ਜਿਊਰਿਖ : ਲਗਭਗ ਦੋ ਦਹਾਕੇ ਤੋਂ ਕੋਰਟ 'ਤੇ ਆਪਣਾ ਦਬਦਬਾ ਰੱਖਣ ਵਾਲੇ 20 ਵਾਰ ਦੇ ਗਰੈਂਡ ਸਲੈਮ ਜੇਤੂ ਤੇ ਸਵਿਟਜ਼ਰਲੈਂਡ ਦੇ ਦਿੱਗਜ ਟੈਨਿਸ ਖਿਡਾਰੀ ਰੋਜਰ ਫੈਡਰਰ ਸ਼ਨਿਚਰਵਾਰ ਨੂੰ 39 ਸਾਲ ਦੇ ਹੋ ਗਏ। ਅਕਤੂਬਰ 2002 ਵਿਚ ਪਹਿਲੀ ਵਾਰ ਵਿਸ਼ਵ ਰੈਂਕਿੰਗ 'ਚ ਚੋਟੀ ਦੇ 10 ਵਿਚ ਥਾਂ ਬਣਾਉਣ ਵਾਲੇ ਫੈਡਰਰ ਫਰਵਰੀ 2004 ਵਿਚ ਪਹਿਲੀ ਵਾਰ ਨੰਬਰ ਇਕ ਖਿਡਾਰੀ ਬਣੇ ਸਨ।

ਮਾਰਟਿਕ ਸੈਮੀਫਾਈਨਲ 'ਚ

ਰੋਮ : ਚੋਟੀ ਦਾ ਦਰਜਾ ਹਾਸਲ ਪੇਟ੍ਰਾ ਮਾਰਟਿਕ ਨੇ ਬੇਲਾਰੂਸ ਦੀ ਏਲਿਕਾਜੇਂਡਰਾ ਸਾਸਨੋਵਿਕ ਨੂੰ 7-6, 7-6 ਨਾਲ ਹਰਾ ਕੇ ਪਾਲੇਮੇਰੋ ਓਪਨ ਦੇ ਮਹਿਲਾ ਸਿੰਗਲਜ਼ ਵਰਗ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਉਹ ਹੁਣ ਕ੍ਰੋਏਸ਼ੀਆ ਦੀ ਏਂਟੇ ਕੋਂਟੇਵਿਟ ਨਾਲ ਭਿੜੇਗੀ ਜਿਨ੍ਹਾਂ ਨੇ ਇਟਲੀ ਦੀ ਇਲੀਸਾਬੇਟਾ ਕੋਕਾਸੀਆਰੇਟੋ ਨੂੰ 6-1, 4-6, 6-1 ਨਾਲ ਮਾਤ ਦਿੱਤੀ।