ ਲੈਸ਼ਰਾਮ ਰੇਜੀਆ ਦੇਵੀ, ਲਿੰਡਾ ਕਾਮ ਸਰਟੋ ਨੂੰ ਸ਼ਾਮਲ ਕੀਤਾ ਗਿਆ ਹੈ।