ਸਰਕਾਰੀ ਹਸਪਤਾਲ ਤਪਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਐਮਰਜੈਂਸੀ ਗੇਟ ਤੇ ਹੋਰ ਸਾਮਾਨ ਦੀ ਕੀਤੀ ਭੰਨਤੋੜ, ਕਈ ਜ਼ਖ਼ਮੀ
ਅੱਜ ਸਵੇਰੇ ਸਾਢੇ 9 ਵਜੇ ਸਰਕਾਰੀ ਹਸਪਤਾਲ ਤਪਾ ਅੰਦਰ ਉਸ ਵੇਲੇ ਗੁੰਡਾਗਰਦੀ ਦਾ ਭਿਆਨਕ ਰੂਪ ਦੇਖਣ ਨੂੰ ਮਿਲਿਆ ਜਦੋਂ ਸਰਪੰਚੀ ਦੀਆਂ ਚੋਣਾਂ ਤੋਂ ਲੈ ਕੇ ਦੋ ਧਿਰਾਂ ਦੀ ਆਪਸੀ ਰੰਜ਼ਿਸ ਕਾਰਨ ਦੋਵੇਂ ਧਿਰਾਂ ਹਸਪਤਾਲ ਅੰਦਰ ਭਿੜ ਗਈਆਂ। ਪਿੰਡ ਛੰਨਾ ਗੁਲਾਬ ਸਿੰਘ ਵਾਲਾ (ਭਦੌੜ) ਦੀਆਂ ਦੋ ਧਿਰਾਂ ਦੀ ਆਪਸੀ ਲੜਾਈ ਤਪਾ ਦੇ ਸਰਕਾਰੀ ਹਸਪਤਾਲ ਅੰਦਰ ਵੱਡਾ ਰੂਪ ਧਾਰ ਗਈ ਜਿਨ੍ਹਾਂ ਨੂੰ ਛੁਡਾਉਂਦੇ ਹੋਏ ਇਕ ਐਂਬੂਲੈਂਸ ਚਾਲਕ ਅਤੇ ਇਕ ਕੰਟੀਨ ਮਾਲਕ ਵੀ ਲਪੇਟ 'ਚ ਆ ਗਏ ਪਰ ਉਨ੍ਹਾਂ ਦਾ ਸੱਟ-ਫੇਟ ਤੋਂ ਬਚਾਅ ਰਿਹਾ।
Punjab6 months ago