support of farmers
-
ਦਿੱਲੀ ਅੰਦੋਲਨ 'ਚ ਵੱਖ-ਵੱਖ ਪਿੰਡਾਂ ਦੇ ਜਥੇ ਰਵਾਨਾਪਿਛਲੇ ਕਈ ਦਿਨਾਂ ਤੋਂ ਕਿਸਾਨ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਵਿਖੇ ਕੇਂਦਰ ਸਰਕਾਰ ਦੇ ਖਿਲਾਫ ਅੰਦੋਲਨ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਦੇ ਕਿਸਾਨ ਆਗੂਆਂ ਵੱਲੋਂ ਵੀ ਲਗਾਤਾਰ ਅੰਦੋਲਨ ਨੂੰ ਤੇਜ ਕਰਨ ਲਈ ਦਿੱਲੀ ਵਿਖੇ ਲਗਾਤਾਰ ਜਥੇ ਰਵਾਨਾ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਹੀ ਫਾਜ਼ਿਲਕਾ ਦੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਇਕਾਈ ਆਲਮਸ਼ਾਹ ਦੇ ਪ੍ਰਧਾਨ ਬੰਤਾ ਸਿੰਘ ਦੀ ਅਗਵਾਈ ਹੇਠ ਇਕ ਜੱਥਾ ਦਿੱਲੀ ਵਿਖੇ ਰਵਾਨਾ ਕੀਤਾ ਗਿਆ ਨਾਲ ਹੀ ਪਿੰਡ ਚੱਕ ਸਿੰਘੇ ਵਾਲਾ ਸੈਣੀਆ ਤੋਂ ਦਿੱਲੀ ਦੇ ਟਿਕਰੀ ਬਾਰਡਰ ਲਈ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪਰਾ ਦੇ ਮੀਤ ਪ੍ਰਧਾਨ ਸੁਖਦਾਨ ਸਿੰਘ ਸੈਣੀ ਦੀ ਅਗਵਾਈ 'ਚ ਰਵਾਨਾ ਕੀਤਾ ਗਿਆ।Punjab16 hours ago
-
ਸਰਾਵਾਂ ਬੋਦਲਾਂ ਤੋਂ ਕਿਸਾਨ ਅੰਦੋਲਨ ਲਈ 17ਵਾਂ ਜਥਾ ਰਵਾਨਾਕਿਸਾਨੀ ਸੰਘਰਸ਼ ਨੂੰ ਲੈ ਕੇ ਵੱਖ-ਵੱਖ ਜੱਥੇਬੰਦੀਆ ਵੱਲੋਂ ਜੱਥੇ ਲੈ ਕੇ ਦਿੱਲੀ ਧਰਨੇ ਵੱਲ ਕੂਚ ਕੀਤਾ ਜਾ ਰਿਹਾ ਹੈ। ਪਿੰਡ ਸਰਾਵਾਂ ਵਾਸੀਆਂ ਵੱਲੋਂ ਵੀ ਵਾਰੀ ਸਿਰ ਧਰਨੇ 'ਚ ਸ਼ਮੂਲੀਅਤ ਕੀਤੀ ਜਾ ਰਹੀ ਹੈ।Punjab1 day ago
-
ਮੰਡੀ ਪੰਜੇ ਕੇ ਉਤਾੜ ਤੋਂ 13ਵਾਂ ਜਥਾ ਦਿੱਲੀ ਰਵਾਨਾਮੰਡੀ ਪੰਜੇ ਕੇ ਉਤਾੜ ਤੋਂ ਦਿੱਲੀ ਅੰਦੋਲਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਝੰਡੇ ਹੇਠ ਦਿੱਲੀ ਅਦੋਲਨ ਲਈ 13ਵਾਂ ਜਥਾ ਰਵਾਨਾ ਕੀਤਾ ਗਿਆ। ਜਥਾ ਰਵਾਨਾ ਕਰਨ ਸਮੇਂ ਇਕਾਈ ਪ੍ਰਧਾਨ ਸੁਖਦੇਵ ਢੋਟ ਤੇ ਸੇਵਾ ਮੁਕਤ ਬੀਪੀਓ ਪੂਰਨ ਚੰਦ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਖੇਤੀ ਮੰਤਰੀ ਤੋਮਰ ਦਾ ਬਿਆਨ ਨਿੰਦਣਯੋਗ ਹੈ ਕਿ ਲੋਕਾਂ ਦੀ ਭੀੜ ਨਾਲ ਕਨੂੰਨ ਵਾਪਸ ਨਹੀਂ ਹੋਣਗੇ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਲੋਕਾਂ ਦੀ ਭੀੜ ਨੇ ਹੀਂ ਥੋਡੀ ਸਰਕਾਰ ਬਣਾਈ ਹੈ ਤੇ ਇਸ ਦਾ ਅੰਤ ਵੀ ਲੋਕਾਂ ਦੀ ਭੀੜ ਨੇ ਹੀ ਕਰਨਾ ਹੈ। ਤੁਸੀਂ ਆਪਣੇ ਮਨ ਵਿੱਚੋਂ ਇਹ ਹੰਕਾਰ ਗਰੂਰ ਕੱਢ ਦਿਓ ਕੇ ਅਸੀਂ ਈਵੀਐੱਮ ਰਾਹੀਂ ਸਰਕਾਰ ਬਣਾ ਲਵਾਂਗੇ ਤੁਹਾਡਾ ਅੰਤ ਨੇੜੇ ਹੈ।Punjab4 days ago
-
ਦਿੱਲੀ ਅੰਦੋਲਨ 'ਚ ਸ਼ਾਮਲ ਹੋਣ ਲਈ ਮਤਾ ਪਾਸਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਸਮੂਹ ਗ੍ਰਾਮ ਪੰਚਾਇਤ ਪੰਜੇ ਕੇ ਉਤਾੜ ਵੱਲੋਂ ਦਿੱਲੀ ਅੰਦੋਲਨ ਸਬੰਧੀ ਗੁਰਦੁਆਰਾ ਬਾਬਾ ਭੁੰਮਣ ਸ਼ਾਹ ਵਿਚ ਮੀਟਿੰਗ ਕਰਕੇ ਮਤਾ ਪਾਇਆ ਗਿਆ ਕਿ ਦਿੱਲੀ ਅੰਦੋਲਨ ਲਈ ਹਰੇਕ ਪਰਿਵਾਰ ਦਾ ਇਕ ਮੈਂਬਰ ਦਿੱਲੀ ਅੰਦੋਲਨ ਵਿਚ ਇਕ ਹਫਤੇ ਲਈ ਜਾਵੇਗਾ। ਜੇਕਰ ਵਾਰੀ ਆਉਣ ਤੇ ਉਹ ਦਿੱਲੀ ਨਹੀਂ ਜਾਵੇਗਾ ਤਾਂ ਉਸ ਤੋਂ 2100 ਰੁਪਏ ਫੰਡ ਲਿਆ ਜਾਵੇਗਾ।Punjab5 days ago
-
ਕੋਟਭਾਈ ਤੋਂ ਦਿੱਲੀ ਕਿਸਾਨ ਅੰਦੋਲਨ ਲਈ ਜਥਾ ਰਵਾਨਾਪਿੰਡ ਕੋਟਭਾਈ ਤੋਂ ਕਿਸਾਨ ਮਾਰੂ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ ਚਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਪੰਜਾਬ ਤੇ ਸਾਂਝੇ ਮੋਰਚੇ ਵੱਲੋਂ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਕੋਟਭਾਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਿੱਕਰੀ ਬਾਰਡਰ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਕਿਸਾਨਾਂ ਦਾ ਜਥਾ ਕੁਲਦੀਪ ਸਿੰਘ ਨੇਤਾ ਕੋਟਭਾਈ, ਮੋਧਾ ਸਿੰਘ ਬਰਾੜ, ਨੀਲਾ ਬਰਾੜ, ਗੁਰਜੰਟ ਸਿੰਘ ਮੈਂਬਰ ਅਤੇ ਜਗਸੀਰ ਮੈਂਬਰ ਤੋਂ ਇਲਾਵਾ ਸਰਗਰਮ ਨੌਜਵਾਨ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਰਵਾਨਾ ਹੋਇਆ। ਨੇਤਾ ਕੋਟਭਾਈ ਨੇ ਦੱਸਿਆ ਕਿ ਟਿੱਕਰੀ ਬਾਰਡਰ ਤੇ ਪਿੰਡ ਕੋਟਭਾਈ ਵੱਲੋਂ ਹਰ ਹਫਤੇ ਜਥਾ ਜਾਂਦਾ ਹੈ।Punjab9 days ago
-
ਮੰਡੀ ਪੰਜੇ ਕੇ ਉਤਾੜ ਤੋਂ 12ਵਾਂ ਜਥਾ ਦਿੱਲੀ ਰਵਾਨਾਮੰਡੀ ਪੰਜੇ ਕੇ ਉਤਾੜ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਬਾਰਵਾਂ ਜਥਾ ਦਿੱਲੀ ਅੰਦੋਲਨ ਲਈ ਰਵਾਨਾ ਕੀਤਾ। ਜਥਾ ਰਵਾਨਾ ਕਰਨ ਸਮੇਂ ਇਕਾਈ ਪ੍ਰਧਾਨ ਸੁਖਦੇਵ ਢੋਟ, ਸੇਵਾ ਮੁਕਤ ਬੀਪੀਓ, ਪੂਰਨ ਚੰਦ ਤੇ ਬਗੀਚ ਬੱਟੀ ਨੇ ਸਾਂਝੇ ਬਿਆਨ ਵਿਚ ਦੱਸਿਆ ਕੇ ਅੱਜ ਅਸੀਂ ਪੰਜੇ ਕੇ ਉਤਾੜ ਤੋਂ ਦਿੱਲੀ 12ਵਾਂ ਰਵਾਨਾ ਕਰ ਰਹੇ ਹਾਂ।Punjab9 days ago
-
ਬੀਕੇਯੂ ਰਾਜੇਵਾਲ ਨੇ ਛੋਟੂ ਰਾਮ ਦਾ ਜਨਮ ਦਿਹਾੜਾ ਮਨਾਇਆਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਖੂ ਵੱਲੋਂ ਗਿੱਦੜਪਿੰਡੀ ਟੋਲ ਪਲਾਜੇ 'ਤੇ ਸਰ ਛੋਟੂ ਰਾਮ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਇਲਾਕੇ ਦੇ ਕਿਸਾਨ ਆਗੂਆਂ ਤੇ ਵਰਕਰਾਂ ਸਰ ਛੋਟੂ ਰਾਮ ਦੀ ਤਸਵੀਰ 'ਤੇ ਫੁੱਲਾਂ ਦੇ ਹਾਰ ਪਾ ਕੇ ਜਨਮ ਦਿਹਾੜਾ ਮਨਾਇਆ ਗਿਆ ਅਤੇ ਛੋਟੂ ਰਾਮ ਵੱਲੋਂ ਦਿਖਾਏ ਮਾਰਗ 'ਤੇ ਚੱਲਣ ਦਾ ਪ੍ਰਣ ਲਿਆ।Punjab10 days ago
-
ਕਿਸਾਨੀ ਸੰਘਰਸ਼ 'ਚ ਨਿੱਤਰੇ ਸਾਬਕਾ ਫੌਜੀਸ਼ਹੀਦਾਂ ਦੇ ਸਥਾਨ ਗੁਰਦੁਆਰਾ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਪਿੰਡ ਫਤਿਹਗੜ੍ਹ ਸਭਰਾ ਤੋਂ ਬਾਬਾ ਸ਼ਿੰਦਰ ਸਿੰਘ ਜੀ ਅਤੇ ਬਾਬਾ ਅਵਤਾਰ ਸਿੰਘ ਜੀ ਦਾ ਅਸ਼ੀਰਵਾਦ ਲੈ ਕੇ ਸਾਬਕਾ ਸੈਨਿਕਾਂ ਦਾ ਜਥਾ ਪੂਰੀ ਵਰਦੀ ਅਤੇ ਮੈਡਲ ਲਾ ਕੇ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਰਵਾਨਾ ਹੋਇਆ।Punjab11 days ago
-
ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨਾਂ ਨੂੰ ਕੀਤਾ ਯਾਦਗਿੱਦੜਬਾਹਾ ਵਿਖੇ ਗੁਰਦੁਆਰਾ ਪਾਤਸਾਹੀ 10ਵੀਂ ਦੇ ਬਾਹਰ ਪਿਉਰੀ ਵਾਲਾ ਰੇਲਵੇ ਫਾਟਕ ਕੋਲ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਪੰਜਾਬ ਅਤੇ ਪੰਜਾਬ ਦੀਆਂ ਸੰਘਰਸ਼ਸੀਲ ਕਿਸਾਨ ਜੱਥੇਬੰਦੀਆਂ ਤੇ ਸਹਿਯੋਗੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਕੋਟਭਾਈ, ਬਲਜਿੰਦਰ ਸਿੰਘ ਖਾਲਸਾ ਗੁਰੂਸਰ ਬਲਾਕ ਪ੍ਰਰੈਸ ਸਕੱਤਰ, ਸੁਖਮੰਦਰ ਸਿੰਘ ਹੁਸਨਰ ਇਕਾਈ ਪ੍ਰਧਾਨ ਦੀ ਅਗਵਾਈ ਵਿੱਚ ਲਗਾਇਆ ਗਿਆ ਧਰਨਾ ਅੱਜ 139ਵੇਂ ਦਿਨ ਵੀ ਜਾਰੀ ਰਿਹਾ।Punjab12 days ago
-
ਗਿੱਦੜਬਾਹਾ ਵਿਖੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨਾ ਜਾਰੀਭਾਰਤੀ ਕਿਸਾਨ ਯੂਨੀਅਨ (ਮਾਨਸਾ) ਪੰਜਾਬ ਅਤੇ ਪੰਜਾਬ ਦੀਆਂ ਸੰਘਰਸ਼ਸੀਲ ਕਿਸਾਨ ਜੱਥੇਬੰਦੀਆਂ ਤੇ ਸਹਿਯੋਗੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਗਿੱਦੜਬਾਹਾ ਵਿਖੇ ਗੁਰਦੁਆਰਾ ਪਾਤਸਾਹੀ 10ਵੀਂ ਦੇ ਬਾਹਰ ਪਿਉਰੀ ਵਾਲਾ ਰੇਲਵੇ ਫਾਟਕ ਕੋਲ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਕੋਟਭਾਈ, ਬਲਜਿੰਦਰ ਸਿੰਘ ਖਾਲਸਾ ਗੁਰੂਸਰ ਬਲਾਕ ਪ੍ਰਰੈਸ ਸਕੱਤਰ, ਸੁਖਮੰਦਰ ਸਿੰਘ ਹੁਸਨਰ ਇਕਾਈ ਪ੍ਰਧਾਨ ਦੀ ਅਗਵਾਈ 'ਚ ਲਗਾਇਆ ਗਿਆ ਧਰਨਾ ਅੱਜ 137ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨ ਆਗੂਆਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਜਪਾ ਦੇ ਉਮੀਦਵਾਰ ਜੋ ਨਗਰ ਕੌਂਸਲ ਦੀਆਂ ਚੋਣਾ ਲੜ ਰਹੇ ਹਨ ਉਨ੍ਹਾਂ ਦਾ ਹਰ ਜਗ੍ਹਾ ਤੇ ਕਿਸਾਨ ਡਟਵਾਂ ਵਿਰੋਧ ਕਰ ਰਹੇ ਹਨ ਤੇ ਜਦ ਤੱਕ ਕਾਲੇ ਕਾਨੂੰਨ ਵਾਪਸ ਨਹੀ ਹੁੰਦੇ ਵਿਰੋਧ ਕਰਦੇ ਰਹਿਣਗੇ।Punjab14 days ago
-
ਚੂਚਕ ਵਿੰਡ ਵਾਸੀਆਂ ਵੱਲੋਂ ਦਿੱਲੀ ਹਰ ਹਫਤੇ ਜਥਾ ਭੇਜਣ ਦਾ ਮਤਾ ਪਾਸਜ਼ੀਰਾ ਬਲਾਕ ਦੇ ਪਿੰਡ ਚੂਚਕ ਵਿੰਡ ਦੇ ਸਮੂਹ ਨਿਵਾਸੀਆਂ ਵੱਲੋਂ ਦਿੱਲੀ ਸੰਘਰਸ਼ 'ਚ ਆਪਣਾ ਹਿੱਸਾ ਪਾਉਣ ਲਈ ਹਰ ਹਫ਼ਤੇ ਜੱਥਾ ਭੇਜਣ ਅਤੇ ਸੰਘਰਸ਼ 'ਚ ਮਦਦ ਭੇਜਣ ਦਾ ਫੈਸਲਾ ਸਰਬਸੰਮਤੀ ਨਾਲ ਕਰਦਿਆਂ ਮਤੇ ਪਾਸ ਕੀਤੇ ਗਏ ਹਨ। ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਇਕੱਤਰ ਪਿੰਡ ਵਾਸੀਆਂ ਨੇ ਮਤਾ ਪਾਸ ਕਰਕੇ ਦਿੱਲੀ ਮੋਰਚੇ ਦੀ ਹਮਾਇਤ 'ਚ 12 ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਦੱਸਿਆ ਕਿ ਦਿੱਲੀ ਸੰਘਰਸ਼ ਦੀ ਲੰਬਾਂ ਸਮਾਂ ਕਾਮਯਾਬੀ ਲਈ ਪਿੰਡ ਵਿਚੋਂ ਹਰ ਹਫ਼ਤੇ 10 ਵਿਅਕਤੀਆਂ ਦਾ ਨਵਾਂ ਜਥਾ ਇੱਕ ਕਮੇਟੀ ਮੈਂਬਰ ਨੂੰ ਨਾਲ ਲੈ ਕੇ ਜਾਇਆ ਕਰੇਗਾ ਅਤੇ ਜੇਕਰ ਕੋਈ ਨਹੀਂ ਜਾਂਦਾ ਜਾਂ ਤਾਂ ਉਹ ਆਪਣੀ ਥਾਂ 'ਤੇ ਕਿਸੇ ਵਿਅਕਤੀ ਨੂੰ ਭੇਜੇਗਾ ਜਾਂ ਫਿਰ 2100 ਰੁਪਏ ਕਮੇਟੀ ਨੂੰ ਜਮ੍ਹਾ ਕਰਵਾਏਗਾ ਅਤੇ ਹਰ ਹਫ਼ਤੇ ਨਵਾਂ ਜੱਥਾ ਦਿੱਲੀ ਜਾਂਦਾਂ ਰਹੇਗਾ। ਇਸ ਮੌਕੇ ਪਿੰਡ ਵਾਸੀਆਂ 'ਤੋਂ ਫੰਡ ਵੀ ਇਕੱਠਾ ਕੀਤਾ ਗਿਆ।Punjab16 days ago
-
ਅੰਨਦਾਤਾ ਦਾ ਖ਼ੂਨ ਚੂਸਣ 'ਤੇ ਲੱਗੀ ਕੇਂਦਰ ਸਰਕਾਰ : ਸੰਧੂਕੇਂਦਰ ਸਰਕਾਰ ਕਿਸਾਨ ਵਿਰੋਧੀ ਹੋ ਕੇ ਕਾਰਪੋਰੇਟ ਘਰਾਣਿਆ ਨੂੰ ਬੂਰ ਲਾਉਣ 'ਤੇ ਤੁਲੀ ਹੋਈ ਹੈ ਅਤੇ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਕਿਉਂਕਿ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਪਹੰੁਚ ਰਹੇ ਹਨ।Punjab16 days ago
-
ਅਮੀਰ ਖਾਸ ਤੋਂ 10ਵਾਂ ਜਥਾ ਦਿੱਲੀ ਲਈ ਰਵਾਨਾਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੇ ਟਿੱਕਰੀ ਬਰਡਰ 'ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ 'ਚ ਹਿੱਸਾ ਲੈਣ ਲਈ ਬੀਤੀ ਰਾਤ ਨੂੰ ਪਿੰਡ ਅਮੀਰ ਖਾਸ 10ਵਾਂ ਜੱਥਾ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗੁਵਾਈ ਹੇਠ ਰਵਾਨਾ ਹੋਇਆ। ਇਸ ਜਥੇ 'ਚ ਬਿਸ਼ਨ ਜੋਸਨ, ਸ਼ੇਰ ਚੰਦ, ਸਤਪਾਲ ਸਿੰਘ, ਲੱਡੂ, ਅਮੀਰ ਚੰਦ, ਵੇਦ ਪ੍ਰਕਾਸ਼ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।Punjab16 days ago
-
ਕਾਲੇ ਕਾਨੂੰਨਾਂ ਖ਼ਿਲਾਫ਼ ਖੇਤ ਮਜ਼ਦੂਰਾਂ ਨੂੰ ਲਾਮਬੰਦ ਕਰਨਗੇ ਆਰਐੱਮਪੀ ਡਾਕਟਰਖੇਤੀ ਕਾਨੂੰਨਾਂ, ਦਲਿਤਾਂ 'ਤੇ ਜਬਰ ਅਤੇ ਕਿਸਾਨਾਂ ਉੱਤੇ ਕੀਤੇ ਜਾ ਰਹੇ ਫਿਰਕੂ ਫਾਸੀ ਹਮਲਿਆਂ ਖਿਲਾਫ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ 19 ਫਰਵਰੀ ਨੂੰ ਲੰਬੀ ਵਿਖੇ ਕੀਤੀ ਜਾ ਰਹੀ ਜ਼ਿਲ੍ਹਾ ਕਾਨਫਰੰਸ ਲਈ ਬੀਤੇ ਦਿਨੀ ਮੈਡੀਕਲ ਪ੍ਰਰੈਕਟੀਸਨਰਜ ਐਸੋਸੀਏਸ਼ਨ ਵੱਲੋਂ ਲੰਬੀ ਵਿਖੇ ਆਰਐੱਮਪੀ ਡਾਕਟਰਾਂ ਦੀ ਵਿਸਾਲ ਮੀਟਿੰਗ ਕਰ ਕੇ ਮਜ਼ਦੂਰਾਂ ਨੂੰ ਲਾਮਬੰਦ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ 'ਚ ਲੰਬੀ ਤੇ ਗਿੱਦੜਬਾਹਾ ਇਲਾਕੇ ਦੇ ਡਾਕਟਰਾਂ ਵੱਲੋਂ ਭਰਵੀਂ ਸਮੂਲੀਅਤ ਕੀਤੀ ਗਈ।Punjab18 days ago
-
ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦਾ ਜਥਾ ਦਿੱਲੀ ਰਵਾਨਾਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਤੋਂ ਆਈਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦਾ ਇਕ ਜਥਾ ਦਿੱਲੀ ਜਾਣ ਲਈ ਰਵਾਨਾ ਹੋਇਆ।Punjab21 days ago
-
ਪੀਐੱਸਯੂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ 'ਚ ਕੀਤੀ ਰੈਲੀਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਸਾਨ ਅੰਦੋਲਨ ਦੀ ਹਮਾਇਤ 'ਚ ਰੈਲੀ ਕੀਤੀ ਗਈ ਅਤੇ 6 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਤਹਿਤ ਨਿਰਧਾਰਿਤ ਕੀਤੇ ਦੇਸ਼ ਪੱਧਰੀ ਚੱਕਾ ਜਾਮ 'ਚ ਸਮੂਲੀਤ ਕਰਨ ਲਈ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਗਿਆ। ਰੈਲੀ ਦੌਰਾਨ ਪੀਐਸਯੂ ਦੇ ਆਗੂ ਗੁਰਦਿੱਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਦੇਸ਼ ਦੇ ਹੇਠਲੇ ਅਤੇ ਮੱਧ ਵਰਗ ਦੇ ਲੋਕਾਂ ਦਾ ਸ਼ੰਘਰਸ਼ ਹੈ, ਜਿਸਨੂੰ ਢਾਹ ਲਾਉਣ ਲਈ ਸਰਕਾਰ ਕੋਜੀਆ ਚਾਲਾਂ ਚੱਲ ਰਹੀ ਅਤੇ ਆਗੂਆਂ (ਰਾਜਿੰਦਰ ਦੀਪ ਸਿੰਘ ਵਾਲਾ) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆ ਜਾ ਰਹੀਆਂ ਹਨ।Punjab23 days ago
-
ਨੈਸ਼ਨਲ ਹਾਈਵੇ-54 ਭਲਕੇ ਪੂਰੀ ਤਰ੍ਹਾਂ ਕੀਤਾ ਜਾਵੇਗਾ ਬੰਦ : ਸੰਧੂਕੇਂਦਰ ਸਰਕਾਰ ਦੀਆਂ ਧੱਕੇਸ਼ਾਹੀ ਅਤੇ ਵਧੀਕੀਆਂ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਫਰਵਰੀ ਨੂੰ ਸਮੁੱਚੇ ਭਾਰਤ 'ਚ ਚੱਕਾ ਜਾਮ ਕਰਨ ਦੇ ਦਿੱਤੇ ਸੱਦੇ 'ਤੇ ਰਿਲਾਇੰਸ ਪੈਟਰੋਲ ਪੰਪ 'ਤੇ ਧਰਨੇ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਮਖੂ ਵਿਖੇ ਨੈਸ਼ਨਲ ਹਾਈਵੇ-54 'ਤੇ ਚੱਕਾ ਜਾਮ ਕਰਨ ਬਾਰੇ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਪਹੰੁਚੇ।Punjab23 days ago
-
ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਭਲਕੇ ਚੱਕਾ ਜਾਮ 'ਚ ਸ਼ਾਮਿਲ ਹੋਣ ਦਾ ਫੈਸਲਾਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੂਬਾਈ ਪ੍ਰਰੋਗਰਾਮ ਤਹਿਤ ਮੋਰਚੇ ਵੱਲੋਂ ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਕਨਵੀਨਰ ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਫਰਵਰੀ ਨੂੰ ਦਿੱਤੇ ਗਏ ਦੇਸ਼ ਪੱਧਰੀ ਚੱਕਾ ਜਾਮ ਦੇ ਸੱਦੇ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਮੋਰਚੇ ਦੇ ਆਗੂਆਂ ਪਰਗਟ ਜੰਬਰ, ਸਮਸੇਰ ਸਿੰਘ, ਬੂਟਾ ਸਿੰਘ, ਸੁਖਵਿੰਦਰ ਸਿੰਘ ਨੇ ਕਿਹਾ ਕਿ 6 ਫਰਵਰੀ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ 32 ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਚੱਕਾ ਜਾਮ ਵਿੱਚ ਮੁਲਾਜਮ ਮੋਰਚੇ ਦੇ ਸੈਂਕੜੇ ਸਾਥੀ ਸ਼ਾਮਿਲ ਹੋਣਗੇ।Punjab23 days ago
-
ਰਾਸ਼ਨ ਲੈ ਕੇ ਕਿਸਾਨ ਟਿੱਕਰੀ ਬਾਰਡਰ ਲਈ ਰਵਾਨਾਪਿੰਡ ਫੱਕਰਸਰ ਤੋਂ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਵੱਲੋਂ ਇਕਾਈ ਪ੍ਰਧਾਨ ਰਣਦੀਪ ਸਿੰਘ ਫੱਕਰਸਰ ਦੀ ਅਗਵਾਈ ਵਿੱਚ ਦੋ ਟਰਾਲੀਆਂ ਟਿੱਕਰੀ ਬਾਰਡਰ ਦਿੱਲੀ ਰਵਾਨਾ ਹੋਈਆਂ। ਇਨ੍ਹਾਂ ਟਰਾਲੀਆਂ ਵਿੱਚ ਲੰਗਰ ਵਾਸਤੇ ਤੇ ਰਾਸ਼ਨ ਤੇ ਹੋਰ ਲੋੜੀਂਦਾ ਸਮਾਨ ਲੈ ਕੇ ਗਏ। ਇਸ ਮੌਕੇ ਲਖਵਿੰਦਰ ਸਿੰਘ ਤੇ ਗੁਰਚਰਨ ਸਿੰਘ ਫੱਕਰਸਰ ਨੇ ਕਿਸਾਨੀ ਮੋਰਚੇ ਲਈ 13 ਪੇਟੀਆਂ ਪਾਣੀਆਂ ਦੀਆਂ ਭੇਜੀਆਂ ਅਤੇ ਪਿੰਡ ਘੁਮਿਆਰਾ ਵੱਲੋਂ ਕਿਸਾਨ ਸੰਘਰਸ਼ ਲਈ 35 ਤੋਂ 40 ਗੱਟੇ ਆਟਾ ਟਿੱਕਰੀ ਬਾਰਡਰ ਲਈ ਭੇਜਿਆ ਗਿਆ।Punjab23 days ago
-
ਜੱਬੋਮਾਜਰਾ ਮੋਰਚੇ 'ਚ ਡਟਣ ਲਈ ਲਏ ਅਹਿਮ ਫੈਸਲੇਅੱਜ ਸ੍ਰੀ ਗੁਰਦੁਆਰਾ ਸਾਹਿਬ ਜੱਬੋਮਾਜਰਾ ਵਿਖੇ ਸਮੂਹ ਨਗਰ ਨਿਵਾਸੀਆਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ 'ਚ ਸਰਪੰਚ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਰਵਿਦਾਸ ਕਮੇਟੀ, ਸਮੂਹ ਨੰਬਰਦਾਰ ਤੇ ਸਮੂੁਹ ਨਗਰ ਨਿਵਾਸੀ ਵੱਡੀ ਗਿਣਤੀ 'ਚ ਹਾਜ਼ਰ ਹੋਏ।Punjab24 days ago