sidhu moosewala
-
ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪੁਲਿਸ ਨੂੰ ਮਿਲੇ ਸਬੂਤ, ਇਹ ਵਿਅਕਤੀ ਦੇਵੇਗਾ ਗਵਾਹੀ, ਚਾਰਜਸ਼ੀਟ 'ਚ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਸਮੇਤ 15 ਲੋਕਾਂ ਦੇ ਨਾਂ ਸ਼ਾਮਲਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੰਜਾਬ ਪੁਲਿਸ ਜਲਦ ਚਾਰਜਸ਼ੀਟ ਦਾਖ਼ਲ ਕਰੇਗੀ। ਚਾਰਜਸ਼ੀਟ ਵਿੱਚ ਇਸ ਕਤਲ ਦੇ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਸਮੇਤ 15 ਲੋਕਾਂ ਦੇ ਨਾਂ ਸ਼ਾਮਲ ਹਨ। ਪੁਲਿਸ ਵੱਲੋਂ 40 ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ। ਪੁਲਿਸ ਨੇ ਗੈਂਗਸਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨਾ ਕੋਲੋਂ ਬਰਾਮਦ ਕੀਤੇ ਹਥਿਆਰ ਅਤੇ ਸੀਸੀਟੀਵੀ ਫੁਟੇਜ ਨੂੰ ਸਬੂਤ ਵਜੋਂ ਰੱਖਿਆ ਹੈ।Punjab4 hours ago
-
ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਆਪਣਿਆਂ ਦਾ ਹੱਥ ! ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੀਤਾ ਵੱਡਾ ਖ਼ੁਲਾਸਾਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਦੋਸ਼ੀ ਨਹੀਂ ਕਹਿ ਸਕਦਾ ਕਿਉਂਕਿ ਤੁਸੀਂ ਪਿਆਰ ਕਰਨ ਵਾਲੇ ਵੀ ਹੋ ਪਰ ਕੁੱਝ ਕਾਲੀਆਂ ਭੇਡਾਂ ਸਨ। ਪਰ ਇਹ ਘਾਟ ਰਹੀ ਕਿ ਸਿੱਧੂ ਮੂਸੇਵਾਲਾ ਦਾ ਸ਼ੁਰੂਆਤ ’ਚ ਜਿਨ੍ਹਾਂ ਨਾਲ ਵਾਹ ਪਿਆ ਉਹ ਖਰ੍ਹੇ ਬੰਦੇ ਨਹੀਂ ਸੀ। ਜਦੋਂ ਕਿਸੇ 20 ਕੁ ਸਾਲਾਂ ਦੇ ਜਵਾਨ ਨੂੰ ਵਿਦੇਸ਼ ਭੇਜਦੇ ਹਾਂ ਤਾਂ ਉਹ ਗਲਤੀ ਕਰ ਜਾਂਦਾ ਹੈ ਅਤੇ ਸ਼ਾਇਦ ਇਹੀ ਗਲਤੀ ਸਿੱਧੂ ਕਰ ਗਿਆ। ਉਸ ਨੂੰ ਨਹੀਂ ਪਤਾ ਲੱਗਾ ਕਿ ਜਿਹੜੇ ਉਸ ਦੇ ਭਰਾ ਬਣੇ ਹੋਏ ਹਨ ਉਹ ਹੀ ਦੁਸ਼ਮਣ ਵੀ ਬਣਨਗੇ।Punjab3 days ago
-
ਸਿੱਧੂ ਮੂਸੇਵਾਲਾ ਪ੍ਰਤੀ ਲੋਕਾਂ 'ਚ ਨਹੀਂ ਘਟਿਆ ਪਿਆਰ, ਬੁੱਤ 'ਤੇ ਰੱਖੜੀ ਬੰਨ੍ਹ ਰਹੀਆਂ ਕੁੜੀਆਂਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਤਰਜਮਾਨੀ ਕਰਦਾ ਰੱਖੜੀ ਦਾ ਤਿਉਹਾਰ ਭਾਵੇਂ ਆਉਣਾ ਹੈ। ਇਸ ਰੱਖੜੀ ਦੇ ਤਿਉਹਾਰ 'ਚ ਕਈ ਦਿਨ ਪਏ ਹਨ ਪਰ ਆਪਣੇ ਭਰਾਵਾਂ ਦਾ ਭਲਾ ਚਾਹੁਣ ਵਾਲੀਆਂ ਭੈਣਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਯਾਦਗਾਰ 'ਤੇ ਪਹੁੰਚ ਕੇ ਉਸ ਦੇ ਬੁੱਤ ਦੇ ਗੁੱਟ 'ਤੇ ਨਮ ਅੱਖਾਂ ਨਾਲ ਰੱਖੜੀਆਂ ਬੰਨ੍ਹੀਆਂ ਜਾ ਰਹੀਆਂ ਹਨ। ਰੱਖੜੀ ਬੰਨ੍ਹਣ ਬਾਅਦ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਔਰਤਾਂ ਨੇ ਕਿਹਾ ਕਿ ਸਿੱਧੂ ਵਰਗਾ ਪੁੱਤ ਹਰੇਕ ਮਾਂ ਨੂੰ ਤੇ ਭਰਾ ਹਰ ਭੈਣ ਨੂੰ ਮਿਲੇ।Punjab14 days ago
-
ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਦੇ ਘਰ ਦੀ ਰੇਕੀ ਕਰਦਾ ਨੌਜਵਾਨ ਸੀਸੀਟੀਵੀ ਕੈਮਰੇ 'ਚ ਕੈਦ, ਮੁਕਤਸਰ 'ਚ ਪੁਲਿਸ ਪ੍ਰਸ਼ਾਸਨ ਨੇ ਵਧਾਈ ਸੁਰੱਖਿਆਸ਼ਹਿਰ ਦੇ ਕੋਟਕਪੂਰਾ ਰੋਡ ਸਥਿਤ ਗੁਰੂ ਅੰਗਦ ਦੇਵ ਨਗਰ ਗਲੀ ਨੰਬਰ 13 ਦੇ ਵਾਸੀ ਰਮਨਦੀਪ ਸਿੰਘ ਭੰਗਚੜੀ ਦੇ ਘਰ ਦੀ ਰੇਕੀ ਕਰਨ ਨਾਲ ਮੁਹੱਲੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਇਸ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਵਿਅਕਤੀ ਵੱਲੋਂ ਸੁਰੱਖਿਆ ਦੀ ਮੰਗ ਤੇ ਗਲ਼ੀ ’ਚ ਬੈਰੀਗੇਟਸ ਲਾ ਕੇ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ। ਰੇਕੀ ਕਰਦਾ ਨੌਜਵਾਨ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਿਆ ਹੈ। ਜਿਸਦਾ ਮੂੰਹ ਰੁਮਾਲ ਨਾਲ ਬੰਨ੍ਹਿਆ ਹੋਇਆ ਹੈ। ਦੱਸਦੇ ਹਨ ਕਿ 2016 ’ਚ ਰਮਨਦੀਪ ਦੇ ਭੰਗਚੜੀ ਸਥਿਤ ਗ੍ਰਹਿ ਵਿਖੇ ਫਾਇਰਿੰਗ ਵੀ ਹੋਈ ਸੀ।Punjab14 days ago
-
ਕੈਨੇਡਾ ਦੇ ਬੀਸੀ ਦੇ CFSE ਯੂਨਿਟ ਨੇ ਜਾਰੀ ਕੀਤੀ 11 ਸ਼ੱਕੀ ਗੈਂਗਸਟਰਾਂ ਦੀ ਲਿਸਟ, ਲਿਸਟ ’ਚ 9 ਪੰਜਾਬੀ ਸ਼ਾਮਲਇਸ ਅਲਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਪੁਲਿਸ ਦਾ ਮੰਨਣਾ ਹੈ ਕਿ ਇਹਨਾਂ ਵਿਅਕਤੀਆਂ ਦੇ ਨਾਲ ਜਾਂ ਉਹਨਾਂ ਦੇ ਨੇਡ਼ੇ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਜ਼ੋਖਮ ਵਿੱਚ ਪਾ ਸਕਦਾ ਹੈ।World14 days ago
-
ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਰਾਜਸਥਾਨ ਨਾਲ ਜੁੜੀਆਂ, ਅਰਸ਼ਦ ਖ਼ਾਨ ਨੂੰ ਮਾਨਸਾ ਲਿਆਂਦਾ, ਮਿਲਿਆ 8 ਤਕ ਰਿਮਾਂਡਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਨਾਲ ਵੀ ਜੁੜਨੀਆ ਸ਼ੁਰੂ ਹੋ ਗਈਆਂ ਹਨ। ਸੋਮਵਾਰ ਨੂੰ ਪੰਜਾਬ ਦੇ ਮਾਨਸਾ ਥਾਣੇ ਦੀ ਪੁਲਿਸ ਚੁਰੂ ਪਹੁੰਚੀ ਸੀ। ਪੁਲਿਸ ਵੱਲੋਂ ਅਰਸ਼ਦ ਖ਼ਾਨ ਨੂੰ ਚੁਰੂ ਕੇਂਦਰੀ ਜੇਲ੍ਹ ਤੋਂ ਪੋ੍ਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ। ਅਰਸ਼ਦ ਖ਼ਾਨ ਨੂੰ ਮੰਗਲਵਾਰ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਨਸਾ ਪੁਲਿਸ ਨੂੰ ਅਦਾਲਤ ਨੇ 6 ਦਿਨ ਦਾ ਪੁਲਿਸ ਰਿਮਾਂਡ ਦੇ ਕੇ 8 ਅਗਸਤ ਨੂੰ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਅਰਸ਼ਦ ਦੀ ਭੂਮਿਕਾ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।Punjab16 days ago
-
ਸਲਮਾਨ ਖਾਨ ਨੂੰ ਸਵੈ-ਰੱਖਿਆ ਦੇ ਨਾਂ 'ਤੇ ਬੰਦੂਕ ਰੱਖਣ ਦਾ ਮਿਲਿਆ ਲਾਈਸੈਂਸ, 'ਭਾਈਜਾਨ' ਨੇ ਵੀ ਆਪਣੀ ਕਾਰ ਕਰਵਾਈ ਬੁਲੇਟਪਰੂਫਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਕੁਝ ਹਫਤੇ ਪਹਿਲਾਂ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਐਕਸ਼ਨ ਮੋਡ 'ਚ ਆ ਗਈ ਹੈ। ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖਾਨ ਨੂੰ ਬੰਦੂਕ ਦਾ ਲਾਇਸੈਂਸ ਜਾਰੀ ਕੀਤਾ ਹੈ। ਬੰਦੂਕEntertainment 17 days ago
-
Lawrence Bishnoi ਨੂੰ ਮੋਗਾ ਪੁਲਿਸ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ, ਅਦਾਲਤ ਤੋਂ ਮਿਲਿਆ 10 ਦਿਨ ਦਾ ਰਿਮਾਂਡਸ਼ਹਿਰ ’ਚ 1 ਦਸੰਬਰ ਨੂੰ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਸੁਨੀਲ ਧਮੀਜਾ ’ਤੇ ਹੋਏ ਕਾਤਲਾਨਾ ਹਮਲੇ ਦੇ ਦੋਸ਼ੀ ਬਦਨਾਮ ਗੈਂਗਸਟਰ Lawrence Bishnoi ਨੂੰ ਮੋਗਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਇੱਥੇ ਪਹੁੰਚੀ ਸੀ। ਪੁਲਿਸ ਨੇ ਮੈਡੀਕਲ ਕਰਵਾਉਣ ਤੋਂ ਬਾਅਦ ਗੈਂਗਸਟਰ ਨੂੰ ਚੀਫ ਜੁਡੀਸ਼ੀਅਲ ਅਫਸਰ ਪ੍ਰੀਤ ਸੁਖੀਜਾ ਦੀ ਅਦਾਲਤ ਵਿਚ ਪੇਸ਼ ਕੀਤਾਸ਼ਹਿਰ ’ਚ 1 ਦਸੰਬਰ ਨੂੰ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਸੁਨੀਲ ਧਮੀਜਾ ’ਤੇ ਹੋਏ ਕਾਤਲਾਨਾ ਹਮਲੇ ਦੇ ਦੋਸ਼ੀ ਬਦਨਾਮ ਗੈਂਗਸਟਰ Lawrence Bishnoi ਨੂੰ ਮੋਗਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਇੱਥੇ ਪਹੁੰਚੀ ਸੀ। ਪੁਲਿਸ ਨੇ ਮੈਡੀਕਲ ਕਰਵਾਉਣ ਤੋਂ ਬਾਅਦ ਗੈਂਗਸਟਰ ਨੂੰ ਚੀਫ ਜੁਡੀਸ਼ੀਅਲPunjab17 days ago
-
ਗੈਂਗਸਟਰ ਕਦੇ ਮਾਵਾਂ ਨਹੀਂ ਜੰਮਦੀਆਂ‘ਗੈਂਗਸਟਰ’ ਇਕ ਅਜਿਹਾ ਸ਼ਬਦ ਹੈ ਜਿਸ ਨੇ ਅੱਜ-ਕੱਲ੍ਹ ਪੰਜਾਬੀ ਕੀ, ਹਰ ਸੁਹਿਰਦ ਦੇਸ਼-ਵਾਸੀ ਨੂੰ ਚਿੰਤਤ ਕੀਤਾ ਹੋਇਆ ਹੈ। ਭਾਵੇਂ ਗੈਂਗਸਟਰਾਂ ਨੇ ਪਹਿਲਾਂ ਵੀ ਬਹੁਤ ਵਾਰਦਾਤਾਂ ਕਰ ਕੇ ਆਪਣਾ ਸਮਾਜ ਪ੍ਰਤੀ ਗੁੱਸਾ ਪ੍ਰਗਟਾਇਆ ਹੈ ਪਰ ਸਿੱਧੂ ਮੂਸੇਵਾਲਾ ਕਤਲ ਕਾਂਡ ਨੇ ਸਭ ਨੂੰ ਦਿਲੋਂ ਹਿਲਾ ਕੇ ਰੱਖ ਦਿੱਤਾ ਹੈ। ਇਹ ਗੱਲ ਤਾਂ ਪੱਕੀ ਹੈ ਕਿ ਕੋਈ ਵੀ ਬੱਚਾ ਮਾਂ ਦੇ ਪੇਟੋਂ ਗੈਂਗਸਟਰ ਬਣ ਕੇ ਨਹੀਂ ਜੰਮਦਾ ਹੈ।Editorial17 days ago
-
ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਦੋ ਗੈਂਗਸਟਰਾਂ ਨਾਲ ਬਠਿੰਡਾ ਜੇਲ੍ਹ 'ਚ ਕੁੱਟਮਾਰ, 10 ਦਿਨ ਪਹਿਲਾਂ ਸਾਰਜ ਸੰਧੂ ਤੇ ਸਾਗਰ ਨਾਲ ਹੋਇਆ ਸੀ ਝਗੜਾਥਾਣਾ ਕੈਂਟ ਦੀ ਪੁਲਿਸ ਨੇ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਜੇਲ੍ਹ ਸੁਪਰਡੈਂਟ ਸੁਰਿੰਦਰਪਾਲ ਸਿੰਘ ਦੀ ਸ਼ਿਕਾਇਤ ’ਤੇ ਕੁੱਟਮਾਰ ਕਰਨ ਵਾਲੇ ਗੈਂਗਸਟਰ ਜੋਗਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab18 days ago
-
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੀ ਬਾਂਹ 'ਤੇ ਬਣਵਾਇਆ ਪੁੱਤਰ ਦਾ ਟੈਟੂ, ਫ਼ੋਟੋ ਸੋਸ਼ਲ ਮੀਡੀਆ 'ਤੇ ਹੋਈ ਵਾਇਰਲਗਾਇਕ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਗੋਲੀਆਂ ਚਲਾ ਕੇ ਕਰ ਦਿੱਤਾ ਗਿਆ ਸੀ। ਇਸ ਪਿੱਛੋਂ ਰੋਜ਼ਾਨਾ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲੋਕ ਆ ਰਹੇ ਹਨ ਤੇ ਬਾਹਾਂ 'ਤੇ ਸਿੱਧੂ ਮੂਸੇਵਾਲਾ ਦੇ ਟੈਟੂ ਬਣਵਾ ਰਹੇ ਹਨ।Punjab21 days ago
-
Sidhu Moosewala Murder Case : ਅੰਕਿਤ ਤੇ ਸਚਿਨ ਦਾ ਮਿਲਿਆ ਪੰਜ ਦਿਨਾਂ ਪੁਲਿਸ ਰਿਮਾਂਡ ਖ਼ਤਮ,ਅੱਜ ਕੀਤਾ ਜਾਵੇਗਾ ਅਦਾਲਤ ’ਚ ਪੇਸ਼ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ । ਜਿਸ ਤੋਂ ਬਾਅਦ ਤਿਹਾੜ ਜੇਲ੍ਹ ਭੇਜਿਆ ਗਿਆ ਤਾਂ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਹੋਇਆPunjab21 days ago
-
ਸ਼ਾਰਪ ਸ਼ੂਟਰ ਦੀਪਕ ਮੁੰਡੀ ਅਜੇ ਵੀ ਏਜੀਟੀਐਫ ਦੀ ਪਹੁੰਚ ਤੋਂ ਦੂਰ, ਸੋਸ਼ਲ ਮੀਡੀਆ 'ਤੇ ਗ੍ਰਿਫ਼ਤਾਰੀ ਦੀ ਚਰਚਾ ਨੂੰ ਪੁਲਿਸ ਅਧਿਕਾਰੀਆਂ ਨੇ ਨਕਾਰਿਆਸੋਸ਼ਲ ਮੀਡੀਆ ਸਣੇ ਕਈ ਮੀਡੀਆ ਸੂਤਰਾਂ ਮੁਤਾਬਕ ਦੀਪਕ ਮੁੰਡੀ ਨੂੰ ਐਂਟੀ ਗੈਂਗਸਟਰ ਟਾਕਸ ਫੋਰਸ ਤੇ ਸਪੈਸ਼ਲ ਟਾਸਕ ਫੋਰਸ ਨੇ ਜੁਆਇੰਟ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਜਦਕਿ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆ ਦਾ ਕਹਿਣਾ ਹੈ ਕਿ ਅਜੇ ਤਕ ਉਹ ਕਾਬੂ ਨਹੀਂ ਆਇਆ ਹੈ ਪਰ ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ।Punjab22 days ago
-
Sidhu Moosewala Murder Case : ਪ੍ਰਿਅਵਰਤ ਫ਼ੌਜੀ, ਕਸ਼ਿਟਸ਼ ਤੇ ਦੀਪਕ ਕੋਰਟ ’ਚ ਪੇਸ਼, 29 ਤਕ ਪੁਲਿਸ ਰਿਮਾਂਡਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਪ੍ਰਿਅਵਰਤ ਫ਼ੌਜੀ, ਕਸ਼ਿਸ਼ ਤੇ ਦੀਪਕ ਟੀਨੂੰ ਨੂੰ ਮਾਨਸਾ ਪੁਲਿਸ ਨੇ ਗੋਇੰਦਵਾਲ ਸਾਹਿਬ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਦੇਰ ਸ਼ਾਮ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਦਾ 29 ਜੁਲਾਈ ਤਕ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ। ਇਨ੍ਹਾਂ ਤਿੰਨਾਂ ਨੂੰ 17 ਜੁਲਾਈ ਨੂੰ ਅਦਾਲਤ ਵੱਲੋਂ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਸੀ ਜਿਸ ਬਾਅਦ ਇਨ੍ਹਾਂ ਨੂੰ ਗੋਇੰਦਵਾਲ ਸਾਹਿਬ ਜੇਲ੍ਹ ਰੱਖਿਆ ਗਿਆ ਸੀ। ਅੱਜ ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ।Punjab23 days ago
-
ਗੈਂਗਸਟਰ ਗੋਲਡੀ ਬਰਾੜ ਦੇ ਦੋ ਕਰੀਬੀ ਸਾਥੀ ਕੀਤੇ ਕਾਬੂ, 7 ਪਿਸਤੌਲਾਂ ਤੇ ਪੁਲਿਸ ਵਰਦੀ ਬਰਾਮਦ,ਹਰਿਆਣਾ ਭੱਜਣ ਦੀ ਕਰ ਰਹੇ ਸਨ ਕੋਸ਼ਿਸ਼ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੋਲਡੀ ਬਰਾੜ ਦੇ ਦੋ ਸਾਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਹਥਿਆਰ ਲੈ ਕੇ ਮੋਟਰਸਾਈਕਲ ’ਤੇ ਸੂਬੇ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਬਾਰੇ ਭਰੋਸੇਯੋਗ ਸੂਚਨਾ ਮਿਲਣ ’ਤੇ ਏ.ਜੀ.ਟੀ.ਐਫ ਨੇ ਬਠਿੰਡਾ ਪੁਲੀਸ ਨਾਲ ਮਿਲ ਕੇ ਪਿੰਡ ਪਥਰਾਲਾ ਦੀ ਲਿੰਕ ਸੜਕ ’ਤੇ ਨਾਕਾਬੰਦੀ ਕਰਕੇ ਦੋਵਾਂ ਨੂੰ ਕਾਬੂ ਕੀਤਾ ਹੈ।Punjab23 days ago
-
ਸਿੱਧੂ ਮੂਸੇਵਾਲਾ ਨੂੰ ਸਭ ਤੋਂ ਪਹਿਲਾਂ ਗੋਲੀ ਮਾਰਨ ਵਾਲੇ ਅੰਕਿਤ ਤੇ ਸਚਿਨ ਦੀ ਮਾਨਸਾ ਕੋਰਟ 'ਚ ਹੋਈ ਪੇਸ਼ੀ, ਮਿਲਿਆ ਪੰਜ ਦਿਨਾਂ ਦਾ ਪੁਲਿਸ ਰਿਮਾਂਡਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ 19 ਸਾਲਾ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਤੇ ਉਸਦੇ ਸਾਥੀ ਸਚਿਨ ਭਿਵਾਨੀ ਨੂੰ ਮਾਨਸਾ ਪੁਲਿਸ ਵੱਲੋਂ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਦਾ 5 ਦਿਨ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਇਸ ਦੇ ਪਹਿਲਾਂ 8 ਦਾ ਰਿਮਾਂਡ ਮਿਲਿਆ ਹੋਇਆ ਸੀ ਜੋ ਕਿ ਅੱਜ ਖ਼ਤਮ ਹੋਣ ਬਾਅਦ ਦੁਆਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਹ ਦੋਵੇਂ ਸ਼ੂਟਰ ਹਰਿਆਣਾ ਦੇ ਰਹਿਣ ਵਾਲੇ ਹਨ। ਇਸ ਦੇ ਪਹਿਲਾਂ ਉਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।Punjab26 days ago
-
ਮੁਕਾਬਲੇ ’ਚ ਮਾਰੇ ਗਏ ਮਨੂੰ ਦਾ ਪਿੰਡ ਕੁੱਸਾ ’ਚ ਕੀਤਾ ਸਸਕਾਰਬੀਤੇ ਬੁੱਧਵਾਰ ਨੂੰ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਭਕਨਾ ਵਿਚ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਗੈਂਗਸਟਰ ਮਨਪ੍ਰੀਤ ਸਿੰਘ ਮਨੂੰ ਕੁੱਸਾ ਦਾ ਸਸਕਾਰ ਉਸ ਦੇ ਪਿੰਡ ਕੁੱਸਾ ਵਿਖੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗਾਇਕ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਦੋਂ ਪੁਲਿਸ ਨੇ ਮਨੂੰ ਕੁੱਸਾ ਦੇ ਘਰ ਦੇ ਬਾਹਰ ਨੋਟਿਸ ਲਗਾਇਆ ਸੀ ਤਾਂ ਉਸ ਦਾ ਪਰਿਵਾਰ ਗੇਟ ਨੂੰ ਜਿੰਦਾ ਲਗਾ ਕੇ ਅਣਦੱਸੀ ਥਾਂ ’ਤੇ ਚਲਿਆ ਗਿਆ ਸੀ।Punjab26 days ago
-
ਸਿੱਧੂ ਮੂਸੇਵਾਲਾ ਨੂੰ ਮਰਨ ਉਪਰੰਤ ਪਾਕਿਸਤਾਨ ਦੇ ਇਸ ਵੱਡੇ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤਪੰਜਾਬੀ ਜ਼ੁਬਾਨ ਨੂੰ ਉੱਚਾ ਚੁੱਕਣ ਲਈ ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਵੱਲੋਂ ਮਰਨ ਉਪਰੰਤ ‘ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅੰਮ੍ਰਿਤ ਪ੍ਰੀਤਮ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਇਹ ਐਵਾਰਡ ਮਿਲਣ ਜਾ ਰਿਹਾ ਹੈ।World27 days ago
-
Sidhu Moosewala Murder Case : ਮੁਹਾਲੀ 'ਚ ਲਿਆ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਆਵਾਜ਼ ਦਾ ਸੈਂਪਲ, ਡੇਢ ਘੰਟੇ ਬਾਅਦ ਵਾਪਸਜਦੋਂ ਤੱਕ ਲਾਰੈਂਸ ਬਿਸ਼ਨੋਈ ਨੂੰ ਇੱਥੇ ਰੱਖਿਆ ਗਿਆ ਸੀ, ਉਦੋਂ ਤੱਕ ਫੇਜ਼-5 ਦੀ ਮਾਰਕੀਟ ਅਤੇ ਸਾਈਬਰ ਕਰਾਈਮ ਸੈੱਲ ਦੀ ਇਮਾਰਤ ਦੇ ਸਾਹਮਣੇ ਤੋਂ ਲੰਘਦੀ ਸੜਕ ’ਤੇ ਪੁਲੀਸ ਮੁਲਾਜ਼ਮ ਤਾਇਨਾਤ ਸਨ। ਬਾਅਦ ਵਿੱਚ ਜਦੋਂ ਬਿਸ਼ਨੋਈ ਨੂੰ ਇੱਥੋਂ ਵਾਪਸ ਲਿਜਾਇਆ ਗਿਆ ਤਾਂ ਉਸ ਸਮੇਂ ਵੀ ਫੇਜ਼-3/5 ਦੀਆਂ ਲਾਈਟਾਂ ’ਤੇ ਆਵਾਜਾਈ ਰੋਕ ਕੇ ਪਹਿਲੇ ਕਾਫ਼ਲੇ ਨੂੰ ਬਾਹਰ ਕੱਢਿਆ ਗਿਆ।Punjab27 days ago
-
Gangsters encounter : ਇਹ ਤਾਂ ਸ਼ੁਰੂਆਤ ਹੈ, ਸੰਤੁਸ਼ਟੀ ਉਦੋਂ ਮਿਲੇਗੀ ਜਦੋਂ ਸਭ ਦਾ ਸਫ਼ਾਇਆ ਹੋ ਜਾਵੇਗਾ : ਬਲਕੌਰ ਸਿੰਘਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੈਂਗਸਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮਨੂੰ ਦੀਆਂ ਲਾਸ਼ਾਂ ਦੀ ਸ਼ਨਾਖਤ ਕਰਨ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ ਪੁੱਜੇ। ਉਨ੍ਹਾਂ ਦੇ ਨਾਲ ਸਿੱਧੂ ਮੂਸੇਵਾਲਾ ਦੇ ਉਹ ਦੋਸਤ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਵੀ ਸਨ, ਜੋ ਘਟਨਾ ਦੌਰਾਨ ਉਸ ਦੇ ਨਾਲ ਕਾਰ ਵਿਚ ਸਵਾਰ ਸਨ।Punjab28 days ago