ਆਬੂਧਾਬੀ (ਏਪੀ) : ਆਸਟ੍ਰੇਲੀਅਨ ਓਪਨ ਚੈਂਪੀਅਨ ਸੋਫੀਆ ਕੇਨਿਨ ਨੇ ਸ਼ੁੱਕਰਵਾਰ ਨੂੰ ਇੱਥੇ ਆਪਣੀ ਵਿਰੋਧੀ ਕਰਸਟਨ ਫਲਿਪਕੇਂਸ ਦੇ ਜ਼ਖ਼ਮੀ ਹੋਣ ਕਾਰਨ ਰਿਟਾਇਰ ਹੋਣ ਨਾਲ ਆਬੂਧਾਬੀ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿਚ ਪ੍ਰਵੇਸ਼ ਕੀਤਾ। ਕਰਸਟਨ ਨੇ ਪਹਿਲਾ ਸੈੱਟ 7-5 ਨਾਲ ਆਪਣੇ ਨਾਂ ਕੀਤਾ ਤੇ ਉਹ ਦੂਜੇ ਸੈੱਟ ਵਿਚ 5-4 ਨਾਲ ਪਿੱਛੇ ਚੱਲ ਰਹੀ ਸੀ। ਉਹ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਖੱਬੇ ਗਿੱਟੇ ਦੇ ਭਾਰ ਡਿੱਗ ਗਈ ਜੋ ਉਨ੍ਹਾਂ ਦੇ ਹੇਠਾਂ ਆ ਕੇ ਮੁੜ ਗਿਆ। ਇਸ ਨਾਲ ਉਨ੍ਹਾਂ ਨੂੰ ਰਿਟਾਇਰ ਹੋਣਾ ਪਿਆ। ਪਿਛਲੇ ਸਾਲ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿਚ ਪੁੱਜੀ 15ਵਾਂ ਦਰਜਾ ਓਂਸ ਜਾਬੂਅਰ ਨੇ ਦੂਜੇ ਗੇੜ ਦੇ ਮੈਚ ਵਿਚ ਕੈਟਰੀਨੋ ਬੋਂਦਾਰੇਂਕੋ 'ਤੇ 5-7, 6-3, 6-2 ਨਾਲ ਜਿੱਤ ਹਾਸਲ ਕੀਤੀ।