wrestlers
-
ਟੁੱਟ ਗਿਆ ਗ੍ਰੀਕੋ ਰੋਮਨ ਭਲਵਾਨਾਂ ਦਾ ਸੁਪਨਾ, ਹੁਣ ਸ਼ਨਿਚਰਵਾਰ ਨੂੰ ਮਹਿਲਾ ਭਲਵਾਨਾਂ ਤੋਂ ਉਮੀਦਕਜ਼ਾਕਿਸਤਾਨ ਦੇ ਅਲਮਾਟੀ ਸ਼ਹਿਰ ਵਿਚ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਏਸ਼ੀਅਨ ਓਲੰਪਿਕ ਕੁਆਲੀਫਾਇਰ ਵਿਚ ਗ੍ਰੀਕੋ ਰੋਮਨ ਭਾਰਤੀ ਭਲਵਾਨਾਂ ਦਾ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਸੁਪਨਾ ਟੁੱਟ ਗਿਆ। ਸ਼ੁੱਕਰਵਾਰ ਨੂੰ ਛੇ ਭਾਰ ਵਰਗਾਂ ਵਿਚ ਭਾਰਤ ਦੇ ਭਲਵਾਨਾਂ ਨੇ ਹਿੱਸਾ ਲਿਆ ਪਰ ਸੈਮੀਫਾਈਨਲ ਵਿਚ ਹਾਰ ਕੇ ਸਾਰੇ ਬਾਹਰ ਹੋ ਗਏ। ਹੁਣ ਸ਼ਨਿਚਰਵਾਰ ਨੂੰ ਮਹਿਲਾ ਭਲਵਾਨਾਂ ਤੋਂ ਉਮੀਦ ਹੈ।Sports6 days ago
-
Tokyo Olympics 'ਚ ਗੋਲਡ ਮੈਡਲ ਦੀ ਤਿਆਰੀ, ਇਸ ਭਾਰਤੀ ਪਹਿਲਵਾਨ ਨੇ ਛੱਡਿਆ ਸੋਸ਼ਲ ਮੀਡੀਆਭਾਰਤੀ ਸਟਾਰ ਪਹਿਲਵਾਨ ਬਜਰੰਗ ਪੂਨੀਆ ਟੋਕੀਓ ਓਲਪਿੰਕ ਤਕ ਇੰਟਰਨੈੱਟ ਮੀਡੀਆ ਤੋਂ ਦੂਰ ਰਹਿਣਗੇ। ਹੁਣ ਬਜਰੰਗ ਓਲਪਿੰਕ 'ਚ ਦੇਸ਼ ਨੂੰ ਗੋਲਡ ਮੈਡਲ ਦਿਵਾਉਣ ਲਈ ਆਪਣੀਆਂ ਤਿਆਰੀਆਂ 'ਤੇ ਜ਼ਿਆਦਾ ਧਿਆਨ ਲਾ ਰਹੇ ਹਨ।Sports1 month ago
-
ਕੋਰੋਨਾ ਤੋਂ ਬਾਅਦ ਪਹਿਲਾ ਮੁਕਾਬਲਾ : ਵਿਨੇਸ਼ ਫੋਗਾਟ ਨੇ ਕੀਵ ਟੂਰਨਾਮੈਂਟ 'ਚ ਜਿੱਤਿਆ ਗੋਲਡਭਾਰਤੀ ਭਲਵਾਨ ਵਿਨੇਸ਼ ਫੋਗਾਟ (53 ਕਿਲੋਗ੍ਰਾਮ) ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੰਬੇ ਸਮੇਂ ਤਕ ਖੇਡ ਤੋਂ ਦਰ ਰਹਿਣ ਤੋਂ ਬਾਅਦ ਇੱਥੇ ਯੂਕ੍ਰੇਨੀਅਨ ਰੈਸਲਰਜ਼ ਅਤੇ ਕੋਚ ਮੈਮੋਰੀਅਲ ਟੂਰਨਾਮੈਂਟ ਨਾਲ ਕੁਸ਼ਤੀ ਵਿਚ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ 2017 ਦੀ ਵਿਸ਼ਵ ਚੈਂਪੀਅਨ ਵੀ ਕਾਲਾਦਜਿੰਸਕੀ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ।Sports1 month ago
-
ਕੌਮੀ ਕੁਸ਼ਤੀ ਚੈਂਪੀਅਨਸ਼ਿਪ 'ਚ ਦਮ ਦਿਖਾਉਣਗੇ ਭਲਵਾਨਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਵਿਚ ਪੂਰੇ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਨਾਮਵਰ ਭਲਵਾਨ ਆਪਣੀਆਂ ਓਲੰਪਿਕ ਦੀਆਂ ਤਿਆਰੀਆਂ ਨੂੰ ਪਰਖਣਗੇ। ਫ੍ਰੀ ਸਟਾਈਲ ਵਰਗ ਦੀ ਚੈਂਪੀਅਨਸ਼ਿਪ ਨੋਇਡਾ ਵਿਚ 23 ਤੇ 24 ਜਨਵਰੀ ਨੂੰ ਹੋਵੇਗੀ...Sports2 months ago
-
ਪੰਜਾਬ ਟੀਮ ’ਚ ਸਿਲੈਕਸ਼ਨ ਲਈ ਜ਼ੋਰ ਦਿਖਾਉਣਗੀਆਂ ਮਹਿਲਾ ਪਹਿਲਵਾਨ, 16 ਜਨਵਰੀ ਨੂੰ ਨੈਸ਼ਨਲ ਚੈਂਪੀਅਨਸ਼ਿਪ ਦੇ ਟਰਾਇਲਦ ਰੇਸਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ 23-24 ਜਨਵਰੀ ਨੂੰ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਕਰਾਉਣ ਜਾ ਰਿਹਾ ਹੈ। ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਪੰਜਾਬ ਕੁਸ਼ਤੀ ਸੰਸਥਾ ਨੇ ਪੰਜਾਬ ਟੀਮ ਦੀ ਚੋਣ ਕਰ ਲਈ ਹੈ। ਦਸ ਬਿਹਤਰ ਪਹਿਲਵਾਨਾਂ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।Punjab3 months ago
-
ਰੈਸਲਰ ਬਬੀਤਾ ਫੋਗਾਟ ਨੇ ਦਿੱਤਾ ਬੇਟੇ ਨੂੰ ਜਨਮ, ਫੋਟੋ ਪੋਸਟ ਕਰ ਕੇ ਲਿਖਿਆ—ਸਾਡੇ SONshine ਨੂੰ ਮਿਲੋਸਟਾਰ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਮਾਂ ਬਣ ਗਈ ਹੈ। ਉਨ੍ਹਾਂ ਨੇ 11 ਜਨਵਰੀ ਨੂੰ ਪੁੱਤਰ ਨੂੰ ਜਨਮ ਦਿੱਤਾ...Sports3 months ago
-
ਭਲਵਾਨ ਬਜਰੰਗ ਪੂਨੀਆ ਬਜਰੰਗ ਇਕ ਮਹੀਨਾ ਹੋਰ ਅਮਰੀਕਾ 'ਚ ਕਰਨਗੇ ਅਭਿਆਸਟੋਕੀਓ ਓਲੰਪਿਕ ਦੀਆਂ ਤਿਆਰੀਆਂ ਵਿਚ ਲੱਗੇ ਭਾਰਤੀ ਭਲਵਾਨ ਬਜਰੰਗ ਪੂਨੀਆ ਦੇ ਅਮਰੀਕਾ ਵਿਚ ਅਭਿਆਸ ਦੇ ਸਮੇਂ ਨੂੰ ਇਕ ਮਹੀਨੇ ਹੋਰ ਵਧਾਉਣ ਦੀ ਮਨਜ਼ੂਰੀ ਮਿਲ ਗਈ ਹੈ...Sports3 months ago
-
ਅੰਤਰਰਾਸ਼ਟਰੀ ਰੈਸਲਰ ਦਲੀਪ ਸਿੰਘ ਗ੍ਰੇਟ ਖਲੀ ਨੇ ਨੌਜਵਾਨਾਂ ਨੂੰ ਕਿਸਾਨਾਂ ਦੇ ਦਿੱਲੀ ਧਰਨੇ `ਚ ਸ਼ਮੂਲੀਅਤ ਕਰਨ ਦੀ ਕੀਤੀ ਅਪੀਲਦਲੀਪ ਸਿੰਘ ਗ੍ਰੇਟ ਖਲੀ ਨੇ ਨੌਜਵਾਨਾਂ ਨੂੰ ਨਸ਼ਾ ਮੁਕਤ ਰਹਿ ਕੇ ਸਰੀਰ ਨੂੰ ਕਸਰਤ ਦੇ ਰਾਹੀ ਫਿੱਟ ਰੱਖਣ ਦੀ ਸਲਾਹ ਦਿੱਤੀ।Punjab3 months ago
-
ਮਹਾਬਲੀ ਖਲੀ ਨੇ ਕਰਵਾਇਆ ਕੋਰੋਨਾ ਵਾਇਰਸ ਟੈਸਟ, ਪੁਲਿਸ ਕਮਿਸ਼ਨਰ ਨੂੰ ਪਹੁੰਚੇ ਮਿਲਣਦੁਨੀਆ ਭਰ 'ਚ WWE ਰੈਸਲਿੰਗ 'ਚ ਝੰਡੇ ਗਾੜਨ ਵਾਲੇ ਦਲੀਪ ਸਿੰਘ ਉਰਫ਼ ਦ ਗ੍ਰੇਟ ਖਲੀ ਵੀਰਵਾਰ ਨੂੰ ਸ਼ਹਿਰ 'ਚ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਜਲੰਧਰ ਦੇ ਸਿਵਲ ਹਸਪਤਾਲ ਤੋਂ ਡੋਪ ਟੈਸਟ ਤੇ ਕੋਰੋਨਾ ਟੈਸਟ ਕਰਵਾਇਆ ਹੈ।Punjab3 months ago
-
ਕੁਸ਼ਤੀ ਵਿਸ਼ਵ ਕੱਪ : ਗ੍ਰੀਕੋ ਰੋਮਨ 'ਚ ਭਾਰਤ ਦੀ ਚੁਣੌਤੀ ਖ਼ਤਮ, ਭਾਰਤੀ ਭਲਵਾਨ ਇਕ ਵੀ ਮੈਡਲ ਨਹੀਂ ਜਿੱਤ ਸਕੇਸਰਬੀਆ ਦੇ ਬੈਲਗ੍ਰੇਡ 'ਚ ਚੱਲ ਰਹੇ ਕੁਸ਼ਤੀ ਵਿਸ਼ਵ ਕੱਪ 'ਚ ਗ੍ਰੀਕੋ ਰੋਮਨ ਸ਼੍ਰੇਣੀ ਵਿਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ...Sports4 months ago
-
ਨਵੇਂ ਨਿਯਮਾਂ ਨਾਲ ਭਲਵਾਨਾਂ ਦਾ ਰਾਹ ਔਖਾ, ਹਰ ਮੁਕਾਬਲੇ ਤੋਂ ਪਹਿਲਾਂ ਕਰਵਾਉਣੀ ਪਵੇਗੀ ਸਰੀਰ ਦੀ ਜਾਂਚਕੁਸ਼ਤੀ ਦੇ ਵਿਸ਼ਵ ਕੱਪ ਮੁਕਾਬਲਿਆਂ ਵਿਚ ਦੁਨੀਆ ਦੇ ਕਈ ਦੇਸ਼ਾਂ ਦੇ ਦਿੱਗਜ ਭਲਵਾਨ ਇਸ ਵਾਰ ਹਿੱਸਾ ਨਹੀਂ ਲੈ ਰਹੇ ਹਨ ਇਸ ਦੇ ਬਾਵਜੂਦ ਭਾਰਤੀ ਭਲਵਾਨਾਂ ਦਾ ਰਾਹ ਸੌਖਾ ਨਹੀਂ ਦਿਖਾਈ ਦੇ ਰਿਹਾ।Sports4 months ago
-
WWE Wrestler Undertaker 'ਤੇ ਆ ਰਿਹਾ ਟੀਵੀ ਸ਼ੋਅ, '83' ਐਕਟਰ ਸਾਹਿਲ ਖੱਟਰ ਕਰਨਗੇ ਮੇਜ਼ਬਾਨੀEntertainment Sports WWE ਦੇ ਦੁਨੀਆ ਭਰ 'ਚ ਕਰੋੜਾਂ ਦੀਵਾਨੇ ਹਨ ਤੇ ਇਸ ਮਨੋਰੰਜਨ ਦੇ ਅਖਾੜੇ ਦੇ ਬਾਦਸ਼ਾਹ ਰਹੇ Undertaker ਨੇ WWE 'ਤੇ ਕਈ ਸਾਲਾਂ ਤਕ ਰਾਜ਼ ਕੀਤਾ ਹੈ, ਪਰ ਉਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।Entertainment 5 months ago
-
'ਕੌਮੀ ਕੈਂਪ 'ਚ ਸ਼ਾਮਲ ਨਾ ਹੋਣ 'ਤੇ ਭਲਵਾਨਾਂ ਦੀ ਨਹੀਂ ਹੋਵੇਗੀ ਚੋਣ'ਮਹਿਲਾ ਭਲਵਾਨਾਂ ਦਾ ਰਾਸ਼ਟਰੀ ਕੈਂਪ ਆਖ਼ਰ 10 ਅਕਤੂਬਰ ਤੋਂ ਲਖਨਊ ਦੇ ਭਾਰਤੀ ਖੇਡ ਅਥਾਰਟੀ (ਸਾਈ) ਕੇਂਦਰ ਵਿਚ ਸ਼ੁਰੂ ਹੋਵੇਗਾ।Sports6 months ago
-
ਟਰੰਪ ਦੀ ਅਪੀਲ ਦੇ ਬਾਵਜੂਦ ਈਰਾਨ ਨੇ ਰੈਸਲਰ ਨੂੰ ਦਿੱਤੀ ਫਾਂਸੀਈਰਾਨ ਨੇ ਰੈਸਲਰ ਨਾਵਿਦ ਅਫਕਾਰੀ ਨੂੰ ਹੱਤਿਆ ਦੇ ਇਕ ਕਥਿਤ ਮਾਮਲੇ ਵਿਚ ਸ਼ਨਿਚਰਵਾਰ ਨੂੰ ਫਾਂਸੀ 'ਤੇ ਲਟਕਾ ਦਿੱਤਾ।World7 months ago
-
ਭਾਰਤੀ ਕੁਸ਼ਤੀ ਸੰਘ ਦੇ 12 ਭਲਵਾਨ ਮੋੜਨਗੇ ਮੈਡਲ ਤੇ ਪ੍ਰਸ਼ੰਸਾ ਪੱਤਰਭਾਰਤੀ ਕੁਸ਼ਤੀ ਸੰਘ (ਡਬਲਯੂਐੱਫਆਈ) ਨੇ 12 ਭਲਵਾਨਾਂ ਨੂੰ ਖੇਲੋ ਇੰਡੀਆ ਦੇ ਮੈਡਲ ਤੇ ਪ੍ਰਸ਼ੰਸਾ ਪੱਤਰ ਮੋੜਨ ਲਈ ਕਿਹਾ ਹੈ ਕਿਉਂਕਿ ਇਹ ਸਾਰੇ ਭਲਵਾਨ ਟੂਰਨਾਮੈਂਟ ਦੌਰਾਨ ਲਏ ਗਏ ਡੋਪ ਟੈਸਟ ਵਿਚ ਫੇਲ੍ਹ ਹੋ ਗਏ ਸਨ।Sports7 months ago
-
ਕੌਮਾਂਤਰੀ ਮਹਿਲਾ ਰੈਸਲਰ ਬੋਲੀ- ਰਿਸ਼ਤੇਦਾਰ ਕਰ ਰਹੇ ਜ਼ਮੀਨ 'ਤੇ ਕਬਜ਼ੇ ਦੀ ਕੋਸ਼ਿਸ਼, ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂਪਿੰਡ ਵੜਿੰਗ ਨਿਵਾਸੀ ਇੰਟਰਨੈਸ਼ਨਲ ਮਹਿਲਾ ਰੈਸਲਰ ਗੁਰਸ਼ਰਨਪ੍ਰੀਤ ਕੌਰ ਨੇ ਆਪਣੀ ਜ਼ਮੀਨ ਬਚਾਉਣ ਲਈ ਸੋਸ਼ਲ ਮੀਡੀਆ 'ਤੇ ਗੁਹਾਰ ਲਗਾਈ ਹੈ। ਗੁਰਸ਼ਰਨਪ੍ਰੀਤ ਕੌਰ ਅੱਜਕਲ੍ਹ ਪੰਜਾਬ ਪੁਲਿਸ 'ਚ ਸਬ-ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਹੈ।Punjab7 months ago
-
ਦਸੰਬਰ 'ਚ ਹੋਵੇਗੀ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ, ਪੰਜਾਬ ਦੇ ਪਹਿਲਵਾਨਾਂ ਨੂੰ ਪਹਿਲਾ ਡੰਮੀ ਨਾਲ ਕਰਨਾ ਪਵੇਗਾ ਅਭਿਆਸਇਸ ਵਾਰ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਪੰਜਾਬ 'ਚ ਨਹੀਂ ਬਲਕਿ ਯੂਪੀ ਦੇ ਗੋਂਡਾ 'ਚ ਹੋ ਰਹੀ ਹੈ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ 65ਵੀਂ ਸੀਨੀਅਰ ਰੈਸਲਿੰਗ ਚੈਂਪੀਅਨਸ਼ਿਪ ਦਸੰਬਰ 'ਚ ਹੋਵੇਗੀ।Sports8 months ago
-
ਸਦਾ ਅਜੇਤੂ ਰਹਿਣ ਵਾਲਾ ਗਾਮਾ ਪਹਿਲਵਾਨਰਹੀਮ ਬਖ਼ਸ਼ ਨਾਲ ਬਰਾਬਰੀ 'ਤੇ ਰਹੇ ਤਿੰਨ ਮੁਕਾਬਲਿਆਂ ਤੋਂ ਬਾਅਦ ਗਾਮੇ ਨੇ ਇਸ ਰੁਸਤਮ ਨੂੰ ਵੀ ਹਰਾ ਦਿੱਤਾ ਅਤੇ ਸੰਨ 1910 ਤਕ ਉਸ ਨੇ ਭਾਰਤ ਦੇ ਲਗਪਗ ਸਾਰੇ ਨਾਮੀ ਪਹਿਲਵਾਨਾਂ ਨੂੰ ਹਰਾਉਣ ਦਾ ਵੱਡਾ ਕਾਰਨਾਮਾ ਕੀਤਾ।Sports10 months ago
-
ਅੱਜ ਜਨਮ ਦਿਨ 'ਤੇ ਵਿਸ਼ੇਸ਼ : ਰੁਸਤਮ-ਏ-ਹਿੰਦ ਗਾਮਾ ਪਹਿਲਵਾਨਗਾਮਾ ਪਹਿਲਵਾਨ ਦਾ ਨਾਂ ਅੱਜ ਵੀ ਬੜੇ ਅਦਬ ਨਾਲ ਲਿਆ ਜਾਂਦਾ ਹੈ। ਇਹ ਨਾਂ ਇਕ ਮੁਹਾਵਰਾ ਬਣ ਚੁੱਕਾ ਹੈ, ਅੱਜ ਵੀ ਜਦੋਂ ਕੋਈ ਕਿਸੇ ਨਾਲ ਖਹਿਬੜਦਾ ਹੈ ਤਾਂ ਇਹ ਜ਼ਰੂਰ ਸੁਣਨ ਨੂੰ ਮਿਲਦਾ ਹੈ, ''ਜਾ ਵੱਡਾ ਆਇਆ ਗਾਮਾ ਪਹਿਲਵਾਨ!Sports10 months ago
-
ਝਗੜੇ 'ਚ ਦਿ ਗ੍ਰੇਟ ਖਲੀ ਦਾ ਭਲਵਾਨ ਜ਼ਖ਼ਮੀਜੰਡੂ ਸਿੰਘਾ ਵਿਚ ਐੱਚਡੀਐੱਫਸੀ ਦੇ ਏਟੀਐੱਮ 'ਚੋਂ ਰੁਪਏ ਕੱਢਵਾਉਣ ਵੇਲੇ ਹੋਏ ਵਿਵਾਦ ਦੌਰਾਨ ਦਿ ਗ੍ਰੇਟ ਖਲੀ ਦਾ ਭਲਵਾਨ ਜੰਡੂ ਸਿੰਘਾ ਦੇ ਪੰਚ ਤੇ ਉਸ ਦੇ ਸਾਥੀ ਨਾਲ ਭਿੜ ਗਿਆ। ਇਸ ਦੌਰਾਨ ਪੰਚ ਨੇ ਭਲਵਾਨ ਦੇ ਸਿਰ ਉੱਪਰ ਦੁੱਧ ਵਾਲੇ ਡੋਲੂ ਨਾਲ ਵਾਰ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿਚ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਭਲਵਾਨ ਵੱਲੋਂ ਪੰਚ ਤੇ ਉਸ ਦੇ ਸਾਥੀ ਉੱਪਰ ਹਜ਼ਾਰਾਂ ਰੁਪਏ ਖੋਹਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਜਾਣਕਾਰੀ ਅਨੁਸਾਰ ਦਿਨੇਸ਼ ਕੁਮਾਰ ਵਾਸੀ ਹਰਿਆਣਾ ਜੋ ਕਿ ਜੰਡੂ ਸਿੰਘਾ ਲਾਗੇ ਪੈਂਦੀ ਦਿ ਗ੍ਰੇਟ ਖਲੀ ਅਕੈਡਮੀ ਵਿਚ ਭਲਵਾਨੀ ਕਰਦਾ ਹੈ, ਵੀਰਵਾਰ ਸ਼ਾਮ ਸਵਾ ਸੱਤ ਵਜੇ ਜੰਡੂਸਿੰਘਾ ਵਿਚ ਸਥਿਤ ਐੱਚਡੀਐੱਫਸੀ ਬੈਂਕ ਦੇ ਏਟੀਐੱਮ ਵਿਚੋਂ ਪੰਜਾਹ ਹਜ਼ਾਰ ਰੁਪਏ ਕੱਢਵਾਉਣ ਲਈ ਗਿਆ। ਉਹ 10-10 ਹਜ਼ਾਰ ਰੁਪਏ ਕਰ ਕੇ ਏਟੀਐੱਮ ਵਿਚੋਂ ਰੁਪਏ ਕੱਢਵਾ ਰਿਹਾ ਸੀ ਜਿਸ ਕਾਰਨ ਉਸ ਨੂੰ ਏਟੀਐੱਮ ਅੰਦਰ ਕਾਫੀ ਸਮਾਂ ਲਗਾ ਗਿਆ।Punjab1 year ago