sangrur
-
ਸੜਕ ਦੀ ਮੁਰੰਮਤ ਨਾ ਕੀਤੀ ਤਾਂ ਲੱਗੇਗਾ ਲੜੀਵਾਰ ਧਰਨਾਯੁਵਕ ਸਭਾਵਾਂ ਕਲੱਬ ਖੇੜੀ ਕਲਾਂ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮੰਗ ਪੱਤਰ ਨਾਇਬ ਤਹਿਸੀਲਦਾਰ ਸ਼ੇਰਪੁਰ ਨੂੰ ਦਿੱਤਾ ਗਿਆ। ਜਿਸ ਵਿੱਚ ਉਕਤ ਆਗੂਆਂ ਨੇ ਮੰਗ ਕੀਤੀ ਕੇ ਸ਼ੇਰਪੁਰ ਤੋਂ ਬਰਨਾਲਾ ਸੜਕ ਵਿਚ ਡੂੰਘੇ ਟੋਏ ਪੈ ਚੁੱਕੇ ਹਨ ਅਤੇ ਘਰਾਂ ਦਾ ਪਾਣੀ ਅਕਸਰ ਹੀ ਸੜਕ 'ਤੇ ਖੜ੍ਹਾ ਰਹਿੰਦਾ ਹੈ।Punjab10 hours ago
-
ਹੁਣ ਲਾਊਡ ਸਪੀਕਰ, ਹਾਰਨ ਵਜਾਉਣ ਵਾਲਿਆਂ ਦੀ ਖੈਰ ਨਹੀਂਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਮੁਤਾਬਕ ਸ਼ੋਰ, ਪ੍ਰਦੂਸ਼ਣ ਨੂੰ ਰੋਕਣ ਲਈ ਕੀਤੀਆਂ ਹਦਾਇਤਾਂ ਮੁਤਾਬਕ ਮੰਦਰਾਂ, ਗੁਰਦੁਆਰਿਆਂ, ਮਸਜਿਦ, ਮੈਰਿਜ ਪੈਲੇਸ, ਜਗਰਾਤਾ ਪਾਰਟੀਆਂ, ਡੀਜੇ, ਲਾਊਡ ਸਪੀਕਰ, ਵਹੀਕਲਾਂ ਦੇ ਪ੍ਰਰੈਸ਼ਰ ਹਾਰਨ, ਡੈੱਕ ਆਦਿ ਵੱਲੋਂ ਪੈਦਾ ਕੀਤੇ ਜਾਣ ਵਾਲੇ ਕੰਨ ਪਾੜਵੇਂ ਸ਼ੋਰ ਤੋਂ ਮੁਕਤੀ ਦਿਵਾਉਣ ਲਈ ਐੱਸਡੀਐੱਮ ਲਹਿਰਾ ਕਾਲਾ ਰਾਮ ਕਾਂਸਲ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।Punjab10 hours ago
-
ਤਨਖ਼ਾਹਾਂ 'ਤੇ ਰੋਕ ਲਾਉਣ ਦੇ ਖ਼ਿਲਾਫ਼ ਪ੍ਰਗਟਾਇਆ ਰੋਸਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਸਟੇਟ ਕਮੇਟੀ ਦੇ ਸੱਦੇ 'ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਤੇ ਪੰਜਾਬ ਸਰਕਾਰ ਵੱਲੋਂ ਰੋਕ ਲਾਉਣ ਦੇ ਖ਼ਿਲਾਫ਼ ਭੜਕੇ ਮਲਾਜ਼ਮਾਂ ਨੇ ਖ਼ਜ਼ਾਨਾ ਮੰਤਰੀ ਮਨਪ੍ਰਰੀਤ ਬਾਦਲ ਦਾ ਪੁਤਲਾ ਬਾਜ਼ਾਰ ਵਿਚੋਂ ਦੀ ਰੋਸ ਮਾਰਚ ਕਰਕੇ ਖ਼ਜ਼ਾਨਾ ਦਫ਼ਤਰ ਹੋ ਕੇ ਲਾਇਟਾਂ ਵਾਲੇ ਚੌਕ ਨੇੜੇ ਬੱਸ ਸਟੈਡ ਸੰਗਰੂਰ ਵਿਖੇ ਸਾੜਿਆ ਗਿਆ।Punjab10 hours ago
-
ਜਬਰ ਜਨਾਹ ਖ਼ਿਲਾਫ਼ ਬਡਰੁੱਖਾਂ 'ਚ ਪੁਤਲਾ ਫੂਕਿਆਇਸਤਰੀ ਜਾਗ੍ਤੀ ਮੰਚ ਦੇ ਸੂਬਾਈ ਸੱਦੇ ਤਹਿਤ ਬਡਰੁੱਖਾਂ ਵਿਖੇ ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਦੇਸ਼ ਦੇ ਅੰਦਰ ਅੌਰਤਾਂ ਖ਼ਿਲਾਫ਼ ਹੋ ਰਹੀ ਜਾਨ ਹਿੰਸਾ ਦੇ ਖ਼ਿਲਾਫ਼ ਅਰਥੀ ਫੂਕੀ ਗਈ।Punjab10 hours ago
-
ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨਨੌਜਵਾਨ ਭਾਰਤ ਸਭਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਆਗੂ ਜਸਪ੍ਰਰੀਤ ਸਿੰਘ ਦੀ ਅਗਵਾਈ ਹੇਠ ਗਦਰ ਭਵਨ ਵਿਖੇ ਹੋਈ। ਇਸ ਮੌਕੇ ਪਹੁੰਚੇ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਂਦਾ ਅਤੇ ਜ਼ਿਲ੍ਹਾ ਆਗੂ ਗੁਰਧਿਆਨ ਭੱਟੀਆਂ ਨੇ ਕਿਹਾ ਕਿ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਆਈ ਕੈਪਟਨ ਸਰਕਾਰ ਢਾਈ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਆਪਣੇ ਵਾਅਦੇ ਨੂੰ ਪੂਰਾ ਕਰਨ ਤੋਂ ਭੱਜ ਰਹੀ ਹੈ।Punjab10 hours ago
-
ਹੈਦਰਾਬਾਦ ਕਾਂਡ : ਦੋਸ਼ੀਆਂ ਨੂੰ ਮੁਕਾਬਲੇ 'ਚ ਮਾਰਨਾ ਸਹੀਹੈਦਰਾਬਾਦ ਅੰਦਰ ਇਕ ਮਹਿਲਾਂ ਡਾਕਟਰ ਨਾਲ ਜਬਰ ਜਨਾਹ ਕਰਨ ਵਾਲੇ ਚਾਰ ਨੌਜਵਾਨਾਂ ਦਾ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਨੂੰ ਇਨਸਾਫ਼ ਪਸੰਦ ਲੋਕਾਂ ਨਾ ਜਾਇਜ਼ ਠਹਿਰਾਇਆ ਹੈ।Punjab10 hours ago
-
ਵਫ਼ਦ ਨੇ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰਭਾਰਤ ਦੇ ਰਾਸ਼ਟਰਪਤੀ ਦੇ ਨਾਮ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਰਨਲ ਸਕੱਤਰ ਡਾ. ਮੱਖਣ ਸਿੰਘ ਅਤੇ ਜ਼ਿਲ੍ਹਾ ਇੰਚਾਰਜ ਸ਼ਮਸ਼ਾਦ ਅਨਸ਼ਾਰੀ ਅਤੇ ਪਵਿੱਤਰ ਸਿੰਘ ਦੀ ਅਗਵਾਈ ਵਿਚ ਤਹਿਸੀਲਦਾਰ ਬਾਦਲਦੀਨ ਨੂੰ ਮੰਗ ਪੱਤਰ ਦਿੱਤਾ ਗਿਆ।Punjab10 hours ago
-
ਕੈਂਪ 'ਚ ਹਜ਼ਾਰ ਮਰੀਜ਼ਾਂ ਦੀ ਕੀਤੀ ਜਾਂਚਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਵਿਖੇ ਲਾਏ ਗਏ ਮੈਡੀਕਲ ਚੈੱਕਅਪ ਵਿਚ 1020 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਕੈਂਪ ਦੇ ਮੁੱਖ ਮਹਿਮਾਨ ਐੱਸਪੀ ਮਲੇਰਕੋਟਲਾ ਮਨਜੀਤ ਸਿੰਘ ਬਰਾੜ ਅਤੇ ਐੱਸਡੀਐੱਮ ਮਨਜੀਤ ਸਿੰਘ ਚੀਮਾ ਸਨ।Punjab11 hours ago
-
ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜਥਾਣਾ ਖਨੌਰੀ ਵਿਖੇ ਇਕ ਲੜਕੀ ਦੇ ਕਈ ਦਿਨਾਂ ਤੋਂ ਲਾਪਤਾ ਹੋਣ ਸਬੰਧੀ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਕਰਤਾਰ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਪੁੱਤਰ ਲੀਲਾ ਸਿੰਘ ਵਾਸੀ ਸ਼ੇਰਗੜ੍ਹ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਰਾ ਮਹਾਂਵੀਰ ਦੀ 19 ਸਾਲਾ ਲੜਕੀ ਹਰ ਰੋਜ਼ ਦੀ ਤਰ੍ਹਾਂ ਸਵੇਰੇ ਘਰੋਂ ਤਿਆਰ ਹੋ ਕੇ ਸਰਕਾਰੀ ਕੰਨਿਆ ਸਕੂਲ ਖਨੌਰੀ ਵਿਖੇ ਪੜ੍ਹਨ ਲਈ ਗਈ ਸੀ, ਜੋ ਸਕੂਲੋਂ ਛੁੱਟੀ ਹੋਣ 'ਤੇ ਵਾਪਸ ਘਰ ਨਹੀਂ ਆਈ।Punjab11 hours ago
-
ਪੰਜਾਬ ਦੀ ਜੈਸਮੀਨ ਨੇ ਸ਼ਾਟਪੁੱਟ 'ਚ ਤੋੜਿਆ ਰਿਕਾਰਡਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 65ਵੀਂ ਨੈਸ਼ਨਲ ਸਕੂਲ ਅਥਲੈਟਿਕਸ ਚੈਂਪੀਅਨਸ਼ਿਪ ਪੰਜਾਬ ਸਕੂਲ ਸਿੱਖਿਆ ਵਿਭਾਗ ਤੇ ਸਕੂਲ ਗੇਮਜ਼ ਆਫ ਇੰਡੀਆ ਦੀ ਸਰਪਰਸਤੀ ਅਤੇ ਡੀਪੀਆਈ (ਐਸਿੱ) ਇੰਦਰਜੀਤ ਸਿੰਘ ਜੀ ਦੀ ਅਗਵਾਈ ਹੇਠ ਚੈਂਪੀਅਨਸ਼ਿਪ ਚੱਲ ਰਹੀ ਹੈ।Punjab11 hours ago
-
ਵੈਟਰਨਰੀ ਡਾਕਟਰ ਨੂੰ ਮਿਲਿਆ ਇਨਸਾਫ਼ : ਭਰਾਜਹੈਦਰਾਬਾਦ ਬਲਾਤਕਾਰ ਦੇ ਚਾਰਾਂ ਦੋਸ਼ੀਆਂ ਦੀ ਪੁਲਿਸ ਹਿਰਾਸਤ ਵਿਚੋਂ ਭੱਜਣ ਸਮੇਂ ਹੋਈ ਮੌਤ ਨਾਲ ਵੈਟਰਨਰੀ ਡਾਕਟਰ ਨੂੰ ਸਹੀ ਅਤੇ ਸਮੇਂ ਸਿਰ ਇਨਸਾਫ਼ ਮਿਲਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਸੰਗਰੂਰ ਤੋਂ ਮੀਤ ਪ੍ਰਧਾਨ ਬੀਬਾ ਨਰਿੰਦਰ ਕੌਰ ਭਰਾਜ ਨੇ ਕੀਤਾ।Punjab11 hours ago
-
ਸੜਕ ਹਾਦਸੇ 'ਚ 2 ਵਿਅਕਤੀ ਗੰਭੀਰ ਜ਼ਖ਼ਮੀਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਪਿੰਡ ਨਦਾਮਪੁਰ ਦੇ ਨਜ਼ਦੀਕ ਬਾਈਪਾਸ 'ਤੇ ਇਕ ਟਰੈਕਸ ਗੱਡੀ ਮੋਟਰਸਾਈਕਲ ਨਾਲ ਟਕਰਾ ਜਾਣ ਕਾਰਨ ਮੋਟਰਸਾਈਕਲ ਸਵਾਰ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।Punjab11 hours ago
-
ਕਿਸਾਨਾਂ ਨੇ ਮਿੱਲ ਪ੍ਰਬੰਧਕਾਂ ਖ਼ਿਲਾਫ਼ ਕੱਢੀ ਭੜਾਸਸੰਘਰਸ਼ਸ਼ੀਲ ਕਿਸਾਨਾਂ ਦਾ ਧੂਰੀ ਖੰਡ ਮਿੱਲ ਵੱਲੋਂ ਗੰਨਾ ਬਾਂਡ ਨਾ ਕੀਤੇ ਜਾਣ ਦੇ ਰੋਸ ਵਜੋਂ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਵੱਲੋਂ ਖੰਡ ਮਿੱਲ ਦੇ ਗੇਟ ਅੱਗੇ ਲਾਇਆ ਧਰਨਾ ਦੂਸਰੇ ਦਿਨ ਵੀ ਜਾਰੀ ਰਿਹਾ।Punjab11 hours ago
-
ਨਗਰ ਕੌਂਸਲ ਮੌਜੂਦ ਤੇ ਸੇਵਾ ਮੁਕਤ ਮੁਲਾਜ਼ਮਾਂ 'ਚ ਰੋਸਨਗਰ ਕੌਂਸਲ ਧੂਰੀ ਦੇ ਸੇਵਾ ਮੁਕਤ ਮੁਲਾਜ਼ਮਾਂ ਅਤੇ ਮੌਜੂਦਾ ਕਰਮਚਾਰੀਆਂ ਦੀ ਮੀਟਿੰਗ ਪੈਨਸ਼ਨਰ ਦਫ਼ਤਰ ਵਿਖੇ ਹੋਈ। ਜਿਸ ਵਿਚ ਮੁਲਾਜ਼ਮਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਲੰਘੇ ਅਕਤੂਬਰ ਅਤੇ ਨਵੰਬਰ ਮਹੀਨੇ ਦੀ ਪੈਨਸ਼ਨ ਨਾ ਦਿੱਤੇ ਜਾਣ ਕਾਰਨ ਮੁਲਾਜ਼ਮਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।Punjab11 hours ago
-
ਤਨਖ਼ਾਹਾਂ ਮਿਲਣ 'ਚ ਦੇਰੀ ਬਰਦਾਸ਼ਤ ਨਹੀਂ ਕਰਾਂਗੇ : ਪਿਸ਼ੌਰਪਾਵਰਕਾਮ ਇਕ ਕਮਾਊ ਅਦਾਰਾ ਹੈ, ਜਿਸ ਦੇ ਮੁਲਾਜ਼ਮ ਹਰ ਸਮੇਂ ਮੌਤ ਦੇ ਮੂੰਹ ਵਿਚ ਰਹਿੰਦੇ ਹਨ। ਪਰ ਫਿਰ ਵੀ ਮੁਲਾਜ਼ਮਾਂ ਨੂੰ ਤਨਖ਼ਾਹ ਸਮੇਂ ਸਿਰ ਨਾ ਮਿਲਣਾ ਬਰਦਾਸ਼ਤ ਕਰਨ ਯੋਗ ਨਹੀਂ ਹੈ।Punjab11 hours ago
-
ਛਾਜਲੀ 'ਚ ਯੂਥ ਕਾਂਗਰਸ ਦੀਆਂ ਚੋਣਾਂ ਹੋਈਆਂਯੂਥ ਕਾਂਰਗਸ ਦੀਆਂ ਜਥੇਬੰਦਕ ਚੋਣਾਂ ਅੰਮਿ੍ਤ ਪੈਲਿਸ ਛਾਜਲੀ ਵਿਖੇ ਪੁਲਿਸ ਦੇ ਸਖਤ ਪ੍ਰਬੰਧਾਂ ਹੇਠ ਹੋਈਆਂ ਇਨ੍ਹਾਂ ਚੋਣਾਂ ਵਿਚ ਹਲਕੇ ਦੇ 84 ਪਿੰਡਾਂ ਦੇ ਯੂਥ ਕਾਂਗਰਸੀ ਵਰਕਰਾਂ ਨੇ ਭਾਗ ਲਿਆ।Punjab11 hours ago
-
ਡਾ. ਅੰਬੇਡਕਰ ਦੇ ਦਰਸਾਏ ਮਾਰਗ 'ਤੇ ਚੱਲੋਡਾ. ਬੀਆਰ ਅੰਬੇਡਕਰ ਪਾਰਕ ਭਵਾਨੀਗੜ੍ਹ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰਰੀ-ਨਿਰਵਾਣ ਦਿਵਸ ਦੇ ਮੌਕੇ 'ਤੇ ਸਤਿਕਾਰ ਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ।Punjab12 hours ago
-
ਟਰਾਂਸਫਾਰਮਰ ' ਚੋਂ ਤਾਂਬਾ ਤੇ ਤੇਲ ਚੋਰੀਸਰਦੀਆਂ ਦੇ ਸਮੇਂ ਟਰਾਂਸਫਾਰਮਰ ਚੋਰ ਵੀ ਸਰਗਰਮ ਹੋ ਗਏ ਹਨ। ਇਸ ਕਰਕੇ ਆਏ ਦਿਨ ਟਰਾਂਸਫਾਰਮਰਾਂ ਵਿਚੋਂ ਤਾਂਬਾ ਅਤੇ ਤੇਲ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।Punjab13 hours ago
-
ਲੋਕ ਭਲਾਈ ਸਕੀਮਾਂ ਤੋਂ ਕਰਵਾਇਆ ਜਾਣੂਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਖੇ ਐੱਨਐੱਸਐੱਸ ਵਿਭਾਗ ਵੱਲੋਂ ਬਾਲ ਵਿਕਾਸ ਵਿਭਾਗ ਭਵਾਨੀਗੜ੍ਹ ਦੇ ਸਹਿਯੋਗ ਨਾਲ 'ਬੇਟੀ ਬਚਾਓ, ਬੇਟੀ ਪੜ੍ਹਾਓ' ਜਾਗਰੂਕਤਾ ਮੁਹਿੰਮ ਤਹਿਤ ਇਕ ਰੋਜ਼ਾ ਸਿਖਲਾਈ ਅਤੇ ਸੰਵੇਦਨਸ਼ੀਲਤਾ ਸੈਮੀਨਾਰ ਕਰਵਾਇਆ ਗਿਆ।Punjab13 hours ago
-
ਡਾ. ਅੰਬੇਡਕਰ ਨੇ ਅੌਰਤਾਂ ਨੂੰ ਦਿਵਾਈ ਆਜ਼ਾਦੀ : ਟਿੱਬਾਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀਆਰ ਅੰਬੇਡਕਰ ਦੇ ਪ੍ਰਰੀ ਨਿਰਵਾਣ ਦਿਵਸ ਮੌਕੇ ਬਸਪਾ ਆਗੂਆਂ ਨੇ ਬੱਸ ਸਟੈਂਡ ਕਾਤਰੋਂ ਚੌਕ, ਸ਼ੇਰਪੁਰ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ਨੂੰ ਫੁੱਲ ਅਰਪਿਤ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ।Punjab13 hours ago