theft
-
ਘਰ 'ਚੋਂ ਗਹਿਣੇ ਤੇ ਨਕਦੀ ਚੋਰੀਆਸ਼ੀਆਨਾ ਇਨਕਲੇਵ, ਜੰਡਪੀਰ ਖੰਡਵਾਲਾ 'ਚ ਇਕ ਘਰ 'ਚ ਐਤਵਾਰ ਨੂੰ ਚੋਰੀ ਹੋ ਗਈ। ਗਗਨ ਚਾਵਲਾ ਵਾਸੀ ਆਸ਼ੀਆਨਾ ਇਨਕਲੇਵ, ਜੰਡਪੀਰ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੀ ਪਤਨੀ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਗਏ ਹੋਏ ਸੀ। ਜਦੋਂ ਉਹ ਰਾਤ 8 ਵਜੇ ਵਾਪਸ ਆਏ ਤਾਂ ਘਰ ਦੇ ਦਰਵਾਜ਼ੇ ਦੀਆਂ ਕੁੰਡੀਆਂ ਟੁੱਟੀਆਂ ਹੋਈਆਂ ਸਨ। ਜਦੋਂ ਉਨ੍ਹਾਂ ਕਮਰਿਆਂ 'ਚ ਜਾ ਕੇ ਵੇਖਿਆ ਤਾਂ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੇ ਜਾਣ ਕਾਰਨ ਘਰ ਦਾ ਸਾਮਾਨ ਚਾਰੇ ਪਾਸੇ ਖਿੱਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ 'ਚੋਂ ਗਹਿਣੇ ਤੇ 250-30 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਅਨੁਸਾਰ ਉਨ੍ਹਾਂ ਦਾ ਕੋਈ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਥਾਣਾ ਛੇਹਰਟਾ ਦੀ ਪੁਲਿਸ ਨੇ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।Punjab36 mins ago
-
ਸੁਤੇ ਪਏ ਬਜ਼ੁਰਗ ਦੇ ਹੱਥ ਪੈਰ ਬੰਨ੍ਹ ਕੇ ਟਰੈਕਟਰ ਕੀਤਾ ਚੋਰੀਗੁਰਾਇਆ ਦੇ ਨਜ਼ਦੀਕੀ ਪਿੰਡ ਸੰਗ ਢੇਸੀਆਂ ਵਿਖੇ ਚੋਰਾਂ ਵੱਲੋਂ ਖੂਹ 'ਤੇ ਸੁੱਤੇ ਹੋਏ ਇਕ ਬਜ਼ੁਰਗ ਦੇ ਰੱਸੇ ਨਾਲ ਹੱਥ ਪੈਰ ਬੰਨ੍ਹ ਕੇ ਉਸ ਦਾ ਟਰੈਕਟਰ ਚੋਰੀ ਕਰ ਕੇ ਲੈ ਜਾਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਸੰਤੋਖ ਸਿੰਘ (68) ਵਾਸੀ ਪਿੰਡ ਸੰਗ ਢੇਸੀਆਂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਖੂਹ 'ਤੇ ਸੁੱਤਾ ਹੋਇਆ ਸੀ ਕਿ ਰਾਤ 2 ਵਜੇ ਦੇ ਕਰੀਬ ਚਾਰ-ਪੰਜ ਹਥਿਆਰਬੰਦ ਵਿਅਕਤੀਆਂ ਨੇ ਉਸਦੇ ਹੱਥ ਪੈਰ ਬੰਨ੍ਹ ਦਿੱਤੇ ਤੇ ਮੂੰਹ ਕੰਬਲ ਨਾਲ ਢੱਕ ਦਿੱਤਾ। ਇਸ ਤੋਂ ਬਾਅਦ ਉਹ ਖੂਹ 'ਤੇ ਖੜ੍ਹਾ 3630 ਨਿਊ ਹਾਲੈਂਡ ਮਾਰਕਾ ਟਰੈਕਟਰ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਗੁਰਾਇਆ ਥਾਣੇ ਨੂੰ ਸੂਚਨਾ ਦੇ ਦਿੱਤੀ ਗਈ ਸੀ। ਥਾਣਾ ਗੁਰਾਇਆ ਮੁਖੀ ਹਰਦੇਵਪ੍ਰਰੀਤPunjab1 day ago
-
Axis Bank Theft Case : ਚਾਰ ਕਰੋੜ ਦੀ ਚੋਰੀ ਮਾਮਲੇ ’ਚ ਮੁਲਜ਼ਮ ਗਾਰਡ ਰਿਮਾਂਡ ’ਤੇਮੁਲਜ਼ਮ ਕੋਲੋਂ ਚਾਰ ਕਰੋੜ ਤਿੰਨ ਲੱਖ 14 ਹਜ਼ਾਰ ਰੁਪਏ ਦੀ ਬਰਾਮਦਗੀ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਬੈਂਕ ’ਚ ਤਾਇਨਾਤ ਸਿਕਿਓਰਟੀ ਗਾਰਡ ਨੇ ਰਾਤ ਦੀ ਡਿਊਟੀ ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।Punjab3 days ago
-
ਗੁਦਾਮ ਚੋਰੀ ਮਾਮਲੇ 'ਚ ਚੌਥਾ ਮੁਲਜ਼ਮ ਵੀ ਕਾਬੂਥਾਣਾ ਨੰ. ਤਿੰਨ ਦੀ ਪੁਲਿਸ ਨੇ ਪਿਛਲੇ ਦਿਨੀਂ ਚਹਾਰ ਬਾਗ ਵਿਚ ਕੋਚਰ ਇਲੈਕਟ੍ਰੀਕਲ ਦੇ ਗੁਦਾਮ ਵਿਚ ਹੋਈ ਚੋਰੀ ਦੇ ਮਾਮਲੇ ਵਿਚ ਫ਼ਰਾਰ ਇਕ ਹੋਰ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਦਕਿ ਉਨ੍ਹਾਂ ਦੇ 3 ਸਾਥੀ ਪਹਿਲਾਂ ਹੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਕੋਲੋਂ ਚੋਰੀ ਦਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਸੀ। ਜਾਣਕਾਰੀ ਅਨੁਸਾਰ 23 ਮਾਰਚ ਨੂੰ ਕੋਚਰ ਇਲੈਕਟ੍ਰੀਕਲ ਦੇ ਗੁਦਾਮ ਦੇ ਤਾਲੇ ਭੰਨ ਕੇ ਕੁਝ ਨੌਜਵਾਨ ਰੇਹੜੇ 'ਤੇ ਹਜ਼ਾਰਾਂ ਰੁਪਏ ਮੁੱਲ ਦਾ ਸਾਮਾਨ ਲੱਦ ਕੇ ਫ਼ਰਾਰ ਹੋ ਗਏ ਸਨ। ਉਕਤ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਸੀ। ਜਿਸ ਦੇ ਆਧਾਰ 'ਤੇ ਪੁਲਿਸ ਨੇ ਦੋ ਨੌਜਵਾਨਾਂ ਤੇ ਚੋਰੀ ਦਾ ਸਾਮਾਨ ਖਰੀਦਣ ਵਾਲੀ ਇਕ ਅੌਰਤPunjab3 days ago
-
ਚੋਰੀ ਦੀਆਂ ਕਈ ਵਾਰਦਾਤਾਂ 'ਚ ਲੋੜੀਂਦਾ ਕਾਬੂ, ਤਿੰਨ ਹਾਲੇ ਵੀ ਫ਼ਰਾਰਪੁਲਿਸ ਚੌਕੀ ਮਲਸੀਆਂ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਕਈ ਚੋਰੀਆਂ ਟ੍ਰੇਸ ਹੋਣ ਦਾ ਦਾਅਵਾ ਕੀਤਾ ਹੈ। ਪੁਲਿਸ ਚੌਕੀ ਮਲਸੀਆਂ ਦੇ ਇੰਚਾਰਜ ਸੰਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਪੁਲਿਸ ਪਾਰਟੀ ਗੁਰਮੀਤ ਸਿੰਘ ਪੀਤੂ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਲਾਟੀਆਂਵਾਲ (ਕਪੂਰਥਲਾ) ਨੂੰ ਗਿ੍ਫ਼ਤਾਰ ਕੀਤਾ ਹੈ, ਮੁਲਜ਼ਮ ਕੋਲੋਂ ਚੋਰੀ ਦੀਆਂ ਵਾਰਦਾਤਾਂ 'ਚ ਵਰਤਿਆ ਜਾਂਦਾ ਇਕ ਦਾਤਰ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਉਸਨੇ ਆਪਣੇ ਪਿਤਾ ਪਿਆਰਾ ਸਿੰਘ ਪੁੱਤਰ ਗੁਲਜ਼ਾਰ ਸਿੰਘ, ਸੁਖਦੇਵ ਸਿੰਘ ਉਰਫ਼ ਦੇਬੂ ਪੁੱਤਰ ਜੀਤPunjab3 days ago
-
ਚੰਡੀਗੜ੍ਹ ’ਚ ਐਕਸਿਸ ਬੈਂਕ ਚੋਂ ਚੋਰੀ ਕਰਕੇ ਭੱਜਿਆ ਸਕਿਓਰਿਟੀ ਗਾਰਡ ਗ੍ਰਿਫਤਾਰ, ਚਾਰ ਕਰੋੜ ਬਰਾਮਦਚੰਡੀਗੜ੍ਹ ਦੇ ਸੈਕਟਰ 34 ਸਥਿਤ ਐਕਸਿਸ ਬੈਂਕ ਵਿਚ 4 ਕਰੋਡ਼ 4 ਲੱਖ ਰੁਪਏ ਦੀ ਚੋਰੀ ਕਰਕੇ ਭੱਜਣ ਵਾਲੇ ਸਕਿਓਰਿਟੀ ਗਾਰਡ ਸੁਨੀਲ ਕੁਮਾਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।Punjab4 days ago
-
ਚਹਾਰ ਬਾਗ਼ 'ਚ ਚੋਰੀ ਕਰਨ ਵਾਲਾ ਤੀਜਾ ਮੁਲਜ਼ਮ ਵੀ ਕਾਬੂਥਾਣਾ ਨੰਬਰ ਤਿੰਨ ਦੀ ਪੁਲਿਸ ਨੇ ਪਿਛਲੇ ਦਿਨੀਂ ਚਹਾਰ ਬਾਗ਼ ਵਿਚ ਕੋਚਰ ਇਲੈਕਟ੍ਰੀਕਲ ਦੇ ਗੋਦਾਮ ਵਿਚ ਹੋਈ ਚੋਰੀ ਦੇ ਮਾਮਲੇ ਵਿਚ ਫ਼ਰਾਰ ਇਕ ਹੋਰ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਦਕਿ ਉਨ੍ਹਾਂ ਦੇ ਦੋ ਸਾਥੀ ਪਹਿਲਾਂ ਹੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਕੋਲੋਂ ਚੋਰੀ ਦਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਸੀ। ਜਾਣਕਾਰੀ ਅਨੁਸਾਰ 23 ਮਾਰਚ ਨੂੰ ਕੋਚਰ ਇਲੈਕਟ੍ਰੀਕਲ ਦੇ ਗੁਦਾਮ ਦੇ ਤਾਲੇ ਭੰਨ ਕੇ ਤਿੰਨ ਨੌਜਵਾਨ ਰੇਹੜੇ 'ਤੇ ਸਾਮਾਨ ਲੱਦ ਕੇ ਫ਼ਰਾਰ ਹੋ ਗਏ ਸਨ। ਉਕਤ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀPunjab5 days ago
-
Axis Bank 4 Crore Theft Case : ਚੰਡੀਗੜ੍ਹ ਪੁਲਿਸ ਨੇ ਮੁਲਜ਼ਮ ’ਤੇ ਰੱਖਿਆ 10 ਹਜ਼ਾਰ ਦਾ ਇਨਾਮ, ਲੋਕ ਬੋਲੇ- Its too muchਮੁਲਜ਼ਮ ਹਰਿਆਣਾ ਦੇ ਮੋਰਨੀ ਸਥਿਤ ਪਿੰਡ ’ਚ ਰਹਿਣ ਵਾਲਾ ਸੁਨੀਲ ਕੁਮਾਰ ਵਾਂਟੇਡ ਹੈ। ਉਸ ’ਤੇ 10 ਹਜ਼ਾਰ ਰੁਪਏ ਦਾ ਇਨਾਮ ਰੱਖਣ ਦੇ ਨਾਲ ਉਸ ਦੀ ਹਾਈਟ, ਰੰਗ ਤੇ ਕੱਪੜਿਆਂ ਦੇ ਰੰਗ ਨੂੰ ਵੀ ਦੱਸਿਆ ਹੈ।Punjab5 days ago
-
ਚੋਰ ਗਿਰੋਹ ਸਰਗਰਮ, ਦੁਕਾਨਾਂ ਤੇ ਬੰਦ ਪਈਆਂ ਕੋਠੀਆਂ ਦੇ ਭੰਨੇ ਤਾਲੇਸਬ ਤਹਿਸੀਲ ਮਹਿਤਪੁਰ 'ਚ ਚੋਰਾਂ ਵੱਲੋਂ ਨਾਈਟ ਕਰਫਿਊ ਦਾ ਫ਼ਾਇਦਾ ਚੁੱਕਦੇ ਹੋਏ ਬੇਖ਼ੌਫ਼ ਮੇਨ ਰੋਡ 'ਤੇ ਦੁਕਾਨਾਂ ਅਤੇ ਕੋਠੀਆਂ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕੀਤਾ ਜਾ ਰਿਹਾ ਹੈ। ਬੀਤੀ ਰਾਤ ਨਕੋਦਰ ਜਗਰਾਉਂ ਰੋਡ 'ਤੇ ਗ੍ਰੀਨ ਐਵੀਨਿਉ ਕਾਲੋਨੀ ਦੇ ਬਾਹਰ ਇਕ ਕਰਿਆਨੇ ਦੀ ਦੁਕਾਨ ਦੇ ਜਿੰਦਰੇ ਭੰਨ ਕੇ ਅੰਦਰ ਪਿਆ ਸਾਮਾਨ ਚੋਰੀ ਕਰ ਲਿਆ। ਇਸੇ ਤਰ੍ਹਾਂ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਐੱਸਐੱਸ ਫਾਰਮ ਦੇ ਸਾਹਮਣੇ ਉਸ ਦੀ ਐਲੂਮੀਨੀਅਮ ਦੀ ਦੁਕਾਨ ਹੈ, ਐਤਵਾਰ ਰਾਤ ਨੂੰ ਚੋਰਾਂ ਨੇ ਉਸ ਦੀ ਦੁਕਾਨ ਦੇ ਤਾਲੇ ਤੋੜPunjab6 days ago
-
ਘਰ 'ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀਥਾਣਾ ਮਜੀਠਾ ਰੋਡ ਅਧੀਨ ਪੈਂਦੇ ਬਸੰਤ ਐਵੀਨਿਊ 'ਚ ਚੋਰ ਇਕ ਘਰ 'ਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਲੈ ਗਏ। ਜਾਣਕਾਰੀ ਅਨੁਸਾਰ ਥਾਣਾ ਮਜੀਠਾ ਰੋਡ 'ਚ ਦਿੱਤੀ ਸ਼ਿਕਾਇਤ 'ਚ ਆਨੰਦ ਸ਼ਰਮਾ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਡਲਹੌਜੀ ਗਏ ਹੋਏ ਸਨ। ਜਦੋਂ ਉਨ੍ਹਾਂ ਵਾਪਸ ਆ ਕੇ ਦਰਵਾਜ਼ਾ ਖੋਲਿ੍ਹਆ ਤਾਂ ਉਨ੍ਹਾਂ ਵੇਖਿਆ ਕਿ ਕਮਰਿਆਂ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ। ਜਦੋਂ ਉਨ੍ਹਾਂ ਨੇ ਘਰ ਦੀ ਸਾਮਾਨ ਦੀ ਜਾਂਚ ਕੀਤੀ ਤਾਂ ਪਾਇਆ ਕਿ ਉਨ੍ਹਾਂ ਦੇ ਕਰੀਬ 8 ਲੱਖ ਰੁਪਏ ਦੇ ਗਹਿਣੇ ਤੇ 2 ਵੱਖ ਰੁਪਏ ਦੀ ਨਕਦੀ ਚੋਰੀ ਹੋ ਚੁੁੱਕੀ ਹੈ।Punjab6 days ago
-
ਗਿੱਦੜਬਾਹਾ ਪਿੰਡ 'ਚ ਘਰ ਨੂੰ ਸੰਨ੍ਹ ਲਾ ਕੇ ਸੋਨਾ ਤੇ ਨਕਦੀ ਚੋਰੀਗਿੱਦੜਬਾਹਾ ਇਲਾਕੇ 'ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਅਜਿਹਾ ਹੀ ਇਕ ਸਮਾਚਾਰ ਹੈ ਕਿ ਗਿੱਦੜਬਾਹਾ ਪਿੰਡ ਦੇ ਵਾਰਡ ਨੰਬਰ 8 ਦੇ ਵਸਨੀਕ ਜਸਵੰਤ ਸਿੰਘ ਬੀਰਾ ਮਿਸਤਰੀ ਜੋ ਕਿ ਲੱਕੜ ਦਾ ਕੰਮ ਕਰਦਾ ਹੈ ਦੇ ਘਰ ਚੋਰ੍ਹਾਂ ਨੇ ਸੰਨ੍ਹ ਲਗਾ ਕੇ 55 ਹਜ਼ਾਰ ਰੁਪਏ ਨਕਦ ਅਤੇ ਕਰੀਬ 6 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਸਬੰਧੀ ਜਾਣਕਾਰੀ ਦਿੰਦੇ ਬੀਰਾ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦਾ ਬੇਟਾ ਮਲੋਟ ਵਿਖੇ ਕਿਸੇ ਕੋਠੀ ਵਿੱਚ ਲੱਕੜ ਦਾ ਕੰਮ ਕਰਦੇ ਹਨ ਅਤੇ ਬੀਤੇ ਦਿਨ ਉਹ ਰੋਜ਼ਾਨਾ ਵਾਂਗ ਕੰਮ 'ਤੇ ਚਲੇ ਗਏ ਅਤੇ ਉਸ ਦੀ ਪਤਨੀ ਘਰ ਨੂੰ ਤਾਲਾ ਲਗਾ ਕੇ ਬੇਟੀ ਪਾਸ ਮੱਲਣ ਪਿੰਡ ਚਲੀ ਗਈ।Punjab6 days ago
-
ਤਿੰਨ ਦੁਕਾਨਾਂ ਦੇ ਤਾਲੇ ਤੇ ਇਕ ਗੱਡੀ ਦਾ ਸ਼ੀਸ਼ਾ ਭੰਨ ਕੇ ਹਜ਼ਾਰਾਂ ਦਾ ਸਾਮਾਨ ਕੀਤਾ ਚੋਰੀਪੰਜਾਬ 'ਚ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੇ ਪੰਜਾਬ 'ਚ ਰਾਤ 9 ਤੋਂ ਸਵੇਰੇ ਪੰਜ ਵਜੇ ਤਕ ਕਰਫਿਊ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹਰੇਕ ਜ਼ਿਲ੍ਹੇ ਦੀ ਪੁਲਿਸ ਨੂੰ ਆਪਣੇ-ਆਪਣੇ ਇਲਾਕਿਆਂ 'ਚ ਸਖ਼ਤੀ ਕਰਨ ਦੇ ਹੁਕਮ ਜਾਰੀ ਕੀਤੇ ਸਨ। ਸ਼ੁੱਕਰਵਾਰ ਰਾਤ ਕਰਫਿਊ ਦੌਰਾਨ ਚੋਰਾਂ ਨੇ ਕਮਿਸ਼ਨਰੇਟ ਪੁਲਿਸ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਚਾਰ ਥਾਵਾਂ 'ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਚੋਰਾਂ ਨੇ ਨਵਾਂ ਬਾਜ਼ਾਰ, ਰੇਲਵੇ ਰੋਡ 'ਤੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਲਸੂੜੀ ਮੁਹੱਲਾ, ਬਸਤੀ ਦਾਨਿਸ਼ਮੰਦਾPunjab8 days ago
-
ਚੋਰਾਂ ਨੇ ਮੋਟਰਾਂ ਦੇ ਸਟਾਰਟਰ ਉਤਾਰੇਥਾਣਾ ਸਦਰ ਨਕੋਦਰ ਅਧੀਨ ਪੈਂਦੇ ਪਿੰਡ ਸਹਿਮ ਵਿਖੇ ਬੀਤੀ ਰਾਤ ਸ਼ਾਤਿਰ ਚੋਰਾਂ ਨੇ ਕਿਸਾਨਾਂ ਦੀਆਂ ਮੋਟਰਾਂ 'ਤੇ ਧਾਵਾ ਬੋਲਦੇ ਹੋਏ ਤਿੰਨ ਚਾਰ ਮੋਟਰਾਂ ਤੋਂ ਸਟਾਰਟਰ ਤੇ ਤਾਰਾਂ ਚੋਰੀ ਕਰ ਲਈਆਂ। ਇਸ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਤਲਵਿੰਦਰ ਸਿੰਘ ਕਿੰਦੂ ਨੇ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਮੋਟਰ ਸਹਿਮ ਤੋਂ ਕੰਗ ਸਾਹਬੂ ਨੂੰ ਜਾਂਦੀ ਸੜਕ ਉਪਰ ਲੱਗੀ ਹੋਈ ਹੈ ਤੇ ਇਸਦੇ ਨਾਲ ਹੀ ਤਿੰਨ ਚਾਰ ਹੋਰ ਕਿਸਾਨਾਂ ਦੀਆਂ ਮੋਟਰਾਂ ਵੀ ਹਨ। ਬੀਤੀ ਰਾਤ ਚੋਰਾਂ ਨੇ ਇਨ੍ਹਾਂ ਮੋਟਰਾਂ ਉੱਪਰੋਂ ਸਟਾਰਟਰ ਤੇ ਤਾਰਾਂ ਚੋਰੀ ਕਰ ਲਈਆਂ। ਜਿਨ੍ਹਾਂ ਬਾਰੇ ਸਵੇਰੇ ਮੋਟਰ 'ਤੇ ਜਾਣ ਮਗਰੋਂ ਹੀ ਸਾਨੂੰ ਪਤਾ ਲੱਗਾ। ਉਨ੍ਹਾਂ ਕਿਹਾ ਕਿ ਇਕ ਮਹੀਨਾ ਪਹਿਲਾਂ ਵੀ ਇੱਥੋਂ ਸਟਾਰਟਰ ਚੋਰੀ ਹੋਏ ਸਨ ਤੇPunjab10 days ago
-
ਅਸਲੀ ਦੀ ਜਗ੍ਹਾ ਆਰਟੀਫੀਸ਼ੀਅਲ ਚੇਨ ਰੱਖ ਕੇ ਫ਼ਰਾਰ ਹੋਇਆ ਨੌਸਰਬਾਜ਼ਸੁਨਿਆਰਾ ਬਾਜ਼ਾਰ ਵਿਚ ਸੋਮਵਾਰ ਨੂੰ ਫਿਰ ਨੌਸਰਬਾਜ਼ ਇਕ ਦੁਕਾਨ 'ਤੇ ਅਸਲੀ ਚੇਨ ਦੀ ਜਗ੍ਹਾ ਆਰਟੀਫੀਸ਼ਲ ਚੇਨ ਰੱਖ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੋੜਾ ਜਿਊਲਰਜ਼ ਦੇ ਮਾਲਕ ਹਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਉਨ੍ਹਾਂ ਦੀ ਦੁਕਾਨ 'ਤੇ ਇਕ ਵਿਅਕਤੀ ਤੇ ਇਕ ਅੌਰਤ ਆਏ ਅਤੇ ਸੋਨੇ ਦੀਆਂ ਅੰਗੂਠੀਆਂ ਦਿਖਾਉਣ ਲਈ ਕਿਹਾ। ਜਦ ਉਹ ਸੋਨੇ ਦੀਆਂ ਅੰਗੂਠੀਆਂ ਦਿਖਾ ਰਹੇ ਸਨ ਤਾਂ ਉਸ ਅੌਰਤ ਨੇ ਉਨ੍ਹਾਂ ਨੂੰ ਇਕ ਸੋਨੇ ਦੀ ਚੇਨ ਦਿਖਾਉਣ ਲਈ ਵੀ ਆਖਿਆ। ਜਿਸ 'ਤੇ ਉਸ ਨੇ ਉਨ੍ਹਾਂ ਨੂੰ ਸੋਨੇ ਦੀ ਚੇਨ ਦਿਖਾਈ ਜੋ ਉਨ੍ਹਾਂ ਨੂੰ ਪਸੰਦ ਆ ਗਈ। ਚੇਨ ਦਾPunjab12 days ago
-
ਚੋਰੀ ਦੇ ਸਾਮਾਨ ਸਮੇਤ ਟੁੰਡਾ ਤੇ ਕਾਲੀਆ ਕਾਬੂਥਾਣਾ ਨੰਬਰ 8 ਦੀ ਸਬ ਚੌਕੀ ਫੋਕਲ ਪੁਆਇੰਟ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਲੋਕਾਂ ਦੇ ਘਰਾਂ 'ਚੋਂ ਚੋਰੀ ਕੀਤਾ ਸਾਮਾਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅੱਠ ਦੇ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਏਐੱਸਆਈ ਮਦਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਨਾਕੇਬੰਦੀ ਕੀਤੀ ਹੋਈ ਸੀ ਕਿ ਦੋ ਨੌਜਵਾਨ, ਜੋ ਕਿ ਪੈਦਲ ਆ ਰਹੇ ਸਨ ਜਿਨ੍ਹਾਂ ਵਿਚੋਂ ਇਕ ਨੌਜਵਾਨ ਨੇ ਪਲਾਸਟਿਕ ਦਾ ਵਜ਼ਨਦਾਰ ਲਿਫਾਫ਼ਾ ਮੋਢੇ 'ਤੇ ਟੰਗਿਆ ਹੋਇਆ ਸੀ,Punjab14 days ago
-
ਸੋਨਾ ਖ਼ਰੀਦਣ ਆਏ ਨੌਸਰਬਾਜ਼ ਲੱਖਾਂ ਦੇ ਡਾਇਮੰਡ ਲੈ ਕੇ ਫ਼ਰਾਰਥਾਣਾ ਨੰਬਰ ਤਿੰਨ ਦੀ ਹੱਦ ਵਿਚ ਪੈਂਦੇ ਪਾਪੜੀਆਂ ਬਾਜ਼ਾਰ ਵਿਚ ਸਥਿਤ ਇਕ ਜਿਊਲਰਜ਼ ਦੀ ਦੁਕਾਨ 'ਤੇ ਸੋਨਾ ਖ਼ਰੀਦਣ ਆਏ ਨੌਸਰਬਾਜ਼ ਦੁਕਾਨ 'ਚੋਂ ਲੱਖਾਂ ਰੁਪਏ ਦੇ ਸੋਨੇ ਤੇ ਡਾਇਮੰਡ ਦੀਆਂ ਅੰਗੂਠੀਆਂ ਲੈ ਕੇ ਫ਼ਰਾਰ ਹੋ ਗਏ। ਉਕਤ ਸਾਰੀ ਵਾਰਦਾਤ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਜੀਵਾ ਜਿਊਲਰਜ਼ ਦੇ ਮਾਲਕ ਰਮਨ ਕੁਮਾਰ ਨੇ ਦੱਸਿਆ ਕਿ ਸ਼ਨਿਚਰਵਾਰ ਦੁਪਹਿਰ ਇਕ ਵਜੇ ਉਨ੍ਹਾਂ ਦੀ ਦੁਕਾਨ 'ਤੇ ਕੁਝ ਨੌਜਵਾਨ ਆਏ ਤੇ ਸੋਨੇ ਦੀਆਂ ਅੰਗੂਠੀਆਂ ਦਿਖਾਉਣ ਲਈ ਕਿਹਾ। ਉਸ ਨੇ ਉਨ੍ਹਾਂ ਨੂੰ ਸੋਨੇ ਤੇ ਡਾਇਮੰਡ ਦੀਆਂPunjab15 days ago
-
ਲਾਰੈਂਸ ਰੋਡ 'ਤੇ ਦੋ ਦੁਕਾਨਾਂ 'ਚ ਚੋਰੀ ਤੇ ਸ਼੍ਰੀ ਸਟੋਰ 'ਚੋਂ 51,600 ਰੁਪਏ ਲੈ ਉੱਡੇ ਚੋਰਸ਼ਹਿਰ ਦੇ ਪਾਸ਼ ਇਲਾਕੇ ਲਾਰੈਂਸ ਰੋਡ 'ਤੇ ਚੋਰਾਂ ਨੇ ਤੜਕਸਾਰ ਦੋ ਦੁਕਾਨਾਂ ਦੇ ਜਿੰਦਰੇ ਤੋੜ ਕੇ ਇਕ ਦੁਕਾਨ ਤੋਂ 51600 ਰੁਪਏ ਦੀ ਨਕਦੀ ਚੋਰੀ ਕਰ ਲਈ, ਜਦਕਿ ਦੂਜੀ ਦੁਕਾਨ ਤੋਂ ਜ਼ਿਆਦਾ ਵੱਡੀ ਮਾਤਰਾ 'ਚ ਨਕਦੀ ਹੱਥ ਨਹੀਂ ਲੱਗੀ। ਇਸ ਦੀ ਸੂਚਨਾ ਮਿਲਦੇ ਹੀ ਇਲਾਕੇ ਦੇPunjab16 days ago
-
ਛੇਹਰਟਾ ਵਿਖੇ ਇਕੋ ਰਾਤ ਤਿੰਨ ਦੁਕਾਨਾਂ 'ਚ ਚੋਰੀਚੋਰਾਂ ਨੇ ਛੇਹਰਟਾ ਦੇ ਪ੍ਰਤਾਪ ਬਾਜ਼ਾਰ 'ਚ ਦੋ ਦੁਕਾਨਾਂ ਤੇ ਨਰੈਣਗੜ੍ਹ 'ਚ ਜੀਟੀ ਰੋਡ 'ਤੇ ਸਥਿਤ ਇਕ ਦੁਕਾਨ 'ਚੋਂ ਕਰੀਬ ਇਕ ਲੱਖ ਤੇ 40 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ।Punjab17 days ago
-
ਦਵਾਈ ਪੁੱਛਣ ਆਏ ਨੌਜਵਾਨ ਡਾਕਟਰ ਦੀ ਹੀ ਗੱਡੀ ਲੈ ਭੱਜੇਥਾਣਾ ਨੰਬਰ ਅੱਠ ਦੀ ਹੱਦ ਵਿਚ ਪੈਂਦੇ ਸੋਢਲ ਰੋਡ 'ਤੇ ਸਥਿਤ ਕੁਆਤਰਾ ਕਲੀਨਿਕ ਵਿਚ ਦਵਾਈ ਪੁੱਛਣ ਆਏ ਤਿੰਨ ਜਣੇ ਪਲਾਟ ਵਿਚ ਖਲੋਤੀ ਡਾਕਟਰ ਦੀ ਸਵਿਫਟ ਗੱਡੀ ਹੀ ਲੈ ਕੇ ਫ਼ਰਾਰ ਹੋ ਗਏ। ਉਕਤ ਸਾਰੀ ਘਟਨਾ ਲਾਗੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਆਤਰਾ ਕਲੀਨਿਕ ਦੇ ਡਾ. ਨੀਰਜ ਕੁਆਤਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਵਿਫਟ ਗੱਡੀ ਸਵੇਰੇ ਸਾਢੇ ਨੌਂ ਵਜੇ ਕਲੀਨਿਕ ਦੇ ਨਾਲ ਪੈਂਦੇ ਖਾਲੀ ਪਲਾਟ ਵਿਚ ਖੜ੍ਹੀ ਕੀਤੀ ਸੀ। ਸਾਢੇ ਬਾਰਾਂ ਵਜੇ ਦੇ ਕਰੀਬ ਉਹ ਆਪਣੀ ਗੱਡੀ ਵਿਚੋਂ ਕੋਈ ਸਾਮਾਨ ਕੱਢ ਕੇ ਲੈ ਕੇ ਗਏ ਸਨ। ਕਰੀਬ ਡੇਢ ਵਜੇ ਦੇ ਕਰੀਬPunjab17 days ago
-
ਬੈਂਕ ਦੀ ਖਿੜਕੀ ਤੋੜ ਕੇ ਸਾਮਾਨ ਚੋਰੀਡੀ ਡਵੀਜਨ ਥਾਣੇ ਅਧੀਨ ਪੈਂਦੇ ਖ਼ਜ਼ਾਨਾ ਗੇਟ ਨੇੜਲੇ ਸਟੇਟ ਬੈਂਕ ਆਫ ਇੰਡੀਆ ਦੀ ਖਿੜਕੀ ਤੋੜ ਕੇ ਚੋਰ ਇੰਟਰਨੈੱਟ ਵਾਲਾ ਬਾਕਸ ਤੇ ਕੁਝ ਦਸਤਾਵੇਜ਼ ਚੋਰੀ ਕਰ ਕੇ ਲੈ ਗਏ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।Punjab19 days ago