team
-
13 ਸਾਲਾਂ ਭਾਰਤੀ ਮੂਲ ਦੀ ਬੱਚੀ ਦੀ ਯੂਰਪ ਮੈਥ ਓਲੰਪਿਆਡ ਦੀ ਟੀਮ 'ਚ ਹੋਈ ਚੋਣ13 ਸਾਲਾਂ ਦੀ ਸਕੂਲ ਜਾਂਦੀ ਭਾਰਤੀ ਮੂਲ ਦੀ ਬੱਚੀ ਮਾਣਮੱਤੇ ਯੂਰਪ ਮੈਥ ਓਲੰਪਿਆਡ ਲਈ ਯੂਕੇ ਦੀ ਟੀਮ ਵਿਚ ਚੁਣੀ ਗਈ ਹੈ। ਇਸ ਦੀ ਮੇਜ਼ਬਾਨੀ ਜਾਰਜੀਆ ਅਗਲੇ ਮਹੀਨੇ ਕਰ ਰਿਹਾ ਹੈ। ਅਨੰਨਿਆ ਗੋਇਲ ਦੱਖਣੀ ਲੰਡਨ ਦੇ ਡਲਵਿਚ 'ਚ ਸਥਿਤ ਐਲੀਅਨਜ਼ ਸਕੂਲ ਦੀ ਵਿਦਿਆਰਥਅਣ ਹੈ।World9 hours ago
-
ਸ਼ਾਸਤਰੀ ਬੋਲੇ; ਵਾਸ਼ਿੰਗਟਨ ਸੁੰਦਰ 'ਚ ਹੈ ਵੱਧ ਯੋਗਤਾ, ਉੱਪਰ ਬੱਲੇਬਾਜ਼ੀ ਕਰਨ ਦੀ ਵੀ ਦਿੱਤੀ ਸਲਾਹਭਾਰਤੀ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਨੌਜਵਾਨ ਵਾਸ਼ਿੰਗਟਨ ਸੁੰਦਰ ਮੌਜੂਦਾ ਟੈਸਟ ਟੀਮ ਵਿਚ ਉਹੀ ਭੂਮਿਕਾ ਨਿਭਾਅ ਸਕਦੇ ਹਨ ਜੋ ਆਪਣੇ ਦੌਰ ਵਿਚ ਉਹ ਨਿਭਾਇਆ ਕਰਦੇ ਸਨ। ਖੱਬੇ ਹੱਥ ਦੇ ਮਾਹਿਰ ਬੱਲੇਬਾਜ਼ ਸੁੰਦਰ ਆਫ ਬ੍ਰੇਕ ਗੇਂਦਬਾਜ਼ੀ ਵੀ ਕਰਦੇ ਹਨ। ਉਨ੍ਹਾਂ ਨੇ ਆਪਣੇ ਚਾਰ ਟੈਸਟ ਵਿਚ ਤਿੰਨ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡਣ ਤੋਂ ਇਲਾਵਾ ਛੇ ਵਿਕਟਾਂ ਵੀ ਹਾਸਲ ਕੀਤੀਆਂ ਹਨ ਜਿਸ ਵਿਚ ਸਟੀਵ ਸਮਿਥ ਤੇ ਜੋ ਰੂਟ ਦੀਆਂ ਵਿਕਟਾਂ ਸ਼ਾਮਲ ਹਨ।Cricket20 hours ago
-
ਬਠਿੰਡਾ ’ਚ ਸੀਆਈਏ ਸਟਾਫ ਦੀ ਟੀਮ ’ਤੇ ਅਕਾਲੀ ਸਰਪੰਚ ਸਮੇਤ 70 ਲੋਕਾਂ ਦਾ ਹਮਲਾ, ਸ਼ਰਾਬ ਤਸਕਰ ਨੂੰ ਛੱਡਿਆ ਸਿਪਾਹੀ ਨੂੰ ਕੁਟਿਆ; ਗੱਡੀ ਭੰਨੀਸ਼ਹਿਰ ਦੇ ਪਿੰਡ ਢਿਪਾਲੀ ’ਚ ਸ਼ਰਾਬ ਤਸਕਰਾਂ ਨੂੰ ਫੜਨ ਗਈ ਸੀਆਈਏ ਸਟਾਫ ਦੀ ਟੀਮ ’ਤੇ ਸ਼ਨੀਵਾਰ ਨੂੰ ਸਰਪੰਚ ਸਮੇਤ 70 ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਾਰਾਂ ਨੇ ਪੁਲਿਸ ਦੀ ਗੱਡੀ ਤੋੜ ਦਿੱਤੀ ਤੇ ਰੇਡ ਦੌਰਾਨ ਬਰਾਮਦ ਕੀਤੀ ਗਈ...Punjab1 day ago
-
ਕੋਰੋਨਾ ਵਾਇਰਸ ਕਾਰਨ ਮਹਾਰਾਸ਼ਟਰ ਤੇ ਪੰਜਾਬ 'ਚ ਹਾਲਾਤ ਗੰਭੀਰ, ਕੇਂਦਰ ਨੇ ਭੇਜੀ ਮਾਹਰਾਂ ਦੀ ਟੀਮਦੇਸ਼ 'ਚ ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਫੈਲਣਾ ਸ਼ੁਰੂ ਹੋ ਗਿਆ ਹੈ। ਮਹਾਰਾਸ਼ਟਰ, ਪੰਜਾਬ, ਕਰਨਾਟਕ, ਕੇਰਲ ਤੇ ਤਾਮਿਲਨਾਡੂ 'ਚ ਅਚਾਨਕ ਮਾਮਲੇ ਵਧਣ ਲੱਗੇ ਹਨ। ਖਾਸਕਰ ਪੰਜਾਬ ਤੇ ਮਹਾਰਾਸ਼ਟਰ 'ਚ ਸਥਿਤੀ ਜ਼ਿਆਦਾ ਚਿੰਤਾਜਨਕ ਬਣੀ ਹੋਈ ਹੈ। ਕੇਂਦਰ ਨੇ ਇਨ੍ਹਾਂ ਦੋਵਾਂ ਸੂਬਿਆਂ 'ਚ ਮਾਹਰਾਂ ਦੀਆਂ ਟੀਮਾਂ ਭੇਜੀਆਂ ਹਨ ਤਾਂ ਜੋ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਇਸ ਮਹਾਮਾਰੀ ਨੂੰ ਠੱਲ੍ਹ ਪਾਈ ਜਾ ਸਕੇ। ਦੇਸ਼ 'ਚ 36 ਦਿਨਾਂ ਬਾਅਦ ਇਕ ਦਿਨ 'ਚ 18 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।National1 day ago
-
ਭਾਰਤੀ ਮਰਦ ਹਾਕੀ ਟੀਮ ਨੇ ਖੇਡਿਆ 1-1 ਨਾਲ ਡਰਾਅਸਿਮਰਨਜੀਤ ਸਿੰਘ ਦੇ ਅੰਤ ਵਿਚ ਕੀਤੇ ਗਏ ਇਕ ਗੋਲ ਦੀ ਮਦਦ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਇੱਥੇ ਯੂਰਪੀ ਦੌਰੇ ਦੇ ਆਪਣੇ ਤੀਜੇ ਮੈਚ ਵਿਚ ਬਿ੍ਟੇਨ ਨਾਲ 1-1 ਨਾਲ ਡਰਾਅ ਖੇਡਿਆ। ਇਸ ਤੋਂ ਪਹਿਲਾਂ ਬਿ੍ਟੇਨ ਲਈ ਗੋਲ ਏਲੇਨ ਫੋਰਸਿਥ ਨੇ ਕੀਤਾ ਸੀ।Sports1 day ago
-
ਇੰਗਲੈਂਡ ਖ਼ਿਲਾਫ਼ ਵਿਰਾਟ ਜਿੱਤ ਤੋਂ ਬਾਅਦ ICC ਟੈਸਟ ਟੀਮ ਰੈਂਕਿੰਗ 'ਚ ਟੀਮ ਇੰਡੀਆ ਦਾ ਜਲਵਾ, ਬਣੀ ਨੰਬਰ ਵਨVirat Kohli ਦੀ ਕਪਤਨੀ 'ਚ ਟੀਮ ਇੰਡੀਆ ਨੇ ਇੰਗਲੈਂਡ ਨੂੰ ਚਾਰ ਮੈਚਾਂ ਦੀ ਟੈਸਟ ਸੀਰੀਜ਼ 'ਚ 3-1 ਨਾਲ ਹਰਾ ਦਿੱਤਾ ਤੇ ਖ਼ਿਤਾਬ 'ਤੇ ਕਬਜ਼ਾ ਵੀ ਕਰ ਲਿਆ। ਪਹਿਲੇ ਟੈਸਟ ਮੈਚ 'ਚ ਹਾਰਨ ਤੋਂ ਬਾਅਦ ਟੀਮ ਇੰਡੀਆ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਲਗਾਤਾਰ ਤਿੰਨ ਟੈਸਟ ਮੈਚ ਜਿੱਤ ਲਏ ਤੇ ਇੰਗਲੈਂਡ ਦੀ ਟੀਮ ਪੂਰੀ ਤਰ੍ਹਾਂ ਨਾਲ ਭਾਰਤ ਸਾਹਮਣੇ ਫਾਡੀ ਸਾਬਿਤ ਹੋਈ।Cricket2 days ago
-
ਪੰਤ ਦੇ ਦਲੇਰਾਨਾ ਸੈਂਕੜੇ ਨਾਲ ਟੀਮ ਇੰਡੀਆ ਨੇ ਬਣਾਈ ਪਕੜ, ਵਾਸ਼ਿੰਗਟਨ ਸੁੰਦਰ ਤੇ ਰੋਹਿਤ ਸ਼ਰਮਾ ਨੇ ਵੀ ਖੇਡੀਆਂ ਸ਼ਾਨਦਾਰ ਪਾਰੀਆਂ159 ਟੈਸਟ, 194 ਵਨ ਡੇ ਤੇ 19 ਟੀ-20 ਵਿਚ ਇੰਗਲੈਂਡ ਦੇ ਸਰਬੋਤਮ ਗੇਂਦਬਾਜ਼ ਜੇਮਜ਼ ਐਂਡਰਸਨ ਨਾਲ ਜੋ ਨਹੀਂ ਹੋਇਆ ਉਹ ਰਿਸ਼ਭ ਪੰਤ (101) ਨੇ ਨਰਿੰਦਰ ਮੋਦੀ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਕੀਤਾ। ਇੰਗਲਿਸ਼ ਕਪਤਾਨ ਨੇ 614 ਟੈਸਟ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਐਂਡਰਸਨ ਨੂੰ ਇਸ ਆਸ ਨਾਲ ਦੂਜੀ ਨਵੀਂ ਗੇਂਦ ਦਿੱਤੀ ਕਿ ਉਹ ਉਨ੍ਹਾਂ ਨੂੰ ਵਿਕਟ ਦਿਵਾਉਣਗੇ ਪਰ ਉਨ੍ਹਾਂ ਦੀ 140 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਰਫ਼ਤਾਰ ਵਾਲੀ ਗੇਂਦ 'ਤੇ ਪੰਤ ਨੇ ਰਿਵਰਸ ਸਵੀਪ 'ਤੇ ਚੌਕਾ ਮਾਰ ਕੇ ਦਿਖਾਇਆ ਕਿ ਇਹ ਨਵਾਂ ਭਾਰਤ ਹੈ।Cricket2 days ago
-
ਪੰਜਾਬ ਜੂਨੀਅਰ ਮਹਿਲਾ ਹਾਕੀ ਟੀਮ ਦੇ ਚੋਣ ਟਰਾਇਲ ਹੋਣਗੇ 6 ਮਾਰਚ ਨੂੰਹਾਕੀ ਇੰਡੀਆ ਵੱਲੋਂ ਤਿੰਨ ਅਪ੍ਰੈਲ ਤੋਂ 12 ਅਪ੍ਰੈਲ ਤਕ ਝਾਰਖੰਡ ਵਿਖੇ ਕਰਵਾਏ ਜਾਣ ਵਾਲੀ 11ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਵਾਲੀ ਪੰਜਾਬ ਮਹਿਲਾ ਜੂਨੀਅਰ ਹਾਕੀ ਟੀਮ ਦੇ ਚੋਣ ਟਰਾਇਲ ਛੇ ਮਾਰਚ ਨੂੰ ਸਵੇਰੇ ਨੌਂ ਵਜੇ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਪਰਗਟ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ ’ਚ ਇਕ ਜਨਵਰੀ 2002 ਤੋਂ ਬਾਅਦ ਦੀਆਂ ਜਨਮੀਆਂ ਖਿਡਾਰਨਾਂ ਹੀ ਹਿੱਸਾ ਲੈ ਸਕਦੀਆਂ ਹਨ।Sports3 days ago
-
ਜਾਮ ਹਟਵਾਉਣ ਪਹੁੰਚੀ ਪੁਲਿਸ ਨਾਲ ਹੱਥੋਪਾਈਰਣਜੀਤ ਐਵੀਨਿਊ ਦੇ ਬੀ ਬਲਾਕ ਵਿਚ ਲੱਗੇ ਜਾਮ ਨੂੰ ਹਟਾਉਣ ਪਹੁੰਚੀ ਪੁਲਿਸ ਟੀਮ 'ਤੇ ਕੁਝ ਲੋਕਾਂ ਨੇ ਬੁੱਧਵਾਰ ਦੀ ਸ਼ਾਮ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਹਮਲਾ ਕਰਨ ਵਾਲੇ ਚਾਰ ਦੋਸਤ ਸ਼ਰਾਬ ਦੇ ਨਸ਼ੇ ਵਿਚ ਟੱਲੀ ਸਨ। ਰੌਲਾ ਪੈਂਦਾ ਦੇਖ ਨਜ਼ਦੀਕ ਦੇ ਇਕ ਰੈਸਟੋਰੈਂਟ ਵਿਚ ਪੁੱਜੇ ਏਡੀਸੀਪੀ ਜੁਗਰਾਜ ਸਿੰਘ ਤੁਰੰਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਮੌਕੇ 'ਤੇ ਮੌਜੂਦ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਹਮਲਾਵਰਾਂ ਨਾਲ ਭਿੜ ਰਹੇ ਪੁਲਿਸ ਮੁਲਾਜ਼ਮਾਂ ਦਾ ਸਹਿਯੋਗ ਕਰਨ ਨੂੰ ਕਿਹਾ। ਦੇਖਦੇ ਹੀ ਦੇਖਦੇ ਪੁਲਿਸ ਨੇ ਸਾਰੇ ਚਾਰਾਂ ਨੂੰ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਥਾਣੇ ਲੈ ਗਏ।Punjab4 days ago
-
ਵਿਰਾਟ ਕੋਹਲੀ ਨੇ ਕਿਹਾ- ਫੈਨਜ਼ ਦੇ ਨੰਬਰਜ਼ ਵੱਲ ਮੇਰਾ ਧਿਆਨ ਨਹੀਂ, ਇਕ ਚੰਗਾ ਕ੍ਰਿਕਟਰ ਤੇ ਇਨਸਾਨ ਬਣਨਾ ਚਾਹੁੰਦਾ ਹਾਂਵਿਰਾਟ ਕੋਹਲੀ ਭਾਰਤੀ ਕ੍ਰਿਕਟ ਇਤਿਹਾਸ ਦੇ ਪਹਿਲੇ ਅਜਿਹੇ ਖਿਡਾਰੀ ਬਣੇ ਜਿਨ੍ਹਾਂ ਦੇ ਫਾਲੋਵਰ ਦੀ ਗਿਣਤੀ ਇੰਸਟਾਗ੍ਰਾਮ 'ਤੇ 100 ਮਿਲਿਅਨ ਤਕ ਪਹੁੰਚ ਗਈ। ਵਿਰਾਟ ਕੋਹਲੀ ਦੇ ਫੈਨਜ਼ ਮੈਦਾਨ ਦੇ ਅੰਦਰ ਤੇ ਬਾਹਰ ਹਰ ਥਾਂ ਹਨ ਤੇ ਉਹ ਬੇਹੱਦ ਪਸੰਦ ਕੀਤੇ ਜਾਣ ਵਾਲੇ ਕ੍ਰਿਕਟਰਾਂ 'ਚੋਂ ਇਕ ਹੈ।Cricket5 days ago
-
ਭਾਰਤ ਦੇ ਹਾਰਨ ਨਾਲ ਆਸਟ੍ਰੇਲੀਆ ਨਹੀਂ, ਇਹ ਟੀਮ ਕਰੇਗੀ ਵਰਲਡ ਟੈਸਟ ਚੈਂਪੀਅਨਸ਼ਿਪ ਲਈ ਕੁਆਲੀਫਾਈInd vs Eng : ਬੇਸ਼ੱਕ ਹੀ ਇੰਗਲੈਂਡ ਚੌਥੇ ਤੇ ਆਖਰੀ ਟੈਸਟ 'ਚ ਭਾਰਤ ਨੂੰ ਹਰਾ ਦੇਵੇ ਪਰ ਆਸਟ੍ਰੇਲੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕਦਾ ਹੈ। ਮੌਜੂਦਾ ਸਮੇਂ 'ਚ ਅੰਕਡ਼ੇ ਇਹ ਕਹਿੰਦੇ ਹਨ ਕਿ ਜੇਕਰ ਇੰਗਲੈਂਡ ਦੀ ਟੀਮ ਭਾਰਤ ਖ਼ਿਲਾਫ਼ ਆਖਰੀ ਟੈਸਟ ਮੈਚ 'ਚ ਜਿੱਤ ਜਾਂਦੀ ਹੈ ...Cricket5 days ago
-
ਛਾਪੇਮਾਰੀ ਕਰਨ ਗਏ ਪੁਲਿਸ ਮੁਲਾਜ਼ਮਾਂ ਨਾਲ ਧੱਕਾ-ਮੁੱਕੀਪੁਲਿਸ ਪਾਰਟੀ 'ਤੇ ਹਮਲਾ ਕਰਨ ਤੇ ਡਿਊਟੀ 'ਚ ਵਿਘਨ ਪਾਉਣ 'ਤੇ ਥਾਣਾ ਇਸਲਾਮਾਬਾਦ ਅਧੀਨ ਆਉਂਦੀ ਪੁਲਿਸ ਚੌਕੀ ਕਰੀਬ ਪਾਰਕ ਦੇ ਮੁਲਾਜ਼ਮਾਂ ਨੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਇਨ੍ਹਾਂ 'ਚੋਂ ਇਕ ਮੁਲਜ਼ਮ ਪੁੁਲਿਸ ਮੁਲਾਜ਼ਮ ਤੇ ਦੂਜਾ ਲਾਅ ਦਾ ਵਿਦਿਆਰਥੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਪੁਲਿਸ ਚੌਕੀ ਕਬੀਰ ਪਾਰਕ ਦੇ ਇੰਚਾਰਜ ਸਰਬਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਸਤਿਗੁਰੂ ਰਾਮ ਸਿੰਘ ਐਵੀਨਿਊ ਕਾਲੋਨੀ ਵਿਚ ਅਕਸਰ ਹੀ ਮੁੰਡੇ-ਕੁੜੀਆਂ ਇਕ ਕੋਠੀ 'ਚ ਆਉਂਦੇ ਹਨ।Punjab5 days ago
-
ਜਲੰਧਰ ਕੈਂਟ ਸਾਂਬਰ ਦਿਖਣ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ, ਦੋ ਦਿਨ ਤੋਂ ਜੰਗਲਾਤ ਵਿਭਾਗ ਦੀ ਟੀਮ ਦੇ ਹੱਥ ਖਾਲੀਛਾਉਣੀ ਵਿਚ ਸਾਂਬਰ ਵੜਨ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸਾਂਬਰ ਦੋ ਦਿਨ ਤੋਂ ਮਾਲ ਰੋਡ, ਕੰਪਨੀ ਬਾਗ, ਬਿਜਲੀ ਦਫਤਰ, ਭੀਮ ਰੋਡ, ਡੇਅਰੀ ਫਾਰਮ ਰੋਡ ਦੇ ਨੇੜੇ ਘੁੰਮ ਰਿਹਾ ਹੈ। ਕੰਟੋਨਮੈਂਟ ਬੋਰਡ ਦੇ ਸਵੱਛਤਾ ਅਧਿਕਾਰੀ ਅਨਿਲ ਬਖ਼ਸ਼ੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਂਬਰ ਘੁੰਮਣ ਦੀ ਸੂਚਨਾ ਮਿਲੀ ਹੈ।Punjab6 days ago
-
ਕੀ ਪ੍ਰੈਗਨੈਂਟ ਹੈ ਯੁਵਰਾਜ ਸਿੰਘ ਦੀ ਪਤਨੀ ਅਦਾਕਾਰਾ ਹੇਜ਼ਲ ਕੀਚ? ਇਸ ਵੀਡੀਓ ਨੂੰ ਦੇਖ ਫੈਨਜ਼ ਕਿਉਂ ਪੁੱਛ ਰਹੇ ਇਹ ਸਵਾਲਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨੇ ਹਾਲ ਹੀ 'ਚ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ 'ਤੇ ਉਨ੍ਹਾਂ ਦੇ ਪਤੀ ਤੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਸ਼ਾਨਦਾਰ ਪਾਰਟੀ ਆਰਗੇਨਾਈਜ਼ ਕੀਤੀ ਜਿਸ ਦੀ ਵੀਡੀਓ ਤੇ ਤਸਵੀਰਾਂ ਵੀ ਕ੍ਰਿਕਟਰ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।Cricket6 days ago
-
ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੂੰ ਲੱਗੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਟਵਿੱਟਰ 'ਤੇ ਦਿੱਤੀ ਜਾਣਕਾਰੀਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਮੰਗਲਵਾਰ ਸਵੇਰੇ COVID-19 ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ। 58 ਸਾਲ ਸ਼ਾਸਤਰੀ ਨੂੰ ਇੱਥੇ ਦੇ ਅਪੋਲੋ ਹਸਪਤਾਲ 'ਚ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਪਹਿਲੀ ਡੋਜ਼ ਮਿਲੀ ਹੈ।Cricket6 days ago
-
ਮਿਸ਼ਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਤਿਆਰ ਟੀਮ ਇੰਡੀਆਇੰਗਲੈਂਡ ਖ਼ਿਲਾਫ਼ ਚੇਨਈ ਤੇ ਅਹਿਮਦਾਬਾਦ 'ਚ ਹੋਏ ਲਗਾਤਾਰ ਦੋ ਟੈਸਟ ਮੈਚ ਜਿੱਤਣ ਤੋਂ ਬਾਅਦ ਬੇਸ਼ੱਕ ਟੀਮ ਇੰਡੀਆ ਆਤਮ-ਵਿਸ਼ਵਾਸ ਨਾਲ ਭਰੀ ਹੋਈ ਹੈ ਪਰ ਉਹ ਸੀਰੀਜ਼ ਦੇ ਚੌਥੇ ਤੇ ਆਖ਼ਰੀ ਟੈਸਟ ਮੈਚਾਂ ਨੂੰ ਹਲਕੇ 'ਚ ਨਹੀਂ ਲੈ ਰਹੀ, ਜੋ ਚਾਰ ਮਾਰਚ ਤੋਂ ਖੇਡਿਆ ਜਾਵੇਗਾ। ਵੈਸੇ ਵੀ ਇੰਗਲੈਂਡ ਤੋਂ ਜ਼ਿਆਦਾ ਇਹ ਟੈਸਟ ਭਾਰਤ ਲਈ ਜ਼ਿਆਦਾ ਅਹਿਮ ਹੈ ਕਿਉਂਕਿ ਭਾਰਤ ਜੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਐਂਟਰੀ ਚਾਹੁੰਦਾ ਹੈ ਤਾਂ ਉਸ ਨੂੰ ਚੌਥੇ ਟੈਸਟ ਨੂੰ ਘਟੋ-ਘੱਟ ਡਰਾਅ ਕਰਵਾਉਣਾ ਪਵੇਗਾ।Cricket6 days ago
-
ਬੜਿੰਗ ਦੀ ਟੀਮ ਨੇ ਕਬੱਡੀ ਕੱਪ 'ਤੇ ਕੀਤਾ ਕਬਜ਼ਾਕਿਸਾਨ ਸੰਘਰਸ਼ ਦੀ ਚੜਦੀ ਕਲਾ ਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਕਬੱਡੀ ਕਿਸਾਨ ਸੰਘਰਸ਼ ਦੀ ਚੜਦੀ ਕਲਾ ਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਕਬੱਡੀ ਕਿਸਾਨ ਸੰਘਰਸ਼ ਦੀ ਚੜਦੀ ਕਲਾ ਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਕਬੱਡੀPunjab6 days ago
-
ਸਿਹਤ ਟੀਮ ਨੇ ਸੱਤ ਡੇਅਰੀਆਂ ਤੇ ਕਰਿਆਨਾ ਸਟੋਰ ਤੋਂ ਭਰੇ ਸੈਂਪਲਜ਼ਿਲ੍ਹਾ ਲੁਧਿਆਣਾ ਤੋਂ ਸਿਹਤ ਵਿਭਾਗ ਦੀ ਟੀਮ ਅੱਜ ਸਵੇਰੇ ਬਾਜ਼ਾਰ ਖੁੱਲ੍ਹਦਿਆਂ ਹੀ ਪੁੱਜੀ ਤੇ ਖਾਣ-ਪੀਣ ਵਾਲੇ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਦੇ ਸ਼ਟਰ ਫਟਾਫਟ ਬੰਦ ਹੋ ਗਏ। ਸਥਾਨਕ ਚਰਨ ਕੰਵਲ ਚੌਕ ਨੂੰ ਜਾਣ ਵਾਲੀ ਸੜਕ 'ਤੇ ਖੁੱਲ੍ਹੀ ਕਰਿਆਨੇ ਦੀ ਦੁਕਾਨ ਤੋਂ ਬਿਨਾਂ ਰਜਿਸਟਰਡ ਕੰਪਨੀ ਦੇ ਜ਼ੀਰੇPunjab6 days ago
-
ਇਕ ਮਿੰਟ ਅੰਦਰ ਕੀਤੇ ਗਏ ਦੋ ਗੋਲਾਂ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਜਰਮਨੀ ਨੂੰ 6-1 ਨਾਲ ਦਰੜਿਆਨੌਜਵਾਨ ਖਿਡਾਰੀ ਵਿਵੇਕ ਸਾਗਰ ਪ੍ਰਸਾਦ ਦੇ ਇਕ ਮਿੰਟ ਅੰਦਰ ਕੀਤੇ ਗਏ ਦੋ ਗੋਲਾਂ ਨਾਲ ਪੂਰੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਮਰਦ ਹਾਕੀ ਟੀਮ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੰਬੇ ਸਮੇਂ ਤੋਂ ਬਾਅਦ ਮੈਦਾਨ 'ਤੇ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ ਜਰਮਨੀ ਨੂੰ 6-1 ਨਾਲ ਕਰਾਰੀ ਮਾਤ ਦਿੱਤੀ।Sports7 days ago
-
ਭਾਰਤ ਦੀ ਵਜ੍ਹਾ ਕਾਰਨ ਏਸ਼ੀਆ ਕੱਪ ਕਿਉਂ ਹੋ ਸਕਦਾ ਹੈ ਮੁਲਤਵੀ, ਪੀਸੀਬੀ ਨੇ ਕੀਤਾ ਖ਼ੁਲਾਸਾਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਹਿਸਾਨ ਮਨੀ ਨੇ ਐਤਵਾਰ ਨੂੰ ਕਨਫਰਮ ਕੀਤਾ ਕਿ ਜੇਕਰ ਭਾਰਤੀ ਕ੍ਰਿਕਟ ਟੀਮ ਵਰਲਡ ਕ੍ਰਿਕਟ ਟੀਮ ਵਲਰਡ ਟੈਸਟ ਚੈਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਜਾਂਦੀ ਹੈ ਤਾਂ ਇਸ ਸਾਲ ਜੂਨ 'ਚ ਕਰਵਾਏ ਜਾਣ ਵਾਲੇ ਏਸ਼ੀਆ ਕੱਪ ਦੇ ਆਯੋਜਨ 'ਤੇ ਪਾਣੀ ਫਿਰ ਸਕਦਾ ਹੈ।Cricket8 days ago