state news
-
Bargadi Disrespect Case : ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰ ਭਗੌੜੇ ਐਲਾਨੇਜੇਐੱਮਆਈਸੀ ਸੁਰੇਸ਼ ਕੁਮਾਰ ਦੀ ਅਦਾਲਤ ਨੇ ਬਰਗਾੜੀ ਬੇਅਦਬੀ ਮਾਮਲੇ ਵਿਚ ਨਾਮਜ਼ਦ ਡੇਰਾ ਸੱਚਾ ਸਦਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਥਾਣਾ ਬਾਜਾਖ਼ਾਨਾ ਦੇ ਐੱਸਐੱਚਓ ਨੂੰ ਇਨ੍ਹਾਂ ਤਿੰਨਾਂ ਜਣਿਆਂ ਵਿਰੁੱਧ ਕੇਸ ਦਰਜ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ।Punjab7 hours ago
-
ਕਾਲਜ ਸਟਾਫ ਨੇ ਤਨਖ਼ਾਹਾਂ ਖਾਤਰ ਗੇਟ ਨੂੰ ਜਿੰਦਰਾ ਲਾ ਕੇ ਲਾਇਆ ਅਣਮਿੱਥੇ ਸਮੇਂ ਲਈ ਧਰਨਾਸਥਾਨਕ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਸਟਾਫ ਨੇ 21 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਤੋਂ ਦੁਖੀ ਹੁੰਦਿਆਂ ਐਡਮਿਨ ਬਲਾਕ ਨੂੰ ਜਿੰਦਰਾ ਲਾਉਂਦਿਆਂ ਦਿਨ ਰਾਤ ਦੇ ਅਣਮਿੱਥੇ ਧਰਨੇ 'ਤੇ ਬੈਠਦਿਆਂ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।Punjab8 hours ago
-
ਗੁੱਸੇ ’ਚ ਨਿਹੰਗ ਨੇ ਕੁੱਤੇ ਦੀ ਗਰਦਨ ਦੇ ਆਰ-ਪਾਰ ਕੀਤਾ ਬਰਛਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰਗੁੱਸੇ ਵਿਚ ਆਏ ਨਿਹੰਗ ਸਿੰਘ ਨੇ ਅਵਾਰਾ ਕੁੱਤੇ ਦੀ ਗਰਦਨ ਉੱਤੇ ਆਪਣੇ ਬਰਛੇ ਨਾਲ ਇੰਨੇ ਵਾਰ ਕੀਤੇ ਕਿ ਬਰਛਾ ਉਸ ਦੀ ਗਰਦਨ ਵਿੱਚੋਂ ਆਰ ਪਾਰ ਹੋ ਕੇ ਫਸ ਗਿਆ। ਗੰਭੀਰ ਜ਼ਖਮੀ ਹੋਏ ਕੁੱਤੇ ਨੂੰ ਪੀਪਲ ਫਾਰ ਐਨੀਮਲ ਸੰਸਥਾ ਦੇ ਕਾਰਕੁਨਾਂ ਨੇ ਵੈਟਰਨਰੀ ਹਸਪਤਾਲ ਦਾਖ਼ਲ ਕਰਵਾਇਆ।Punjab8 hours ago
-
ਦੁਖਦਾਈ ਖ਼ਬਰ : ਕਬੱਡੀ ਖਿਡਾਰੀ ਕਾਕਾ ਚੌਂਦਾ ਚੜ੍ਹਿਆ ਕਿਸਾਨੀ ਸੰਘਰਸ਼ ਦੀ ਭੇਟਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ’ਚ ਲਗਾਤਾਰ ਲੋਕ ਸ਼ਹੀਦ ਹੋ ਰਹੇ ਹਨ। ਪਿੰਡ ਚੌਂਦੇ ਦਾ ਨਾਮੀ ਕਬੱਡੀ ਖਿਡਾਰੀ ਕਾਕਾ ਚੌਂਦਾ ਵੀ ਇਸ ਘੋਲ ਦੌਰਾਨ ਆਪਣੀ ਕੀਮਤੀ ਜਾਨ ਗੁਆ ਬੈਠਾ ਹੈ।Punjab8 hours ago
-
Farmer's Protest : ਦਿੱਲਿਓਂ ਬਿਮਾਰ ਪਰਤੇ ਪਿੰਡ ਔਲਖ ਦੇ ਨੌਜਵਾਨ ਪਰਵਿੰਦਰ ਦੀ ਮੌਤਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਬਿਮਾਰ ਹੋਏ ਨੌਜਵਾਨ ਦੀ ਸੋਮਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਮਿ੍ਤਕ ਦੀ ਪਛਾਣ ਪਰਵਿੰਦਰ ਸਿੰਘ (22) ਪੁੱਤਰ ਗੁਰਜੰਟ ਸਿੰਘ ਵਾਸੀ ਔਲਖ ਵਜੋਂ ਹੋਈ ਹੈ।Punjab8 hours ago
-
108 ਸਾਲ ਪੁਰਾਣੀ ਕਾਲਾ ਮੱਲ ਛਾਂਗਾ ਮੱਲ ਧਰਮਸ਼ਾਲਾ ਦੀਆਂ ਛੱਤਾਂ ਡਿੱਗੀਆਂਸਥਾਨਕ ਨਗਰ ਕੌਂਸਲ ਵੱਲੋਂ ਠੰਢ ਤੋਂ ਬੱਚਣ ਲਈ 108 ਸਾਲ ਪੁਰਾਣੀ ਧਰਮਸ਼ਾਲਾ ਵਿਚ ਬਣਾਏ ਰਹਿਣ ਬਸੇਰੇ ਦੀ ਇਮਾਰਤ ਦੀਆਂ ਛੱਤਾ ਅਚਾਨਕ ਡਿੱਗਣ ਕਾਰਨ ਧਰਮਸ਼ਾਲਾ ਬੰਦ ਕਰ ਦਿੱਤੀਆਂ ਗਈਆਂ ਹਨ। ਬਦਲਵੇਂ ਰੂਪ ਵਿਚ ਐੱਸਡੀਐੱਮ ਬੁਢਲਾਡਾ ਸਾਗਰ ਸੇਤੀਆ ਵੱਲੋਂ ਨਵੀਂ ਜਗ੍ਹਾ 'ਤੇ ਰਹਿਣ ਬਸੇਰਾ ਬਣਾਉਣ ਲਈ ਕੰਮ ਸ਼ੁਰੂ ਕਰ ਦਿੱਤੇ ਹਨ।Punjab8 hours ago
-
ਗੁਰੂ ਨਗਰੀ ਵਿਖੇ ਚੱਲ ਰਹੇ ਡੇਰੇ ’ਚ ਨਿਯਮਾਂ ਵਿਰੁੱਧ ਰਹਿ ਰਹੇ ਬੱਚਿਆਂ ਨੂੰ ਦੂਜੇ ਡੇਰੇ ’ਚ ਪਹੁੰਚਾਇਆਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਇਕ ਡੇਰੇਨੁਮਾ ਜਗ੍ਹਾ ਤੋਂ 17 ਬੱਚਿਆਂ ਨੂੰ ਬਾਹਰ ਕਢਿਆ ਗਿਆ ਤੇ ਇਥੋਂ ਨਾਲ ਲਗਦੇ ਬਾਬਾ ਵਿਸਾਖਾ ਸਿੰਘ ਡੇਰੇ ਵਿਖੇ ਪਹੁੰਚਾਏ ਗਏ।Punjab9 hours ago
-
ਪ੍ਰੀਖਿਆਵਾਂ ਬਾਰੇ ਜੀਐੱਨਡੀਯੂ ਪ੍ਰਬੰਧਕਾਂ ਤੇ ਵਿਦਿਆਰਥੀ ਆਗੂਆਂ ਦਰਮਿਆਨ ਹੋਈ ਚਰਚਾਕਈ ਦਿਨਾਂ ਤੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਬੰਧਕਾਂ ਦੇ ਖ਼ਿਲਾਫ਼ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਰੋਸ ਰੈਲੀਆਂ, ਮੁਜ਼ਾਹਰਿਆਂ ਤੇ ਰੋਸ ਧਰਨਿਆਂ ਨੂੰ ਠੱਲ੍ਹ ਪੈ ਗਈ ਹੈ।Punjab9 hours ago
-
ਹਾਈ ਕੋਰਟ ਨੇ ਲੋਕਲ ਬਾਡੀ ਚੋਣਾਂ 'ਤੇ ਰੋਕ ਬਾਰੇ ਪਟੀਸ਼ਨ ਕੀਤੀ ਰੱਦਜਸਟਿਸ ਨੇ ਇਸ 'ਤੇ ਕੋਈ ਫ਼ੈਸਲਾ ਲੈਣ ਬਾਰੇ ਅਗਲੀ ਤਰੀਕ 18 ਜਨਵਰੀ ਤੈਅ ਕੀਤੀ ਜਦਕਿ ਸਰਕਾਰ ਨੇ ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਲੋਕਲ ਬਾਡੀ, ਨਗਰ ਕੌਂਸਲ, ਪੰਚਾਇਤ ਚੋਣਾਂ ਕਰਾਉਣ ਦੀ ਤਰੀਕ 14 ਫਰਵਰੀ ਐਲਾਨ ਦਿੱਤੀ। ਇਸ ਕਾਰਨ ਸੂਬੇ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ।Punjab9 hours ago
-
ਕੌਮਾਂਤਰੀ ਵੈੱਟਲੈਂਡ ਪੌਂਗ ਡੈਮ ਝੀਲ ਦੇ ਲਾਗੇ 15 ਹੋਰ ਪਰਵਾਸੀ ਪੰਛੀਆਂ ਨੇ ਤੋੜਿਆ ਦਮਕੌਮਾਂਤਰੀ ਵੈੱਟਲੈਂਡ ਪੌਂਗ ਡੈਮ ਝੀਲ ਦੇ ਲਾਗੇ ਪਰਵਾਸੀ ਪੰਛੀਆਂ ਦਾ ਬਰਡ ਫਲੂ ਨਾਲ ਮਰਨ ਦਾ ਸਿਲਸਿਲਾ 22ਵੇਂ ਦਿਨ ਵੀ ਜਾਰੀ ਹੈ। ਸੋਮਵਾਰ ਨੂੰ ਵੈੱਟਲੈਂਡ ਵਿਚ ਪੰਦਰਾਂ ਪਰਵਾਸੀ ਪੰਛੀਆਂ ਦੀ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਇਕ ਪਰਵਾਸੀ ਪੰਛੀ ਨੇ ਇੱਥੇ ਤੇ 14 ਨੇ ਨਗਰੋਟਾ ਸੂਰੀਆਂ ਵਿਚ ਦਮ ਤੋੜਿਆ ਹੈ।Punjab10 hours ago
-
ਪਤੰਗਬਾਜ਼ੀ ਨੇ ਮਾਪਿਆਂ ਦਾ ਇਕਲੌਤਾ ਪੁੱਤਰ ਖੋਹਿਆ, ਪਰਿਵਾਰ ’ਚ ਸੋਗ ਦੀ ਲਹਿਰਭਤੀਜਾ ਰਾਘਵ ਪੁੱਤਰ ਰਘਬੀਰ ਸਿੰਘ ਵਾਸੀ ਕੱਚਾ ਕੋਟ ਘੁਮਿਆਰਾਂ ਮੁਹੱਲਾ ਬਟਾਲਾ ਆਪਣੇ ਕੋਠੇ 'ਤੇ ਪਤੰਗ ਉਡਾ ਰਿਹਾ ਸੀ। ਪਤੰਗ ਉਡਾਉਂਦਿਆਂ ਉਡਾਉਂਦਿਆਂ ਗੁਆਂਢੀਆਂ ਦੇ ਤਿੰਨ ਮੰਜ਼ਿਲਾ ਕੋਠੇ ਦੀ ਛੱਤ 'ਤੇ ਚੜ੍ਹ ਗਿਆ ਤੇ ਉੱਥੇ ਪਤੰਗ ਉਡਾਉਂਦਿਆਂ ਤਿੰਨ ਮੰਜ਼ਿਲਾਂ ਤੋਂ ਹੇਠਾਂ ਡਿੱਗ ਪਿਆ।Punjab10 hours ago
-
ਆਪਣੇ ਵਿਆਹ ਮੌਕੇ ਲਾੜੇ ਨੇ ਕੀਤਾ ਅਜਿਹਾ ਕੰਮ, ਚਹੁੰ ਪਾਸੇ ਹੋ ਰਹੀ ਚਰਚਾਸੂਬੇ ਵਿਚ ਕਿਸਾਨ ਅੰਦੋਲਨ ਦਾ ਅਸਰ ਹੁਣ ਵਿਆਹਾਂ ਵਿਚ ਵੀ ਨਜ਼ਰ ਆ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਆਪਣੀ ਹਮਾਇਤ ਦਿੰਦੇ ਹੋਏ ਬਲਾਕ ਸ਼ੇਰਪੁਰ ਦੇ ਪਿੰਡ ਘਨੌਰ ਕਲਾਂ ਨਿਵਾਸੀ ਲਾੜਾ ਸਤਨਾਮ ਸਿੰਘ ਕਿਸਾਨ ਜਥੇਬੰਦੀਆਂ ਦੇ ਝੰਡੇ ਲੈ ਕੇ ਬਾਰਾਤ ਲੈ ਕੇ ਰਵਾਨਾ ਹੋਇਆ।Punjab10 hours ago
-
Farmer's Protest : ਇਸਤਰੀ ਕਿਸਾਨ ਦਿਵਸ 'ਤੇ ਕੇਂਦਰ ਸਰਕਾਰ ਵਿਰੁੱਧ ਗੂੰਜੇ ਨਾਅਰੇਭੰਡਾਰੀ ਪੁਲ 'ਤੇ ਮਨਾਏ ਗਏ ਇਸ ਸਮਾਗਮ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਇਕੱਤਰ ਹੋਈਆਂ ਔਰਤਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਐਡਵੋਕੇਟ ਕੰਵਲਜੀਤ ਕੌਰ ਤੇ ਡਾ. ਕਵਲਜੀਤ ਕੌਰ ਦੀ ਅਗਵਾਈ ਹੇਠ ਕਿਸਾਨਾਂ, ਦੁਕਾਨਦਾਰ, ਪੱਲੇਦਾਰ, ਮਜਦੂਰ ਅਤੇ ਆੜ੍ਹਤੀਆਂ ਦੀ ਬਰਬਾਦੀ ਕਰਨ ਵਾਲੇ ਤਿੰਨ ਖੇਤੀ ਕਾਨੂੰਨਾਂ ਬਾਰੇ ਦੱਸਣ ਲਈ ਰੋਹ ਭਰਿਆ ਰੋਸ ਮਾਰਚ ਕੀਤਾ ਗਿਆ।Punjab10 hours ago
-
ਅੰਦੋਲਨ ਕਰ ਰਹੇ ਕਿਸਾਨਾਂ ਨੂੰ ਧਮਕਾਉਣਾ ਕੇਂਦਰ ਸਰਕਾਰ ਲਈ ਸ਼ਰਮਨਾਕ : ਭਗਵੰਤ ਮਾਨਆਮ ਆਦਮੀ ਪਾਰਟੀ ਨੇ ਕੇਂਦਰੀ ਏਜੰਸੀਆਂ ਵੱਲੋਂ ਕਿਸਾਨਾਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਨੂੰ ਭੇਜੇ ਜਾ ਰਹੇ ਨੋਟਿਸਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਸ਼ਰਮਨਾਕ ਕਰਾਰ ਦਿੱਤਾ ਹੈ।Punjab10 hours ago
-
ਪਠਾਨਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਵਿਚ ਸ਼ਾਮਲਪਿਛਲੀ ਵਾਰ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕਾਂਗਰਸ ਦੀ ਟਿਕਟ ਤੇ ਵਿਧਾਇਕ ਚੁਣੇ ਜਾਣ ਮਗਰੋਂ ਟੂਰਿਜ਼ਮ ਕਾਰਪੋਰੇਸ਼ਨ ਦੇ ਚੇਅਰਮੈਨ ਰਹੇ ਅਸ਼ੋਕ ਸ਼ਰਮਾ ਅਜੇ ਚੰਡੀਗੜ੍ਹ ਵਿਖੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ( ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਜਿਹਨਾਂ ਦਾ ਸਿਰਪਾਉ ਪਾ ਕੇ ਸਵਾਗਤ ਕੀਤਾ ਗਿਆ।Punjab10 hours ago
-
ਭਿਆਨਕ ਸੜਕ ਹਾਦਸੇ ਨੇ ਤਿੰਨ ਨੌਜਵਾਨ ਨਿਗਲੇ, ਹਾਦਸੇ ਤੋਂ ਬਾਅਦ ਮੋਟਰਸਾਈਕਲ ਨੂੰ ਲੱਗੀ ਅੱਗਸੋਮਵਾਰ ਸ਼ਾਮ ਸਮੇਂ ਸਮਾਣਾ-ਪਟਿਆਲਾ ਸੜਕ ਤੇ ਸਥਿਤ ਪਿੰਡ ਢੈਂਠਲ ਨੇੜੇ ਇਕ ਪੀਕਅੱਪ ਗੱਡੀ ਤੇ ਮੋਟਰਸਾਈਕਲ ਦੀ ਟੱਕਰ ਉਪਰੰਤ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਵਿਚੋਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ ਹੈ।Punjab11 hours ago
-
ਪਤਨੀ ਦੇ ਗੈਰ ਮਰਦ ਨਾਲ ਸਬੰਧਾਂ ਤੋਂ ਦੁਖੀ ਹੋ ਕੇ ਪਤੀ ਨੇ ਕੀਤੀ ਖ਼ੁਦਕੁਸ਼ੀਸ਼ਹਿਰ ਦੇ 80 ਫੁੱਟੀ ਰੋਡ ਸਥਿੱਤ ਕਾਲਾ ਸਿੰਘ ਸਿੱਧੂ ਕਾਲੋਨੀ ਵਾਸੀ 40 ਸਾਲਾ ਇਕ ਵਿਅਕਤੀ ਨੇ ਸ਼ਨਿੱਚਰਵਾਰ ਦੇਰ ਸ਼ਾਮ ਘਰ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।Punjab20 hours ago
-
MC Elections : ਕਾਂਗਰਸ ਅੱਜ ਤੇ ਭਾਜਪਾ 22 ਨੂੰ ਕਰੇਗੀ ਟਿਕਟਾਂ ਵੰਡਣ ਬਾਰੇ ਵਿਚਾਰਾਂਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਚੋਣਾਂ ਨੂੰ ਲੈ ਕੇ ਬਣਾਈ ਕਮੇਟੀ ਦੀ ਮੀਟਿੰਗ ਸੱਦੀ ਹੋਈ ਹੈ। ਭਾਜਪਾ 22 ਜਾਂ 23 ਜਨਵਰੀ ਨੂੰ ਚੋਣ ਕਮੇਟੀ ਦੀ ਮੀਟਿੰਗ ਬਾਰੇ ਵਿਚਾਰ ਕਰ ਰਹੀ ਹੈ।Punjab20 hours ago
-
ਸਾਂਬਰ ਦੀ ਭੇਦ ਭਰੀ ਹਾਲਤ 'ਚ ਹੋਈ ਮੌਤ, ਨਾਟਕੀ ਢੰਗ ਨਾਲ ਮਿਲੀ ਲਾਸ਼ਅੱਜ ਦੁਪਹਿਰੇ ਇਲਾਕੇ 'ਚ ਉਦੋਂ ਸਨਸਨੀ ਫੈਲ ਗਈ ਜਦੋਂ ਪਿੰਡ ਮਾਲੂਪੁਰ ਵਿਖੇ ਸਾਂਬਰ ਦੇ ਮਾਰੇ ਜਾਣ ਦਾ ਪਤਾ ਲੱਗਾ। ਜਦੋਂ ਪੱਤਰਕਾਰਾਂ ਦੀ ਟੀਮ ਘਟਨਾ ਵਾਲੀ ਥਾਂ ਤੇ ਪਹੁੰਚੀ ਤਾਂ ਸਾਂਬਰ ਓਥੋਂ ਗਾਇਬ ਸੀ।Punjab20 hours ago
-
Weather Update : ਪੰਜਾਬ ਤੇ ਹਰਿਆਣਾ 'ਚ ਸੀਤ ਲਹਿਰ ਜਾਰੀ, ਜਾਣੋ ਕਦੋਂ ਘਟੇਗੀ ਠੰਢਪੰਜਾਬ ਤੇ ਹਰਿਆਣਾ ਵਿਚ ਐਤਵਾਰ ਨੂੰ ਵੀ ਸੀਤ ਲਹਿਰ ਜਾਰੀ ਰਹੀ ਤੇ ਕਈ ਥਾਈਂ ਤਾਪਮਾਨ ਸਾਧਾਰਨ ਤੋਂ ਹੇਠਾਂ ਦਰਜ ਕੀਤਾ ਗਿਆ। ਧੁੰਦ ਕਾਰਨ ਦੋਵਾਂ ਸੂਬਿਆਂ ਵਿਚ ਜੀਵਨ ਦੀ ਰਫ਼ਤਾਰ ਮੱਠੀ ਰਹੀ।Punjab20 hours ago