tarntaran
-
ਸੁਰਸਿੰਘ ਦੇ ਐਲੀਮੈਂਟਰੀ ਸਕੂਲ ਨੂੰ ਚੋਰਾਂ ਬਣਾਇਆ ਨਿਸ਼ਾਨਾ,ਗੈਸ ਸਿਲੰਡਰ ਤੇ ਭਾਂਡੇ ਕੀਤੇ ਚੋਰੀਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਸੁਰਸਿੰਘ ਨੂੰ ਨਿਸ਼ਾਨਾਂ ਬਣਾਉਂਦਿਆਂ ਚੋਰਾਂ ਵੱਲੋਂ ਗੈਸ ਸਿਲੰਡਰ ਤੇ ਭਾਂਡੇ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।Punjab4 days ago
-
ਪੱਟੀ ਕੋਲ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਮੁਕਾਬਲੇ 'ਚ ਇਕ ਬਦਮਾਸ਼ ਢੇਰ, 4 ਬਦਮਾਸ਼ ਹਥਿਆਰ ਅਤੇ ਨਕਦੀ ਸਣੇ ਕਾਬੂਤਰਨਤਾਰਨ ਦੇ ਸ਼ਹਿਰ ਪੱਟੀ ਕੋਲ ਸਵਿਫਟ ਕਾਰ ਸਵਾਰ ਪੰਜ ਬਦਮਾਸ਼ਾਂ ਨਾਲ ਪੁਲਿਸ ਦਾ ਉਸ ਵੇਲੇ ਮੁਕਾਬਲਾ ਸ਼ੁਰੂ ਹੋ ਗਿਆ ਜਦੋਂ ਇਹ ਬਦਮਾਸ਼ ਵਾਰਦਾਤ ਕਰਕੇ ਫ਼ਰਾਰ ਹੋ ਰਹੇ ਸਨ। ਕਾਰ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਬਦਮਾਸ਼ ਇਕ ਵਿਆਹ ਪੈਲੇਸ ਵਿਚ ਜਾ ਵੜੇ ਜਿੱਥੇ ਸਮਾਗਮ ਹੋਣ ਜਾ ਰਿਹਾ ਸੀ।Punjab4 days ago
-
ਤਰਨਤਾਰਨ ’ਚ ਨਹੀਂ ਰੁਕ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ,ਗੋਲ਼ੀਆਂ ਚਲਾ ਕੇ ਅੱਧਾ ਦਰਜਨ ਲੋਕਾਂ ਨੇ ਖੋਹੀ ਬਲੈਰੋ ਗੱਡੀ, ਚਾਲਕ ਦੀ ਕੀਤੀ ਕੁੱਟਮਾਰਤਰਨਤਾਰਨ ’ਚ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ, ਜਿਸਦੇ ਚੱਲਦਿਆਂ ਲੋਕਾਂ ਵਿਚ ਜਿਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਅਪਰਾਧੀ ਲਗਾਤਾਰ ਪੁਲਿਸ ਦੀ ਪਹੁੰਚ ਤੋਂ ਦੂਰ ਚੱਲਦੇ ਆ ਰਹੇ ਹਨ। ਤਾਜ਼ੀ ਘਟਨਾ ਤਰਨਤਾਰਨ-ਅੰਮ੍ਰਿਤਸਰ ਮਾਰਗ ’ਤੇ ਪੈਂਦੇ ਪਿੰਡ ਗੋਹਲਵੜ ਕੋਲ ਵਾਪਰੀ ਹੈ। ਜਿਥੇ ਗੋਲ਼ੀਆਂ ਚਲਾ ਕੇ ਬਲੈਰੋ ਗੱਡੀ ਖੋਹ ਲਈ ਗਈ। ਹਾਲਾਂਕਿ ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਪਰ ਮੁਲਜ਼ਮਾਂ ਦੀ ਪਛਾਣ ਕਦੋਂ ਹੁੰਦੀ ਹੈ, ਇਹ ਸਵਾਲ ਹਾਲੇ ਵੀ ਪੁਲਿਸ ਦੇ ਅੱਗੇ ਖੜ੍ਹਾ ਹੈ।Punjab8 days ago
-
ਤਰਨਤਾਰਨ 'ਚ ਬਿਮਾਰ ਪਿਤਾ ਦੀ ਰੋਟੀ ਲੈ ਕੇ ਹਸਪਤਾਲ ਗਏ ਨੌਜਵਾਨ ਦਾ ਕਤਲਕਸਬਾ ਅਲਗੋਂਕੋਠੀ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਪਿਤਾ ਦੀ ਰੋਟੀ ਲੈ ਕੇ ਗਏ 22 ਸਾਲਾ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਣਪਛਾਤੇ ਲੋਕਾਂ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab10 days ago
-
ਲੋਹੜੀ ਮੌਕੇ ਕਿਸਾਨ ਜਥੇਬੰਦੀ ਨੇ ਟੋਲ ਪਲਾਜੇ ’ਤੇ ਸਾੜੀਆਂ ਨਵੇਂ ਖੇਤੀ ਕਾਨੂੰਨਾਂ ਦੀ ਕਾਪੀਆਂਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕੌਮੀ ਸ਼ਾਹ ਮਾਰਗ 54 ਦੇ ਉਸਮਾਂ ਟੋਲ ਪਲਾਜੇ ਤੇ ਚੱਲ ਰਹੇ ਮੋਰਚੇ 98 ਵੇਂ ਦਿਨ ਬੁੱਧਵਾਰ ਨੂੰ ਲੋਹੜੀ ਦੇ ਤਿਉਹਾਰ ’ਤੇ ਕਿਸਾਨ ਜਥੇਬੰਦੀਆਂ ਨੇ ਨਵੇਂ ਖੇਤੀ ...Punjab10 days ago
-
ਹਵਾ ’ਚ ਗੋਲ਼ੀਆਂ ਚਲਾਉਂਦਿਆਂ ਹਥਿਆਰਾਂ ਨਾਲ ਖਿੱਚਦੇ ਸੀ ਤਸਵੀਰਾਂ, ਇਕ ਦੋਨਾਲੀ ਤੇ ਕਾਰਤੂਸ ਸਣੇ ਤਿੰਨ ਗ੍ਰਿਫ਼ਤਾਰ: ਹਵਾ ਵਿਚ ਗੋਲ਼ੀਆਂ ਚਲਾਉਣ ਅਤੇ ਹਥਿਆਰਾਂ ਨਾਲ ਫੋਟੋਆਂ ਖਿਚਵਾ ਕੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਾਉਣ ਦੇ ਦੋਸ਼ ਹੇਠ ਪੁਲਿਸ ਨੇ ਅੱਧਾ ਦਰਜਨ ਲੋਕਾਂ ਖਿਲਾਫ਼ ਥਾਣਾ ਸ੍ਰੀ ਗੋਇੰਦਵਾਲ ਸਾਹਿਬ ’ਚ ਕੇਸ ਦਰਜ ਕੀਤਾ ਹੈ। ਜਦੋਂਕਿ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਕ ਬੰਦੂਕ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ।Punjab11 days ago
-
ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਹੱਤਿਆ ਕਾਂਡ : ਦੋਵਾਂ ਸ਼ੂਟਰਾਂ ਸਮੇਤ ਤਿੰਨ ਕਸ਼ਮੀਰੀਆਂ ਨੂੰ ਅਦਾਲਤ 'ਚ ਕੀਤਾ ਪੇਸ਼, ਮਿਲਿਆ ਰਿਮਾਂਡਕਾਮਰੇਡ ਬਲਵਿੰਦਰ ਸਿੰਘ ਹੱਤਿਆ ਕਾਂਡ ਵਿਚ ਸ਼ਾਮਲ ਦਿੱਲੀ ਤੋਂ ਗ੍ਰਿਫ਼ਤਾਰ ਦੋ ਮੁਲਜ਼ਮਾਂ ਸਮੇਤ ਹਿਜ਼ਬਲ ਮੁਜਾਹਦੀਨ ਦੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਤਰਨਤਾਰਨ ਪੁਲਿਸ ਟਰਾਂਜਿਟ ਰਿਮਾਂਡ 'ਤੇ ਲਿਆਈ ਹੈ। ਪੰਜਾਂ ਨੂੰ ਅੱਜ ਕਰੜ ਸੁਰੱਖਿਆ 'ਚ ਪੱਟੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਨ੍ਹਾਂ ਪੰਜਾਂ ਮੁਲਜ਼ਮਾਂ ਨੂੰ ਦਿੱਲੀ ਦੇ ਸਪੈਸ਼ਲ ਸੈੱਲ ਦੀ ਪੁਲਿਸ ਨੇ ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ।Punjab11 days ago
-
ਤਰਨਤਾਰਨ ਪੁਲਿਸ ਨੇ ਇਕ ਸਮੱਗਲਰ ਦੀ ਲੱਖਾਂ ਦੀ ਜਾਇਦਾਦ ਕੀਤੀ ਫਰੀਜ਼ਤਰਨਤਾਰਨ ਪੁਲਿਸ ਨੇ ਸੋਮਵਾਰ ਨੂੰ ਸਰਹੱਦੀ ਪਿੰਡ ਥਾਣਾ ਖਾਲੜਾ ਵਾਸੀ ਇਕ ਸਮੱਗਲਰ ਦੀ 34.50 ਲੱਖ ਦੀ ਜਾਇਦਾਦ ਦਿੱਲੀ ਦੀ ਕੰਪੀਟੈਂਟ ਅਥਾਰਟੀ ਵੱਲੋਂ ਜਾਰੀ ਆਦੇਸ਼ਾਂ ’ਤੇ ਫਰੀਜ਼ ਕੀਤੀ ਹੈ।Punjab12 days ago
-
ਘਰੋਂ ਪਤੰਗਾਂ ਲੈਣ ਗਏ ਸੱਤ ਸਾਲਾ ਬੱਚੇ ਨਾਲ ਗੁਆਂਢੀ ਨੇ ਕੀਤੀ ਬਦਫੈਲੀ, ਬੱਚੇ ਨੂੰ ਧਮਕਾ ਕੇ ਦੋ ਦਿਨ ਕਰਦਾ ਰਿਹਾ ਕਾਰਾ, ਕੇਸ ਦਰਜਘਰੋਂ ਪਤੰਗਾਂ ਲੈਣ ਗਏ ਸੱਤ ਸਾਲਾ ਬੱਚੇ ਨਾਲ ਗਵਾਂਢ ਵਿਚ ਰਹਿੰਦੇ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਹੀ ਨਹੀਂ ਉਕਤ ਵਿਅਕਤੀ ਬੱਚੇ ਨੂੰ ਧਮਕਾ ਕੇ ਦੋ ਦਿਨ ਇਹ ਕਾਰਾ ਕਰਦਾ ਰਿਹਾ। ਬੱਚੇ ਦੇ ਪਿਤਾ ਨੇ ਦੂਸਰੇ ਦਿਨ ਗਵਾਂਢੀ ਨੂੰ ਬਦਫੈਲੀ ਕਰਦਿਆਂ ਵੇਖ ਲਿਆ ਤਾਂ ਉਹ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਮੁਲਜ਼ਮ ਵਿਰੁੱਧ ਕੇਸ ਦਰਜ ਕਰਕੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ।Punjab12 days ago
-
ਗਲੀ ਬਣਵਾ ਰਹੇ ਸਰਪੰਚ ਅਤੇ ਮਜ਼ਦੂਰਾਂ ਨਾਲ ਕੀਤੀ ਧੱਕਾ ਮੁੱਕੀ, ਅੱਧਾ ਦਰਜਨ ਨਾਮਜ਼ਦਪਿੰਡ ਝਾਮਕੇ ਖੁਰਦ ’ਚ ਪੰਚਾਇਤ ਨੂੰ ਆਈ ਗ੍ਰਾਂਟ ਨਾਲ ਗਲੀ ਦਾ ਨਿਰਮਾਣ ਕਰਵਾ ਰਹੇ ਸਰਪੰਚ, ਮੈਂਬਰ ਅਤੇ ਮਜਦੂਰਾਂ ਨਾਲ ਧੱਕਾਮੁੱਕੀ ਕਰਨ ਅਤੇ ਗਲੀ ਨੂੰ ਕਹੀਆਂ ਨਾਲ ਨੁਕਸਾਨ ਪਹੁੰਚਾਉਣ ਦੇ ਕਥਿਤ ਦੋਸ਼ਾਂ ਹੇਠ ਪੁਲਿਸ ਨੇ ਥਾਣਾ ਝਬਾਲ ’ਚ ਅੱਧਾ ਦਰਜਨ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਹਾਲਾਂਕਿ ਕਿਸੇ ਮੁਲਜ਼ਮ ਦੀ ਹਾਲੇ ਤਕ ਗਿ੍ਰਫਤਾਰੀ ਨਹੀਂ ਹੋ ਸਕੀ ਹੈ।Punjab12 days ago
-
ਪੁਲਿਸ ਵਧੀਕੀਆਂ ਖਿਲਾਫ਼ ਦਿਹਾਤੀ ਮਜ਼ਦੂਰ ਸਭਾ ਨੇ ਘੇਰਿਆ SHO ਭਿੱਖੀਵਿੰਡ ਦਾ ਦਫ਼ਤਰ, ਕੀਤੀ ਇਹ ਮੰਗਪੁਲਿਸ ਵਧੀਕੀਆਂ ਖਿਲਾਫ ਐੱਸਐੱਚਓ ਭਿੱਖੀਵਿੰਡ ਦੇ ਦਫਤਰ ਅੱਗੇ ਧਰਨਾ ਦਿੱਤਾ। ਇਸ ਧਰਨੇ ਦੀ ਅਗਵਾਈ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਜਸਵੰਤ ਸਿੰਘ ਭਿੱਖੀਵਿੰਡ, ਸੰਤੋਖ ਸਿੰਘ ਮੱਖੀ ਕਲਾਂ ਨੇ ਕੀਤੀ। ਜਿਸ ਵਿਚ ਵੱਡੀ ਗਿਣਤੀ ਮਜ਼ਦੂਰ ਔਰਤਾਂ ਤੇ ਮਰਦਾਂ ਨੇ ਭਾਗ ਲਿਆ।Punjab15 days ago
-
ਤਰਨਤਾਰਨ ਜ਼ਿਲ੍ਹੇ ’ਚ ਕੋਵਿਡ-19 ਵੈਕਸੀਨ ਲਗਾਉਣ ਸਬੰਧੀ ਹੋਇਆ ਡਰਾਈ ਰਨ,ਪਹਿਲੇ ਗੇੜ ’ਚ ਮੁੱਢਲੀ ਕਤਾਰ ਦੇ ਵਰਕਰਾਂ ਨੂੰ ਦਿੱਤੀ ਜਾਵੇਗੀ ਵੈਕਸੀਨਤਰਨਤਾਰਨ ਜ਼ਿਲ੍ਹੇ ’ਚ ਕੋਵਿਡ ਵੈਕਸੀਨ ਲਗਾਉਣ ਸਬੰਧੀ ਜ਼ਿਲ੍ਹਾ ਹਸਪਤਾਲ ਤਰਨਤਾਰਨ, ਸਬ ਡਿਵੀਜ਼ਨਲ ਹਸਪਤਾਲ ਪੱਟੀ, ਸਬ ਡਿਵੀਜ਼ਨਲ ਹਸਪਤਾਲ ਖਡੂਰ ਸਾਹਿਬ ’ ਡਰਾਈ ਰਨ ਕੀਤਾ ਗਿਆ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਭਾਰਤੀ ਧਵਨ, ਜ਼ਿਲ੍ਹਾ ਸਿਹਤ ਅਫਸਰ ਡਾ. ਅਮਨਦੀਪ, ਸੀਨੀਅਰ ਮੈਡੀਕਲ ਅਫਸਰ ਡਾ. ਸਵਰਨਜੀਤ ਧਵਨ, ਡਾ. ਸੁਖਬੀਰ, ਡਾ. ਕੰਵਲਜੀਤ, ਡਾ. ਕਮਲਜੋਤੀ ਅਤੇ ਸੁਖਦੇਵ ਸਿੰਘ ਵੀ ਮੌਜੂਦ ਰਹੇ।Punjab15 days ago
-
ਲੜਕੀ ਨੂੰ ਰਸਤੇ 'ਚ ਰੋਕ ਕੇ ਧਮਕਾਉਣ ਦਾ ਦੋਸ਼, ਮੁਲਜ਼ਮ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਾਹਰਲੜਕੀ ਨੂੰ ਰਸਤੇ 'ਚ ਰੋਕ ਕੇ ਕਥਿਤ ਤੌਰ ’ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਡੀਐੱਸਪੀ ਸਥਾਨਕ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਕੀਤੀ ਗਈ ਹੈ।Punjab20 days ago
-
ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਵੱਖ-ਵੱਖ ਥਾਵਾਂ 'ਤੇ ਦੋ ਵਿਅਕਤੀਆਂ ਨੂੰ ਮਾਰੀਆਂ ਗੋਲ਼ੀਆਂ, ਜਾਂਚ ਸ਼ੁਰੂਮਨਦੀਪ ਸਿੰਘ ਵਾਸੀ ਸਮਾਣਾ ਪਾਤੜਾਂ ਜ਼ਿਲ੍ਹਾ ਪਟਿਆਲਾ ਜੋ ਏਟੀਐਮ ਠੀਕ ਕਰਨ ਦਾ ਕੰਮ ਕਰਦਾ ਹੈ। ਅੱਜ ਉਹ ਨੌਸ਼ਹਿਰਾ ਪੰਨੂਆਂ ਤੋਂ ਖੱਬੇ ਰਾਜਪੂਤਾਂ ਨੂੰ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ ਬਸੰਤ ਫਿਲਿੰਗ ਸਟੇਸ਼ਨ ਖੱਬੇ ਰਾਜਪੂਤਾਂ ਦੇ ਲਾਗੇ ਪਹੁੰਚਿਆ ਤਾਂ ਪਿੱਛੋਂ ਤਿੰਨ ਅਣਪਛਾਤੇ ਵਿਅਕਤੀ ਮੋਟਰਸਾਈਕਲ ਪਰ ਸਵਾਰ ਹੋ ਕੇ ਆਏ।Punjab25 days ago
-
ਖੇਮਕਰਨ ’ਚ ਖਾਲੀ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 1.70 ਲੱਖ ਦੀ ਨਕਦੀ ਅਤੇ ਲੱਖਾਂ ਦੇ ਗਹਿਣੇ ਚੋਰੀਕਸਬਾ ਖੇਮਕਰਨ ’ਚ ਖਾਲੀ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ 1.70 ਲੱਖ ਦੀ ਨਕਦੀ ਤੋਂ ਇਲਾਵਾ ਲੱਖਾਂ ਰੁਪਏ ਦੀ ਕੀਮਤ ਵਾਲੇ ਗਹਿਣੇ ਅਤੇ ਘੜੀਆਂ ਚੋਰੀ ਕਰ ਲਈਆਂ। ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋ ਵਿਅਕਤੀ ਦੱਸੇ ਜਾ ਰਹੇ ਹਨ।Punjab25 days ago
-
ਤਰਨਤਾਰਨ 'ਚ ਡੀਜੇ ’ਤੇ ਭੰਗੜਾ ਪਾਉਂਦਿਆਂ ਚੱਲੀਆਂ ਗੋਲ਼ੀਆਂ, ਪੰਜ ਖਿਲਾਫ਼ ਕੇਸ ਦਰਜ, ਤਿੰਨ ਗ੍ਰਿਫ਼ਤਾਰਵਿਆਹ ਸਮਾਗਮ ਦੇ ਚੱਲਦਿਆਂ ਲਗਾਏ ਗਏ ਡੀਜੇ ’ਤੇ ਭੰਗੜਾ ਪਾਉਂਦਿਆਂ ਗੋਲ਼ੀਆਂ ਚਲਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਸੂਚਨਾ ਦੇ ਅਧਾਰ ’ਤੇ ਛਾਪਾ ਮਾਰ ਕੇ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ ਵੱਖ ਵੱਖ ਹਥਿਆਰ ਵੀ ਬਰਾਮਦ ਕੀਤੇ ਗਏ ਹਨ।Punjab1 month ago
-
ਧੀ ਦੇ ਸਹੁਰਿਆਂ ਤੋਂ ਤੰਗ ਆ ਕੇ ਪਿਤਾ ਨੇ ਚੁੱਕਿਆ ਇਹ ਕਦਮ, ਜਾਣ ਕੇ ਹੋ ਜਾਓਗੇ ਹੈਰਾਨਕਸਬਾ ਵਲਟੋਹਾ ਨਿਵਾਸੀ ਇਕ ਵਿਅਕਤੀ ਨੇ ਧੀ ਦੇ ਸਹੁਰਿਆਂ ਤੋਂ ਤੰਗ ਆ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਵਲਟੋਹਾ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੰਜ ਲੋਕਾਂ ਦੇ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।Punjab1 month ago
-
ਹਲਾਂ ਲੱਗੇ ਟਰੈਕਟਰ ਨੇ ਮਾਰੀ ਸਕੂਟਰੀ ਨੂੰ ਟੱਕਰ, ਸਕੂਟਰੀ ਚਾਲਕ ਦੀ ਮੌਤਸਕੂਟਰੀ ’ਤੇ ਸਵਾਰ ਹੋ ਕੇ ਤੇਜਾ ਸਿੰਘ ਵਾਲਾ ਤੋਂ ਪਲਾਸੌਰ ਜਾ ਰਹੇ ਸਕੂਟਰੀ ਸਵਾਰ ਇਕ ਵਿਅਕਤੀ ਨੂੰ ਹਲਾਂ ਲੱਗੇ ਟਰੈਕਟਰ ਨੇ ਟੱਕਰ ਮਾਰ ਦਿੱਤੀ। ਗੰਭੀਰ ਜ਼ਖ਼ਮੀ ਹੋਏ ਸਕੂਟਰੀ ਚਾਲਕ ਨੂੰ ਤਰਨਤਾਰਨ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਲਿਆਂਦਾ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਟਰੈਕਟਰ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।Punjab1 month ago
-
ਖਾਰੇ ਵਾਲਾ ਪੁਲ਼ ਬਣਿਆ ਖੋਹਬਾਜ਼ਾਂ ਦੀ ਪਹਿਲੀ ਪਸੰਦ, ਤਿੰਨ ਮੋਟਰਸਾਈਕਲਾਂ ’ਤੇ ਸਵਾਰ ਛੇ ਲੋਕਾਂ ਨੇ ਖੋਹੀ ਕਾਰTarntaran Crime : ਕਸਬਾ ਸਰਹਾਲੀ ਕਲਾਂ ਦੇ ਨਾਲ ਲਗਦਾ ਖਾਰੇ ਪਿੰਡ ਵਾਲਾ ਪੁਲ ਬੇਸ਼ੱਕ ਕੌਮੀ ਸ਼ਾਹ ਮਾਰਗ ’ਤੇ ਸਥਿਤ ਹੈ ਪਰ ਇਹ ਇਲਾਕਾ ਖੋਹਬਾਜ਼ਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਲੁਟੇਰਿਆਂ ਨੇ ਇੱਥੋਂ ਕਈ ਕਾਰਾਂ ਖੋਹਣ ਦੇ ਨਾਲ-ਨਾਲ ਹੋਰ ਲੁੱਟਾਂ ਨੂੰ ਵੀ ਅੰਜਾਮ ਦਿੱਤਾ ਹੈ ਪਰ ਹਾਈਵੇ ਹੋਣ ਦੇ ਬਾਵਜੂਦ ਲੁਟੇਰੇ ਪੁਲਿਸ ਦੀ ਪਹੁੰਚ ਤੋਂ ਦੂਰ ਚੱਲਦੇ ਆ ਰਹੇ ਹਨ।Punjab1 month ago
-
ਕਾਰ ਬੈਕ ਕਰਦਿਆਂ ਵਿਅਕਤੀ ’ਤੇ ਚੜ੍ਹਾਈ, ਲੱਤ ਟੁੱਟੀ, ਗਲਤੀ ਦਾ ਕਿਹਾ ਤਾਂ ਅੱਗੋਂ ਕਰ ਦਿੱਤਾ ਹਮਲਾਤਰਨਤਾਰਨ ਦੇ ਪਿੰਡ ਬੋਪਾਰਾਏ ਦੇ ਇਕ ਪੈਲੇਸ ਦੇ ਬਾਹਰ ਕਾਰ ਬੈਕ ਕਰਦਿਆਂ ਇਕ ਨੌਜਵਾਨ ਉੱਪਰ ਚੜ੍ਹਾਉਣ ਵਾਲੇ ਨੂੰ ਜਦੋਂ ਉਸ ਦੀ ਗਲਤੀ ਬਾਰੇ ਦੱਸਣਾ ਚਾਹਿਆ ਤਾਂ ਉਸ ਨੇ ਕਥਿਤ ਤੌਰ ’ਤੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ।Punjab1 month ago