style="text-align: justify;"> ਨਵੀਂ ਦਿੱਲੀ (ਜੇਐੱਨਐੱਨ) : ਪਿਛਲੀ ਵਾਰ ਦੇ ਜੇਤੂ ਸ੍ਰੀਨੂ ਬੁਗਾਥਾ 29 ਨਵੰਬਰ ਨੂੰ ਇੱਥੇ ਹੋਣ ਵਾਲੀ ਦਿੱਲੀ ਹਾਫ ਮੈਰਾਥਨ (ਏਡੀਐੱਚਐੱਮ) ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਬੁਗਾਥਾ ਨੌਜਵਾਨ ਦੌੜਾਕ ਅਭਿਸ਼ੇਕ ਪਾਲ, ਅਵਿਨਾਸ਼ ਸਾਬਲੇ ਤੇ ਪ੍ਰਦੀਪ ਸਿੰਘ ਨਾਲ ਮਰਦ ਵਰਗ ਵਿਚ ਸਖ਼ਤ ਚੁਣੌਤੀ ਪੇਸ਼ ਕਰਨਗੇ।

ਕਲ ਤੇ ਸਾਬਲੇ ਨੇ 2018 ਦੀ ਹਾਫ ਮੈਰਾਥਨ ਵਿਚ ਪ੍ਰਭਾਵਿਤ ਕੀਤਾ ਸੀ ਜਦਕਿ 3000 ਮੀਟਰ ਸਟੀਪਲਚੇਜ ਦੇ ਰਾਸ਼ਟਰੀ ਰਿਕਾਰਡ ਦੌੜਾਕ ਸਾਬਲੇ ਪਿਛਲੇ ਸਾਲ ਇਸ ਮੁਕਾਬਲੇ ਵਿਚ 1952 ਤੋਂ ਬਾਅਦ ਓਲੰਪਿਕ ਵਿਚ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਬਣੇ ਸਨ।

ਪ੍ਰਦੀਪ ਨੇ 2018 ਵਿਚ ਮੁੰਬਈ ਮੈਰਾਥਨ ਵਿਚ ਹਾਫ ਮੈਰਾਥਨ ਜਿੱਤੀ ਸੀ। ਮਹਿਲਾ ਵਰਗ ਵਿਚ ਇਸ ਸਾਲ ਮੁੰਬਈ ਮੈਰਾਥਨ ਵਿਚ ਹਾਫ ਮੈਰਾਥਨ ਮੁਕਾਬਲਾ ਜਿੱਤਣ ਵਾਲੀ ਪਾਰੁਲ ਚੌਧਰੀ, ਸੰਜੀਵਨੀ ਜਾਧਵ, ਮੋਨਿਕਾ ਅਥਾਰੇ ਤੇ ਚਿੰਤਾ ਯਾਦਵ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੀਆਂ।