visit
-
ਦੋ ਦਿਨਾ ਯਾਤਰਾ 'ਤੇ ਰਾਜਸਥਾਨ ਆਉਣਗੇ ਰਾਸ਼ਟਰਪਤੀਰਾਸ਼ਟਰਪਤੀ ਰਾਮਨਾਥ ਕੋਵਿੰਦ 6 ਦਸੰਬਰ ਨੂੰ ਰਾਜਸਥਾਨ ਦੀ ਦੋ ਦਿਨਾ ਯਾਤਰਾ 'ਤੇ ਆਉਣਗੇ। ਸੂਬੇ ਦੇ ਮੁੱਖ ਸਕੱਤਰ ਡੀਬੀ ਗੁਪਤਾ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ 6 ਦਸੰਬਰ ਨੂੰ ਮਾਊਂਟ ਆਬੂ ਵਿਚ ਬ੍ਰਹਮਕੁਮਾਰੀ ਸੰਸਥਾਨ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ।National14 days ago
-
ਗਊ ਸੇਵਾ ਕਮਿਸ਼ਨ ਵੱਲੋਂ ਸੰਘੋਲ ਗਊਸ਼ਾਲਾ ਦਾ ਦੌਰਾਸੰਘੋਲ ਦੀ ਕਿ੍ਰਸ਼ਨਾ ਗਊਸ਼ਾਲਾ 'ਚ ਗਊ ਸੇਵਾ ਕਮਿਸ਼ਨ ਵੱਲੋਂ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ ਗਿਆ। ਜਿਸ 'ਚ ਗਊ ਸੇਵਾ ਕਮਿਸ਼ਨ ਦੇ ਮੈਂਬਰ ਰਾਜਵੰਤ ਰਾਏ ਸ਼ਰਮਾ ਵੱਲੋਂ ਗਊਸ਼ਾਲਾ ਦੇ ਪ੍ਰਬੰਧਾਂ ਅਤੇ ਗਊਆਂ ਦੇ ਰੱਖ ਰਖਾਅ ਆਦਿ ਦਾ ਜਾਇਜ਼ਾ ਲਿਆ ਗਿਆ। ਦੌਰੇ ਉਪਰੰਤ ਰਾਜਵੰਤ ਰਾਏ ਸ਼ਰਮਾ ਵੱਲੋਂ ਗਊਸ਼ਾਲਾ ਦੇ ਪ੍ਰਬੰਧ ਦੀ ਜਿੱਥੇ ਸ਼ਲਾਘਾ ਕੀਤੀ ਗਈ ਉੱਥੇ ਹੀ ਸਰਕਾਰ ਵੱਲੋਂ ਇਸ ਗਊਸ਼ਾਲਾ ਨੰੂ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ। ਸ਼ਰਮਾ ਵੱਲੋਂ ਗਊਸ਼ਾਲਾ ਲਈ ਬਣਾਏ ਨਵੇਂ ਸ਼ੈੱਡਾਂ ਦਾ ਵੀ ਦੌਰਾ ਕੀਤਾ ਗਿਆ।Punjab14 days ago
-
ਵਿਦਿਆਰਥਣਾਂ ਦੀ ਉਦਯੋਗਿਕ ਫੇਰੀ ਕਰਵਾਈਗੁਰੂ ਹਰਿਕਿ੍ਸ਼ਨ ਗਰਲਜ਼ ਕਾਲਜ ਫੱਲੇਵਾਲ ਖੁਰਦ ਦੀਆਂ ਵਿਦਿਆਰਥਣਾਂ ਦੇ ਕਿੱਤੇ ਮੁਖੀ ਕੋਰਸਾਂ ਬੀਬੀਏ, ਐਮਬੀਏ ਸਬੰਧੀ ਪ੍ਰਰੈਕਟੀਕਲ ਜਾਣਕਾਰੀ ਵਿੱਚ ਵਾਧਾ ਕਰਵਾਉਣ ਲਈ ਵਿਦਿਆਰਥਣਾਂ ਦੀ ਇੱਕ ਉਦਯੋਗਿਕ ਫੇਰੀ ਕਰਵਾਈ ਗਈ। ਜਿਸ ਵਿੱਚ ਇਨ੍ਹਾਂ ਕੋਰਸ਼ਾ ਦੀਆਂ 60 ਵਿਦਿਆਰਥਣਾਂ ਨੂੰ ਚਾਣਕਿਆ ਡੇਅਰੀ ਪ੍ਰਰੋਡਕਟਸ ਲਿਮਿਟਡ, ਮੰਡੀ ਗੋਬਿੰਦਗੜ੍ਹ ਵਿਖੇ ਲਿਜਾਇਆ ਗਿਆ।Punjab15 days ago
-
ਵਿਦਿਆਰਥੀਆਂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਕੀਤਾ ਦੌਰਾਜੀਸਸ ਸੇਵੀਅਰ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ/ਮਾਡਲ ਕੈਰੀਅਰ ਸੈਂਟਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਦੌਰਾ ਕੀਤਾ। ਟਰੇਨਿੰਗ ਅਫਸਰ ਕੁਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਦਸਵੀਂ ਕਲਾਸ ਤੋਂ ਬਾਅਦ ਵਿਸ਼ਿਆਂ ਦੀ ਚੋਣ ਅਤੇ ਕੋਰਸਾਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਯੰਗ ਪ੍ਰਰੋਫੈਸ਼ਨਲ ਰਾਹੁਲ ਵੋਹਰਾ ਵੱਲੋਂ ਮਾਡਲ ਕਰੀਅਰ ਸੈਂਟਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਐੱਨਸੀਐੱਸ ਪੋਰਟਲ ਅਤੇ ਘਰ ਘਰ ਰੁਜ਼ਗਾਰ ਪੋਰਟਲ ਤੇ ਨਾਮ ਦਰਜ ਕਰਨ ਸਬੰਧੀ ਜਾਣੂ ਕਰਵਾਇਆ।Punjab15 days ago
-
ਵਿਦਿਆਰਥੀਆਂ ਨੇ ਕੀਤਾ ਮਹਾਤਮਾ ਗਾਂਧੀ ਦੇ ਜਨਮ ਸਥਾਨ ਪੋਰਬੰਦਰ 'ਤੇ ਪ੍ਰਣਾਮਮਹਾਤਮਾ ਗਾਂਧੀ ਦੇ 150ਵੇਂ ਜਨਮ ਵਰ੍ਹੇਗੰਢ 'ਤੇ ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ ਦੇ ਵਿਦਿਆਰਥੀਆਂ ਨੇ ਮਹਾਤਮਾ ਜੀ ਦੇ ਜਨਮ ਸਥਾਨ ਪੋਰਬੰਦਰ, ਗੁਜਰਾਤ ਵਿਖੇ ਪ੍ਰਣਾਮ ਕੀਤਾ। ਮਹਾਤਮਾ ਗਾਂਧੀ ਜੀ ਦੇ ਜੀਵਨ, ਸਿੱਖਿਆਵਾਂ ਤੇ ਜੀਵਨ ਸੰਘਰਸ਼ ਬਾਰੇ ਦੱਸਦੇ ਹੋਏ ਸਕੂਲ ਡਾਇਰੈਕਟਰ ਡਾ. ਵਰੁਣ ਜੈਨ ਨੇ ਦੱਸਿਆ ਕਿ ਗਾਂਧੀ ਜੀ ਦੇ ਅਹਿੰਸਾ ਦੇ ਸਿਧਾਂਤ ਅਤੇ ਸੱਤਿਆਗ੍ਹਿ ਦੇ ਨਾਲ ਸੁੰਤਤਰਤਾ ਸੰਗਰਾਮ 'ਚ ਇਕ ਨਵੀਂ ਦਿਸ਼ਾ ਆਈ।Punjab16 days ago
-
ਦਸਮੇਸ਼ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਅਹਿਮ ਸਥਾਨਾਂ ਦਾ ਦੌਰਾ- ਪਿ੍ਰੰਸੀਪਲ ਿਢੱਲ਼ੋਂ ਨੇ ਦੱਸਿਆ ਇਸ ਨੂੰ ਸਿੱਖਿਆ ਦਾ ਜ਼ਰੂਰੀ ਅੰਗ ਕੈਪਸ਼ਨ : ਵਿਦਿਅਕ ਦੌਰੇ ਦੌਰਾਨ ਦਸ਼ਮੇਸ਼ ਪਬਲਿਕ ਸਕੂਲ ਿvisits of famous placesPunjab16 days ago
-
ਰੇਹਾਨਾ ਨੂੰ ਸਬਰੀਮਾਲਾ ਜਾਣ 'ਤੇ ਸੁਰੱਖਿਆ ਨਹੀਂ ਦੇਵੇਗੀ ਪੁਲਿਸਕੇਰਲ ਪੁਲਿਸ ਵਿਵਾਦਾਂ 'ਚ ਰਹੀ ਵਰਕਰ ਰੇਹਾਨਾ ਫਾਤਿਮਾ ਨੂੰ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਮੰਦਰ ਵਿਚ ਦਾਖ਼ਲੇ ਲਈ ਸੁਰੱਖਿਆ ਪ੍ਰਦਾਨ ਨਹੀਂ ਕਰੇਗੀ।National17 days ago
-
ਕੇਐੱਮਵੀ ਵਿਦਿਆਰਥਣਾਂ ਲਾਈ ਵਿੱਦਿਅਕ ਫੇਰੀਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੰਨਿਆ ਮਹਾਵਿਦਿਆਲਾ ਦੇ ਜੁਆਲੋਜੀ ਵਿਭਾਗ ਵੱਲੋਂ ਡੀਬੀਟੀ ਸਟਾਰ ਕਾਲਜ ਸਕੀਮ ਦੇ ਤਹਿਤ ਵਿਦਿਆਰਥਣਾਂ ਦੀ ਚਾਰ ਰੋਜ਼ਾ ਵਿੱਦਿਅਕ ਫੇਰੀ ਲਵਾਈ ਗਈ। ਇਸ ਫੇਰੀ ਦੌਰਾਨ ਵਿਦਿਆਰਥਣਾਂ ਨੇ ਫਾਰੈਸਟ ਰਿਸਰਚ ਇੰਸਟੀਚਿਊਟ, ਦੇਹਰਾਦੂਨ ਦਾ ਦੌਰਾ ਕਰਨ ਦੇ ਨਾਲ-ਨਾਲ ਚਾਰ ਅਜਾਇਬਘਰਾਂ ਸਿਲਵੀਕਲਚਰ, ਐਂਟੋਮੋਲੋਜੀ, ਫਾਰੈਸਟ ਪੈਥੋਲੋਜੀ ਅਤੇ ਟਿੰਬਰ ਮਿਊਜ਼ੀਅਮ ਵਿਚ ਵੀ ਫੇਰੀ ਲਗਾਈ। ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਦੇਹਰਾਦੂਨ ਚਿੜੀਆਘਰ ਵਿਚ ਵੀ ਲਿਜਾਇਆ ਗਿਆ। ਇਸ ਫੇਰੀ ਦੇ ਆਖ਼ਰੀ ਦਿਨ ਵਿਦਿਆਰਥਣਾਂ ਨੇ ਜਿਮ ਕਾਰਬਿਟ ਨੈਸ਼ਨਲ ਪਾਰਕ, ਰਾਮਨਗਰ, ਉੱਤਰਾਖੰਡ ਦਾ ਵੀ ਦੌਰਾ ਕੀਤਾ ਤੇ ਇਸ ਮੈਜੀਕਲ ਲੈਂਡਸਕੇਪ ਦੀ ਜਾਣਕਾਰੀ ਹਾਸਲ ਕੀਤੀ। ਵਿਦਿਆਲਾ ਪਿ੍ਰੰਸੀਪਲ ਪ੍ਰਰੋ. ਅਤਿਮਾ ਸ਼ਰਮਾ ਦਿਵੇਦੀ ਨੇ ਡਾ. ਮਨਦੀਪ ਕੌਰ, ਪ੍ਰਭਾ ਤੇ ਨਲਿਨੀ ਸਿੰਘ ਦੀ ਅਗਵਾਈ ਹੇਠ ਹੋਈ ਇਸ ਸਫ਼ਲ ਫੇਰੀ ਲਈ ਜੁਆਲੋਜੀ ਵਿਭਾਗ ਨੂੰ ਮੁਬਾਰਕਬਾਦ ਦਿੱਤੀ।Punjab17 days ago
-
ਵਿਦਿਆਰਥੀਆਂ ਨੇ ਸੂਰਜਕੁੰਡ, ਕੰਗ ਦੇ ਸਕੂਲ ਤੇ ਕਿਰਪਾਲ ਸਾਗਰ ਦਾ ਵਿਰਧ ਆਸ਼ਰਮ ਕੀਤਾ ਵਿਜ਼ਿਟਕੇਸੀ ਕਾਲਜ ਆਫ ਐਜੂਕੇਸ਼ਨ ਦੇ ਬੀਐੱਡ ਵਿਭਾਗ ਦੇ ਪਹਿਲੇ ਤੇ ਤੀਜੇ ਸਮੈਸਟਰ ਦੇ ਕਰੀਬ 30 ਵਿਦਿਆਰਥੀਆਂ ਨੇ ਆਪਣੇ ਸਿਲੇਬਸ ਅਨੁਸਾਰ ਇਤਿਹਾਸਕ ਥਾਂ ਸੂਰਜਕੁੰਡ, ਪਿੰਡ ਕੰਗ ਦਾ ਸਰਕਾਰੀ ਪ੍ਰਰਾਇਮਰੀ ਸਕੂਲ ਤੇ ਮਿਡਿਲ ਸਕੂਲ ਤੇ ਕਿਰਪਾਲ ਸਾਗਰ ਦਾ ਵਿਰਧ ਆਸ਼ਰਮ ਦੇਖਿਆ। ਇਸ ਮੌਕੇ ਵਿਦਿਆਰਥੀਆਂ ਨਾਲ ਮੋਨਿਕਾ ਧੰਮ, ਨਵਜੀਤ ਸੈਣੀ, ਅਮਨਪ੍ਰਰੀਤ ਕੌਰ, ਕਿਰਨ ਬਾਲਾ, ਵਿਪਨ ਕੁਮਾਰ ਅਤੇ ਦਲਵੀਰ ਸਿੰਘ ਆਦਿ ਸ਼ਾਮਲ ਰਹੇ। ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਸ਼੍ਰੀ ਪੰਚ ਜੂਨਾ ਅਖਾੜਾ 13 ਮੜੀ, ਡੇਰਾ ਸੂਰਜ ਕੁੰਡ ਸੰਨਿਆਸ ਅPunjab18 days ago
-
ਸਕੂਲੀ ਬੱਚਿਆਂ ਨੇ ਫਾਇਰ ਬਿ੍ਗੇਡ ਦਫਤਰ ਦਾ ਕੀਤਾ ਦੌਰਾਅੱਜ ਰੈਡਕਲੀਫ ਸਕੂਲ ਦੇ 70 ਬੱਚਿਆਂ ਵਲੋਂ ਫਾਇਰ ਬਿ੍ਗੇਡ ਦਫਤਰ ਦਾ ਵਿੱਦਿਅਕ ਦੌਰਾ ਕੀਤਾ ਗਿਆ। ਇਸ ਮੋਕੇ ਗਵਰਨਰ ਐਵਾਰਡੀ ਫਾਇਰ ਅਫਸਰ ਸੁਖਵਿੰਦਰ ਸਿੰਘ ਵਲੋ ਜਿੱਥੇ ਬੱਚਿਆਂ ਨੂੰ ਫਾਇਰ ਬਿ੍ਗੇਡ ਦੀਆਂ ਸੇਵਾਵਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ, ਉੱਥੇ ਹੀ ਗੱਡੀ ਵਿਚ ਪਏ ਫਾਇਰ ਟੈਂਡਰ ਵਿਚ ਅੱਗ ਬੁਝਾਊ ਸਾਜੋ ਸਾਮਾਨ ਤੋਂ ਵੀ ਜਾਣੂ ਕਰਵਾਇਆ ਗਿਆ। ਸੁਖਵਿੰਦਰ ਸਿੰਘ ਨੇ ਕਿਹਾ ਕੇ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਅੱਗ ਬਝਾਉਣ ਸਬੰਧੀ ਜਾਣਕਾਰੀ ਦੇਣਾ ਬਹੁਤ ਲਾਹੇਵੰਦ ਹੈ, ਕਿਉਂਕਿ ਅਜਿਹੀਆ ਜਾਣਕਾਰੀਆਂ ਹੋਣਾ ਸਾਨੂੰ ਭਵਿੱਖ ਵਿਚ ਦੁਰਘਟਨਾਵਾਂ ਸਮੇਂ ਮਦਦਗਾਰ ਸਾਬਤ ਹੁੰਦੀਆਂ ਹਨ।Punjab18 days ago
-
15 ਦਿਨਾਂ 'ਚ 4164 ਸ਼ਰਧਾਲੂਆਂ ਨੇ ਕੀਤੇ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ9 ਨਵੰਬਰ ਤੋਂ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਖੋਲ੍ਹੇ ਲਾਂਘੇ ਦੇ ਅੱਜ 15ਵੇਂ ਦਿਨਾਂ ਤਕ 4164 ਸ਼ਰਧਾਲੂਆਂ ਹੀ ਦਰਸ਼ਨ ਕਰ ਸਕੇ ਹਨ। ਸ਼ੁੱਕਰਵਾਰ ਨੂੰ 243 ਭਾਰਤੀ ਸ਼ਰਧਾਲੂ ਕਰਤਾਰਪੁਰ ਟਰਮੀਨਲ ਤੋਂ ਪਲਸ ਪੋਲੀਓ ਬੂੰਦਾਂ ਪੀ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਨੂੰ ਰਵਾਨਾ ਹੋਏ। ਇੱਥੇ ਦੱਸਣਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੋਲ੍ਹਣ ਤੋਂ ਪਹਿਲਾਂ ਸ਼ਰਧਾਲੂਆਂ ਦੀ ਗਿਣਤੀ ਸਬੰਧੀ ਲੰਮਾਂ ਸਮਾਂ ਭੰਬਲਭੂਸਾ ਰਿਹਾ ਸੀPunjab19 days ago
-
ਅੱਗ ਨਾਲ ਨੁਕਸਾਨ ਦਾ ਦਿਵਾਇਆ ਜਾਵੇਗਾ ਮੁਆਵਜ਼ਾ : ਸੋਨੀਸ਼ੁਕਰਵਾਰ ਸਵੇਰੇ ਪੁਰਾਣੀ ਸਬਜ਼ੀ ਮੰਡੀ ਹਾਲ ਬਾਜ਼ਾਰ ਵਿਖੇ ਅਚਾਨਕ ਲੱਗੀ ਅੱਗ ਦਾ ਜਾਇਜ਼ਾ ਲੈਣ ਲਈ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਪੁੱਜੇ। ਸੋਨੀ ਵੱਲੋਂ ਪੀੜਤ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦਾ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ।Punjab19 days ago
-
ਜਗਤਜੀਤ ਗਰੁੱਪ ਆਫ ਇੰਡਸਟਰੀਜ਼ ਦਾ ਬੱਚਿਆਂ ਨੇ ਕੀਤਾ ਦੌਰਾ: ਪੰਜਾਬ ਤੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੂੰ ਖੇਤੀਬਾੜੀ ਅੌਜ਼ਾਰ ਤਿਆਰ ਕਰਨ 'ਚ ਨਾਮਣਾ ਖੱਟਣ ਵਾਲਾ ਵਾਲੀ ਜਗਤਜੀਤ ਗਰੁੱਪ ਆਫ਼ ਇੰਡਸਟਰੀਜ਼ ਚੀਮਾ ਮੰਡੀ ਦਾ ਸਰਕਾਰੀ ਸੈਕੰਡਰੀ ਸਕੂਲ ਬੀਰੋਕੇ ਕਲਾਂ (ਮਾਨਸਾ) ਦੇ ਬੱਚਿਆਂ ਨੇ ਅਧਿਆਪਕ ਬਲਜਿੰਦਰ ਸਿੰਘ ਤੇ ਗੁਰਮੀਤ ਕੌਰ ਦੀ ਅਗਵਾਈ ਵਿਚ ਫੈਕਟਰੀ ਦਾ ਦੌਰਾ ਕੀਤਾ। ਇੰਡਸਟਰੀ ਦੇ ਚੇਅਰਮੈਨ ਧਰਮ ਸਿੰਘ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ।Punjab20 days ago
-
ਡਿਪਟੀ ਕਮਿਸ਼ਨਰ ਵੱਲੋਂ ਖੁੱਡੀ ਕਲਾਂ ਸਕੂਲ ਦਾ ਦੌਰਾਸਿੱਖਿਆ ਦੇ ਖੇਤਰ 'ਚ ਮਿਆਰੀ ਸੁਧਾਰ ਲਿਆਉਣ ਅਤੇ ਬੋਰਡ ਦੇ ਇਮਤਿਹਾਨਾਂ 'ਚ ਸਰਕਾਰੀ ਸਕੂਲਾਂ ਦੇ ਨਤੀਜੇ ਸੁਧਾਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਖੁਰਦ ਦਾ ਦੌਰਾ ਕੀਤਾ ਗਿਆ।Punjab21 days ago
-
ਸਕੂਲੀ ਬੱਚਿਆਂ ਨੇ ਇੰਡਸ ਹਸਪਤਾਲ ਦਾ ਦੌਰਾ ਕੀਤਾਸਰਹਿੰਦ-ਚੁੰਨੀ ਮਾਰਗ 'ਤੇ ਸਥਿਤ ਪਿੰਡ ਪੀਰਜੈਨ ਦੇ ਇੰਡਸ ਹਸਪਤਾਲ ਦਾ ਪਿੰਡ ਇਕੋਲਾਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਦੌਰਾ ਕੀਤਾ। ਹੈਲਥ ਐਂਡ ਕੇਅਰ ਟ੍ਰੇਡ ਦੇ ਬੱਚਿਆਂ ਨੇ ਹਸਪਤਾਲ ਦਾ ਦੌਰਾ ਕਰਕੇ ਆਪਣੇ ਗਿਆਨ ਵਿਚ ਵਾਧਾ ਕੀਤਾ। ਡਾ. ਡਿੰਪੀ ਗੁਪਤਾ ਨੇ ਬੱਚਿਆਂ ਨੂੰ ਹਸਪਤਾਲ ਦਾ ਦੌਰਾ ਕਰਵਾਉਂਦੇ ਹੋਏ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ। ਡਾ. ਗੁਪਤਾ ਨੇ ਬੱਚਿਆਂ ਨੂੰ ਦੱਸਿਆ ਕਿ ਇਸ ਹਸਪਤਾਲ ਵਿਚ ਜ਼ਰੂਰਤਮੰਦ ਲੋਕਾਂ ਦਾ ਹਰ ਪ੍ਰਕਾਰ ਦਾ ਇਲਾਜ ਘੱਟ ਰੇਟ 'ਤੇ ਕੀਤਾ ਜਾਂਦਾ ਹੈ ਅਤੇ ਆਯੂਸ਼ਮਾਨ ਯੋਜਨਾ ਤਹਿਤ ਵੀ ਇਸ ਹਸਪਤਾਲ ਵਿਚ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਜਿਹੜੇ ਲਾਭਪਾਤਰੀ ਆਯੂਸ਼ਮਾਨ ਕਾਰਡ ਬਣਾਉਣ ਤੋਂ ਰਹਿ ਗਏ ਹਨ ਉਨ੍ਹਾਂ ਦੇ ਕਾਰਡ ਵੀ ਬਣਾਏ ਜਾ ਰਹੇ ਹਨ। ਇਸ ਮੌਕੇ ਅਧਿਆਪਕ ਸੰਨੀ ਦਿਆਲ ਤੇ ਵਿਦਿਆਰਥੀ ਮੌਜੂਦ ਸਨ।Punjab21 days ago
-
ਜ਼ਿਲ੍ਹਾ ਤੇ ਸਸ਼ੈਨਜ਼ ਜੱਜ ਨੇ ਕੀਤਾ ਜੇਲ੍ਹ ਦੌਰਾਵਰਿੰਦਰ ਅੱਗਰਵਾਲ, ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਬਰਨਾਲਾ ਵੱਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਦੌਰਾ ਕੀਤਾ ਗਿਆ। ਇਸ ਸਮੇਂ ਵਰਿੰਦਰ ਅੱਗਰਵਾਲ, ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਜੇਲ੍ਹ 'ਚ ਬੰਦ ਕੈਦੀਆਂ ਨੂੰ ਉਨ੍ਹਾਂ ਦੇ ਕੇਸਾਂ ਸਬੰਧੀ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ।Punjab22 days ago
-
ਹੈਲਥ ਸੈਂਟਰ ਵੇਰਕਾ ਵੱਲੋਂ ਸੁਲਤਾਨਵਿੰਡ ਇਲਾਕੇ ਦਾ ਦੌਰਾਪਿੰਡ ਸੁਲਤਾਨਵਿੰਡ ਵਿਖੇ ਪਿਛਲੇ ਦਿਨੀਂ ਹੋਈਆਂ ਕੁਝ ਮੌਤਾਂ ਕਾਰਨ ਇਲਾਕੇ 'ਚ ਡੇਂਗੂ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ। ਇਸੇ ਮਾਮਲੇ ਨੂੰ ਲੈ ਕੇ ਹੈੱਲਥ ਸੈਂਟਰ ਵੇਰਕਾ ਦੀ ਟੀਮ ਨੇ ਉਕਤ ਇਲਾਕੇ 'ਚ ਡੇਂਗੂ ਦੇ ਲਾਰਵੇ ਦੀ ਜਾਂਚ ਕਰਨ ਦੇ ਨਾਲ-ਨਾਲ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਉਪਾਅ ਵੀ ਦੱਸੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹੈਲਥ ਸੈਂਟਰ ਦੀ ਟੀਮ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਥੇ ਡੇਂਗੂ ਦਾ ਲਾਰਵਾ ਮਿਲਿਆ ਹੈ ਜਾਂ ਨਹੀਂ। ਟੀਮ ਨਾਲ ਆਏ ਸੁਪਰਵਾਈਜ਼ਰ ਪੰਮਾ ਨੇ ਦੱਸਿਆ ਕਿ ਇਹ ਦੌਰਾ ਉਨ੍ਹਾਂ ਡਾ. ਰਮੇਸ਼ ਐੱਸਐੱਮਓ, ਕਮਿਊਨਿਟੀ ਹੈਲਥ ਸੈਂਟਰ ਵੇਰਕਾ ਦੇ ਨਿਰਦੇਸ਼ਾਂ ਤਹਿਤ ਹੈਲਥ ਇੰਸਪੈਕਟਰ ਇਕਬਾਲ ਸਿੰਘ ਦੀ ਅਗਵਾਈ 'ਚ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਘਰਾਂ ਦੇ ਅੰਦਰ ਜਾਂ ਬਾਹਰ ਪਾਣੀ ਨਾ ਜਮ੍ਹਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ। ਇਸ ਮੌਕੇ ਬਲਕਾਰ ਸਿੰਘ, ਸਤਨਾਮ ਸਿੰਘ, ਪੂਜਾ, ਸੰਤੋਸ਼, ਪਰਮਿੰਦਰ ਕੌਰ, ਦਲਜੀਤ ਕੌਰ, ਦਰਸ਼ਨ ਕੌਰ, ਹਰਵਿੰਦਰ ਕੌਰ ਆਦਿ ਮੋਜੂਦ ਸਨ।Punjab22 days ago
-
ਸਕੂਲੀ ਬੱਚਿਆਂ ਨੇ ਇੰਡਸ ਹਸਪਤਾਲ ਦਾ ਦੌਰਾ ਕੀਤਾਸਰਹਿੰਦ-ਚੁੰਨੀ ਮਾਰਗ 'ਤੇ ਸਥਿਤ ਪਿੰਡ ਪੀਰਜੈਨ ਦੇ ਇੰਡਸ ਹਸਪਤਾਲ ਦਾ ਪਿੰਡ ਇਕੋਲਾਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਦੌਰਾ ਕੀਤਾ। ਹੈਲਥ ਐਂਡ ਕੇਅਰ ਟ੍ਰੇਂਡ ਦੇ ਬੱਚਿਆਂ ਨੇ ਹਸਪਤਾਲ ਦਾ ਦੌਰਾ ਕਰ ਕੇ ਆਪਣੇ ਗਿਆਨ ਵਿਚ ਵਾਧਾ ਕੀਤਾ। ਡਾ. ਡਿੰਪੀ ਗੁਪਤਾ ਨੇ ਬੱਚਿਆਂ ਨੂੰ ਹਸਪਤਾਲ ਦਾ ਦੌਰਾ ਕਰਵਾਉਂਦੇ ਹੋਏ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ। ਡਾ. ਗੁਪਤਾ ਨੇ ਬੱਚਿਆਂ ਨੂੰ ਦੱਸਿਆ ਕਿ ਇਸ ਹਸਪਤਾਲ ਵਿਚ ਜ਼ਰੂਰਤਮੰਦ ਲੋਕਾਂ ਦਾ ਹਰ ਪ੍ਰਕਾਰ ਦਾ ਇਲਾਜ ਘੱਟ ਰੇਟ 'ਤੇ ਕੀਤਾ ਜਾਂਦਾ ਹੈ ਅਤੇ ਆਯੂਸ਼ਮਾਨ ਯੋਜਨਾ ਤਹਿਤ ਵੀ ਇਸ ਹਸਪਤਾਲ ਵਿਚ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਜਿਹੜੇ ਲਾਭਪਾਤਰੀ ਆਯੂਸ਼ਮਾਨ ਕਾਰਡ ਬਣਾਉਣ ਤੋਂ ਰਹਿ ਗਏ ਹਨ ਉਨ੍ਹਾਂ ਦੇ ਕਾਰਡ ਵੀ ਬਣਾਏ ਜਾ ਰਹੇ ਹਨ। ਇਸ ਮੌਕੇ ਅਧਿਆਪਕ ਸੰਨੀ ਦਿਆਲ ਤੇ ਵਿਦਿਆਰਥੀ ਮੌਜੂਦ ਸਨ।Punjab22 days ago
-
ਸਕੂਲ ਦੇ ਬੱਚਿਆਂ ਨੇ ਕੀਤਾ ਖੇਤਾਂ ਦਾ ਦੌਰਾਵਾਈਐੱਸ ਸਕੂਲ ਬਰਨਾਲਾ ਦੇ ਪੰਜਵੀਂ ਕਲਾਸ ਦੇ ਲਗਪਗ 105 ਬੱਚਿਆਂ ਨੇ ਮੈਡਮ ਅੰਜੂ, ਹਿਤੈਸ਼ੀ, ਮੋਹਿਤ ਤੇ ਗਗਨ ਦੇ ਨਾਲ, ਪਿੰਡ ਠੀਕਰੀਵਾਲ 'ਚ ਗੁਰਮੀਤ ਸਿੰਘ ਦੇ ਖੇਤਾਂ 'ਚ ਗਏ।Punjab23 days ago
-
ਭਗਵਾਨ ਮਹਾਂਵੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਪੁਲਾੜ ਖੋਜ ਕੇਂਦਰ ਇਸਰੋ ਦਾ ਦੌਰਾਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਖੋਜ ਕੇਂਦਰ ਇਸਰੋ ਵਿਚ ਲਿਜਾਇਆ ਗਿਆ। ਅਹਿਮਦਾਬਾਦ ਦੇ ਵਿਕਰਮ ਸਾਰਾ ਭਾਈ ਪੁਲਾੜ ਖੋਜ ਕੇਂਦਰ ਵਿਚ ਸਕੂਲ ਦੇ ਵਿਦਿਆਰਥੀਆਂ ਨੂੰ ਵਿਸ਼ੇਸ ਆਗਿਆ ਨਾਲ ਲਿਜਾਇਆ ਗਿਆ।Punjab23 days ago